ਮੁੰਬਈ: ਗਲੋਬਲ ਬਾਜ਼ਾਰਾਂ 'ਚ ਤੇਜ਼ੀ ਦੇ ਵਿਚਾਲੇ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਏ ਹਨ। ਇਸ ਸਬੰਧੀ ਵਪਾਰੀਆਂ ਨੇ ਕਿਹਾ ਕਿ ਮੈਕਰੋ-ਆਰਥਿਕ ਅੰਕੜਿਆਂ ਨੂੰ ਉਤਸ਼ਾਹਿਤ ਕਰਨ ਅਤੇ ਟੀਸੀਐਸ ਵਿੱਚ ਖਰੀਦਦਾਰੀ ਨੇ ਬਾਜ਼ਾਰ ਨੂੰ ਹੁਲਾਰਾ ਦਿੱਤਾ ਹੈ ,ਇਸ ਸਮੇਂ 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 391.48 ਅੰਕ ਵਧ ਕੇ 65,785.38 'ਤੇ ਪਹੁੰਚ ਗਿਆ ਹੈ ਜਦਕਿ ਐਨਐਸਈ ਨਿਫਟੀ 111.3 ਅੰਕ ਵਧ ਕੇ 19,495.60 ਦੇ ਪੱਧਰ 'ਤੇ ਰਿਹਾ। ਬਾਅਦ ਦੇ ਵਪਾਰ ਵਿੱਚ ਸੈਂਸੈਕਸ 65,94357 ਦੇ ਆਪਣੇ ਉੱਚ ਪੱਧਰ 'ਤੇ ਪਹੁੰਚਿਆ ਅਤੇ ਨਿਫਟੀ ਨੇ 19,540.25 ਦੇ ਆਪਣੇ ਸਰਵਕਾਲੀ ਉੱਚ ਪੱਧਰ ਨੂੰ ਛੂਹਿਆ। ਦਸਦਈਏ ਕਿ ਸੈਂਸੈਕਸ ਵਿੱਚ ਟਾਟਾ ਸਟੀਲ,ਟੀਸੀਐਸ, ਐਮਐਂਡਐਮ, ਇੰਫੋਸਿਸ, ਜੇਐਸਡਬਲਯੂ ਸਟੀਲ, ਕੋਟਕ ਮਹਿੰਦਰਾ ਬੈਂਕ,ਐਸਬੀਆਈ ਅਤੇ ਐਚਡੀਐਫਸੀ ਬੈਂਕ ਸ਼ਾਮਲ ਸਨ। ਦੂਜੇ ਪਾਸੇ ਪਾਵਰ ਗਰਿੱਡ,ਐਚਸੀਐਲ ਟੈਕਨਾਲੋਜੀਜ਼, ਏਸ਼ੀਅਨ ਪੇਂਟਸ,ਹਿੰਦੁਸਤਾਨ ਯੂਨੀਲੀਵਰ,ਮਾਰੂਤੀ ਅਤੇ ਨੇਸਲੇ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.45 ਫੀਸਦੀ ਵਧ ਕੇ 80.47 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
- ਮੁੱਖ ਮੰਤਰੀ ਵਲੋਂ ਸੁਝਾਅ ਮੰਗੇ ਜਾਣ 'ਤੇ ਭੜਕੇ ਸਨਅਤਕਾਰ, ਕਿਹਾ- ਸੁਝਾਅ ਮੰਗਣ ਦੇ ਨਾਂਅ 'ਤੇ ਪਬਲੀਸਿਟੀ ਕਰ ਰਹੀ ਸਰਕਾਰ - ਵੇਖੋ ਖਾਸ ਰਿਪੋਰਟ
- Semiconductor Production: ਪ੍ਰਧਾਨ ਮੰਤਰੀ ਮੋਦੀ ਦੇ ਡ੍ਰੀਮ ਪ੍ਰੋਜੈਕਟ ਨੂੰ ਲੱਗਾ ਝਟਕਾ, ਮੰਤਰੀ ਨੇ ਕਿਹਾ- ਸੁਪਨਾ ਪੂਰਾ ਕਰਾਂਗੇ
- Daily Hukamnama: ੨੮ ਹਾੜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਵਧ ਕੇ 81.97 'ਤੇ ਪਹੁੰਚਿਆ :ਸ਼ੁਰੂਆਤੀ ਕਾਰੋਬਾਰ ਦੀ ਗੱਲ ਕੀਤੀ ਜਾਵੇ ਤਾਂ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਅਤੇ ਵਿਦੇਸ਼ਾਂ 'ਚ ਅਮਰੀਕੀ ਮੁਦਰਾ ਦੇ ਕਮਜ਼ੋਰ ਹੋਣ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਦੀ ਮਜ਼ਬੂਤੀ ਨਾਲ 81.97 'ਤੇ ਪਹੁੰਚਿਆ। ਇਸ ਦੇ ਨਾਲ ਹੀ ਫਾਰੇਕਸ ਵਪਾਰੀਆਂ ਨੇ ਕਿਹਾ ਕਿ ਉਤਸ਼ਾਹਿਤ ਮੈਕਰੋ-ਆਰਥਿਕ ਡਾਟਾ ਨੇ ਵੀ ਸਥਾਨਕ ਮੁਦਰਾ ਦਾ ਸਮਰਥਨ ਕੀਤਾ। ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਡਾਲਰ ਦੇ ਮੁਕਾਬਲੇ ਵਿੱਚ 81.98 'ਤੇ ਖੁੱਲ੍ਹਿਆ ਅਤੇ ਫਿਰ ਅੱਗੇ ਵਧ ਕੇ 81.97 'ਤੇ ਪਹੁੰਚ ਗਿਆ। ਇਸ ਤਰ੍ਹਾਂ ਭਾਰਤੀ ਮੁਦਰਾ ਨੇ ਪਿਛਲੀ ਬੰਦ ਕੀਮਤ ਦੇ ਮੁਕਾਬਲੇ 21 ਪੈਸੇ ਦਾ ਵਾਧਾ ਦਰਜ ਕੀਤਾ।
ਬ੍ਰੈਂਟ ਕਰੂਡ ਫਿਊਚਰਜ਼ 0.49 ਫੀਸਦੀ ਵਧ ਕੇ 80.50 ਅਮਰੀਕੀ ਡਾਲਰ ਪ੍ਰਤੀ ਬੈਰਲ: ਜ਼ਿਕਰੀਯੋਗ ਹੈ ਕਿ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 82.18 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.04 ਫੀਸਦੀ ਡਿੱਗ ਕੇ 100.14 'ਤੇ ਆ ਗਿਆ। ਨਾਲ ਹੀ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.49 ਫੀਸਦੀ ਵਧ ਕੇ 80.50 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਸ਼ੁੱਧ ਆਧਾਰ 'ਤੇ 1,242.44 ਕਰੋੜ ਰੁਪਏ ਦੇ ਸ਼ੇਅਰ ਵੇਚੇ ਗਏ।