ETV Bharat / business

Share Market Update: ਸੈਂਸੈਕਸ- ਨਿਫਟੀ 'ਚ ਵਾਧਾ, ਜਾਣੋ ਲਾਭ ਅਤੇ ਘਾਟੇ ਵਾਲੇ ਸ਼ੇਅਰ - profit and loss shares

ਏਸ਼ੀਆਈ ਬਾਜ਼ਾਰਾਂ ਵਿੱਚ ਮਜ਼ਬੂਤ ​​ਰੁਖ ਕਾਰਨ ਅੱਠਵੇਂ ਸ਼ੇਅਰ ਬਾਜ਼ਾਰ ਕਾਰੋਬਾਰੀ ਸੈਸ਼ਨ ਵਿੱਚ ਮਜ਼ਬੂਤੀ ਨਾਲ ਖੁੱਲ੍ਹਿਆ। ਸੈਂਸੈਕਸ 92 ਅੰਕ ਚੜ੍ਹਿਆ ਤਾਂ ਨਿਫਟੀ ਵੀ 17,773.65 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ।

Share Market Update
Share Market Update
author img

By

Published : Apr 12, 2023, 1:36 PM IST

ਮੁੰਬਈ: ਸ਼ੇਅਰ ਬਾਜ਼ਾਰਾਂ 'ਚ ਬੁੱਧਵਾਰ ਨੂੰ ਲਗਾਤਾਰ ਅੱਠਵੇਂ ਕਾਰੋਬਾਰੀ ਸੈਸ਼ਨ 'ਚ ਵਾਧੇ ਦਾ ਸਿਲਸਿਲਾ ਜਾਰੀ ਰਿਹਾ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਤੀ ਅਤੇ ਵਿਦੇਸ਼ੀ ਫੰਡਾਂ ਦੇ ਸਥਿਰ ਪ੍ਰਵਾਹ ਦੇ ਵਿਚਕਾਰ ਸਥਾਨਕ ਬਾਜ਼ਾਰ ਮਜ਼ਬੂਤ ​​ਰੁਝਾਨ ਨਾਲ ਖੁੱਲ੍ਹੇ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 92.29 ਅੰਕ ਵਧ ਕੇ 60,250.01 ਅੰਕ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਵਿੱਚ ਵੀ ਵਾਧਾ ਹੋਇਆ। ਇਸਦਾ ਨਿਫ਼ਟੀ 51.35 ਅੰਕ ਵਧ ਕੇ 17,773.65 ਅੰਕਾਂ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ: Twitter Blue Tick: ਮਸਕ ਨੇ ਕੀਤਾ ਐਲਾਨ, ਇਸ ਦਿਨ ਤੋਂ ਵੈਰੀਫਾਈਡ ਅਕਾਊਂਟ ਤੋਂ ਹਟੇਗਾ ਬਲੂ ਟਿਕ

ਲਾਭ ਅਤੇ ਘਾਟੇ ਵਾਲੇ ਸ਼ੇਅਰ: ਰਿਲਾਇੰਸ ਇੰਡਸਟਰੀਜ਼, ਐਚਡੀਐਫਸੀ ਬੈਂਕ, ਐਚਡੀਐਫਸੀ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਖਰੀਦਦਾਰੀ ਕਾਰਨ ਬਾਜ਼ਾਰ ਦੀ ਧਾਰਨਾ ਸਕਾਰਾਤਮਕ ਹੋ ਗਈ। ਸੈਂਸੈਕਸ ਦੀ ਕੰਪਨੀਆਂ ਵਿੱਚ ਰਿਲਾਇੰਸ ਇੰਡਸਟਰੀਜ਼, ਐਚਡੀਐਫਸੀ, ਐਚਡੀਐਫਸੀ ਬੈਂਕ, ਟਾਈਟਨ ਅਤੇ ਅਲਟਰਾਟੈਕ ਸੀਮੈਂਟ ਦੇ ਸ਼ੇਅਰ ਲਾਭ ਵਿੱਚ ਸੀ। ਇਸ ਦੇ ਨਾਲ ਹੀ ਇੰਡਸਇੰਡ ਬੈਂਕ, ਨੇਸਲੇ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਘਾਟੇ 'ਚ ਸੀ।

ਡਾਲਰ ਦੇ ਮੁਕਾਬਲੇ ਰੁਪਿਆ: ਸਥਾਨਕ ਸ਼ੇਅਰ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਖ ਅਤੇ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਨਾਲ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ 11 ਪੈਸੇ ਵਧ ਕੇ 82.01 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਫਾਰੇਕਸ ਕਾਰੋਬਾਰੀਆਂ ਨੇ ਕਿਹਾ ਕਿ ਨਿਵੇਸ਼ਕਾਂ ਦੀ ਨਜ਼ਰ ਉਪਭੋਗਤਾਂ ਮੁੱਲ ਸੂਚਕਾਂਕ ਆਧਾਰਿਤ ਮਹਿੰਗਾਈ ਦੇ ਅੰਕੜਿਆਂ 'ਤੇ ਹੈ ਜੋ ਅੱਜ ਹੀ ਆਉਣੇ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.08 ਪ੍ਰਤੀ ਡਾਲਰ 'ਤੇ ਖੁਲਣ ਤੋਂ ਬਾਅਦ 82.01 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਹ ਪਿਛਲੇ ਕਾਰੋਬਰੀ ਸੈਸ਼ਨ ਦੀ ਤੁਲਨਾ ਵਿੱਚ 11 ਪੈਸੇ ਦਾ ਵਾਧਾ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਰੁਪਿਆ 82.12 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ ਵਿੱਚ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕਾਂਕ 0.11 ਫੀਸਦੀ ਨੁਕਸਾਨ ਨਾਲ 102.08 'ਤੇ ਆ ਗਿਆ।

ਇਹ ਵੀ ਪੜ੍ਹੋ: Gold Rate Today: ਜਾਣੋ ਕੀ ਹੈ ਸੋਨੇ-ਚਾਂਦੀ ਦੀ ਕੀਮਤ

ETV Bharat Logo

Copyright © 2024 Ushodaya Enterprises Pvt. Ltd., All Rights Reserved.