ਮੁੰਬਈ: ਅਮਰੀਕੀ ਬਾਜ਼ਾਰਾਂ 'ਚ ਸਕਾਰਾਤਮਕ ਰੁਖ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਖਰੀਦਦਾਰੀ ਕਾਰਨ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੌਰਾਨ ਸੈਂਸੈਕਸ ਨੇ ਇਕ ਵਾਰ ਫਿਰ 63,000 ਅੰਕਾਂ ਦਾ ਮਹੱਤਵਪੂਰਨ ਪੱਧਰ ਹਾਸਲ ਕੀਤਾ। ਇਸ ਦੌਰਾਨ ਲਗਾਤਾਰ ਤੀਜੇ ਦਿਨ ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 507.22 ਅੰਕ ਵਧ ਕੇ 63,008.91 ਦੇ ਪੱਧਰ 'ਤੇ ਪਹੁੰਚ ਗਿਆ। NSE ਨਿਫਟੀ 141.85 ਅੰਕ ਵਧ ਕੇ 18,641.20 'ਤੇ ਬੰਦ ਹੋਇਆ।
ਲਾਭ ਅਤੇ ਨੁਕਸਾਨ: ਸੈਂਸੈਕਸ ਸਟਾਕਾਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਐਚਡੀਐਫਸੀ, ਇੰਡਸਇੰਡ ਬੈਂਕ, ਬਜਾਜ ਫਿਨਸਰਵ, ਐਚਡੀਐਫਸੀ ਬੈਂਕ, ਕੋਟਕ ਮਹਿੰਦਰਾ ਬੈਂਕ, ਭਾਰਤੀ ਏਅਰਟੈੱਲ, ਟਾਈਟਨ, ਅਲਟਰਾਟੈਕ ਸੀਮੈਂਟ ਅਤੇ ਬਜਾਜ ਫਾਈਨਾਂਸ ਵਿੱਚ ਕਾਫ਼ੀ ਵਾਧਾ ਹੋਇਆ। ਦੂਜੇ ਪਾਸੇ ਪਾਵਰ ਗਰਿੱਡ ਅਤੇ ਐਚਸੀਐਲ ਟੈਕਨਾਲੋਜੀ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ, ਵਿਸ਼ਵ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.71 ਫੀਸਦੀ ਦੀ ਛਾਲ ਮਾਰ ਕੇ 77.50 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕੀਤਾ।
ਡਾਲਰ ਦੇ ਮੁਕਾਬਲੇ ਰੁਪਿਆ: ਘਰੇਲੂ ਅਤੇ ਵਿਸ਼ਵ ਸ਼ੇਅਰ ਬਾਜ਼ਾਰਾਂ ਦੇ ਸਕਾਰਾਤਮਕ ਰੁਝਾਨ ਦੇ ਨਾਲ-ਨਾਲ ਵਿਦੇਸ਼ੀ ਫੰਡਾਂ ਦੀ ਖਰੀਦਦਾਰੀ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਦੀ ਮਜ਼ਬੂਤੀ ਨਾਲ 82.54 ਹੋ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 82.57 'ਤੇ ਮਜ਼ਬੂਤੀ ਨਾਲ ਖੁੱਲ੍ਹਿਆ ਅਤੇ ਵਾਧਾ ਦਰਜ ਕਰਕੇ 82.51 ਦੇ ਪੱਧਰ 'ਤੇ ਪਹੁੰਚ ਗਿਆ। ਬਾਅਦ 'ਚ ਇਹ ਪਿਛਲੀ ਬੰਦ ਕੀਮਤ ਤੋਂ 6 ਪੈਸੇ ਦੇ ਵਾਧੇ ਨਾਲ 82.54 'ਤੇ ਕਾਰੋਬਾਰ ਕਰ ਰਿਹਾ ਸੀ।
- Market Capitalization: ਸੈਂਸੈਕਸ ਦੀਆਂ 7 ਕਪੰਨੀਆਂ ਨੂੰ ਹੋਇਆ ਮੁਨਾਫ਼ਾ, ਬਜ਼ਾਰ ਪੂੰਜੀਕਰਣ 1.51 ਲੱਖ ਕਰੋੜ ਰੁਪਏ ਵਧਿਆ
- Share Market: ਸਟਾਕ ਮਾਰਕੀਟ 'ਚ ਕਮਾਓ ਭਾਰੀ ਮੁਨਾਫਾ, ਜਾਣੋ ਕਿਹੋ ਜਿਹੀ ਹੋਵੇਗੀ ਅਗਲੇ ਹਫ਼ਤੇ ਦਾ ਟਾਰਗੇਟ ?
- ਭਾਰਤੀ ਸ਼ੇਅਰ ਬਾਜ਼ਾਰ 'ਚ ਵਧੀ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ, ਮਈ 'ਚ 37316 ਕਰੋੜ ਰੁਪਏ ਦਾ ਕੀਤਾ ਨਿਵੇਸ਼
ਵਿਸ਼ਵ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼: ਸ਼ੁੱਕਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 82.60 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ, ਡਾਲਰ ਸੂਚਕਾਂਕ, ਜੋ ਛੇ ਪ੍ਰਮੁੱਖ ਮੁਦਰਾਵਾਂ ਦੀ ਟੋਕਰੀ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਾ ਮੁਲਾਂਕਣ ਕਰਦਾ ਹੈ, 0.02 ਫੀਸਦੀ ਡਿੱਗ ਕੇ 104.18 'ਤੇ ਆ ਗਿਆ। ਵਿਸ਼ਵ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.69 ਫੀਸਦੀ ਵਧ ਕੇ 77.48 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ ਸ਼ੁੱਧ ਆਧਾਰ 'ਤੇ 350.15 ਕਰੋੜ ਰੁਪਏ ਦੇ ਸ਼ੇਅਰ ਖਰੀਦੇ।