ਨਵੀਂ ਦਿੱਲੀ: ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਗਿਰਾਵਟ ਨੂੰ ਲੈ ਕੇ ਵਧਦੇ ਵਿਵਾਦ ਦੇ ਵਿਚਕਾਰ ਸੇਬੀ ਨੇ ਕਿਹਾ ਕਿ ਉਹ ਆਪਣੇ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਕਾਇਮ ਰੱਖਦੇ ਹੋਏ ਸ਼ੇਅਰ ਬਾਜ਼ਾਰ ਵਿੱਚ ਨਿਰਪੱਖਤਾ, ਕੁਸ਼ਲਤਾ ਅਤੇ ਸਾਰੀਆਂ ਜ਼ਰੂਰੀ ਨਿਗਰਾਨੀ ਯਕੀਨੀ ਬਣਾਉਣ ਲਈ ਵਚਨਬੱਧ ਹੈ। ਬਾਜ਼ਾਰ ਰੈਗੂਲੇਟਰ ਨੇ ਕਿਹਾ ਕਿ ਖਾਸ ਸਟਾਕਾਂ 'ਚ ਜ਼ਿਆਦਾ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਉਪਾਅ ਕੀਤੇ ਜਾ ਰਹੇ ਹਨ। ਸੇਬੀ ਨੇ ਅਡਾਨੀ ਸਮੂਹ ਦਾ ਨਾਮ ਲਏ ਬਿਨਾਂ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਇੱਕ ਕਾਰੋਬਾਰੀ ਸਮੂਹ ਦੇ ਸ਼ੇਅਰਾਂ ਦੀ ਕੀਮਤ ਵਿੱਚ ਅਸਧਾਰਨ ਉਤਰਾਅ-ਚੜ੍ਹਾਅ ਦੇਖੇ ਗਏ ਹਨ।
ਇਹ ਵੀ ਪੜੋ: Sitharaman on Adani row: ਅਡਾਨੀ ਮਾਮਲੇ ਉੱਤੇ ਵਿੱਤ ਮੰਤਰੀ ਨੇ ਕਿਹਾ- ਪਹਿਲਾਂ ਵੀ ਵਾਪਸ ਹੋ ਚੁੱਕੇ ਹਨ FPO
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਬਿਆਨ ਸਿਰਫ ਅਡਾਨੀ ਕੇਸ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ। ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਇੱਕ ਬਿਆਨ ਵਿੱਚ ਕਿਹਾ, "ਆਪਣੇ ਆਦੇਸ਼ ਦੇ ਤਹਿਤ, ਸੇਬੀ ਮਾਰਕੀਟ ਦੇ ਕ੍ਰਮਬੱਧ ਅਤੇ ਕੁਸ਼ਲ ਕੰਮਕਾਜ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਕਿਸੇ ਖਾਸ ਸਟਾਕ ਵਿੱਚ ਬਹੁਤ ਜ਼ਿਆਦਾ ਅਸਥਿਰਤਾ ਨਾਲ ਨਜਿੱਠਣ ਲਈ ਚੰਗੀ ਤਰ੍ਹਾਂ ਪਰਿਭਾਸ਼ਿਤ, ਜਨਤਕ ਤੌਰ 'ਤੇ ਉਪਲਬਧ ਨਿਗਰਾਨੀ ਉਪਾਅ (ਏਐਸਐਮ ਫਰੇਮਵਰਕ ਸਮੇਤ) ਮੌਜੂਦ ਹਨ। ਬਿਆਨ ਮੁਤਾਬਕ, 'ਕਿਸੇ ਵੀ ਸ਼ੇਅਰ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਹੋਣ 'ਤੇ ਇਹ ਸਿਸਟਮ ਕੁਝ ਸ਼ਰਤਾਂ ਤਹਿਤ ਆਪਣੇ ਆਪ ਸਰਗਰਮ ਹੋ ਜਾਂਦਾ ਹੈ।'
ਸਟਾਕ ਐਕਸਚੇਂਜ - ਬੀਐਸਈ ਅਤੇ ਐਨਐਸਈ ਨੇ ਅਡਾਨੀ ਗਰੁੱਪ ਦੀਆਂ ਤਿੰਨ ਕੰਪਨੀਆਂ - ਅਡਾਨੀ ਐਂਟਰਪ੍ਰਾਈਜਿਜ਼, ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਅਤੇ ਅੰਬੂਜਾ ਸੀਮੈਂਟਸ - ਨੂੰ ਆਪਣੇ ਥੋੜ੍ਹੇ ਸਮੇਂ ਦੇ ਵਾਧੂ ਨਿਗਰਾਨੀ ਉਪਾਵਾਂ (ਏਐਸਐਮ) ਦੇ ਅਧੀਨ ਰੱਖਿਆ ਹੈ। ਇਸਦਾ ਮਤਲਬ ਹੈ ਕਿ ਇਹਨਾਂ ਸ਼ੇਅਰਾਂ ਵਿੱਚ ਸੱਟੇਬਾਜ਼ੀ ਅਤੇ 'ਸ਼ਾਰਟ ਸੇਲਿੰਗ' ਨੂੰ ਰੋਕਣ ਲਈ 'ਇੰਟਰਾ-ਡੇਅ ਵਪਾਰ' ਲਈ 100 ਪ੍ਰਤੀਸ਼ਤ ਅੱਪਫ੍ਰੰਟ ਮਾਰਜਿਨ ਲਾਗੂ ਹੋਵੇਗਾ। ਸੇਬੀ ਨੇ ਕਿਹਾ ਕਿ ਸਾਰੇ ਵਿਸ਼ੇਸ਼ ਮਾਮਲਿਆਂ ਨੂੰ ਉਸ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ, ਰੈਗੂਲੇਟਰ ਮੌਜੂਦਾ ਨੀਤੀਆਂ ਦੇ ਅਨੁਸਾਰ ਉਨ੍ਹਾਂ ਦੀ ਜਾਂਚ ਕਰਦਾ ਹੈ ਅਤੇ ਉਚਿਤ ਕਾਰਵਾਈ ਕਰਦਾ ਹੈ।
ਇਹ ਵੀ ਪੜੋ: New VS Old Income Tax Regime: ਜਾਣੋ ਕਿਹੜਾ ਟੈਕਸ ਸਲੈਬ ਹੈ ਤੁਹਾਡੇ ਲਈ ਲਾਭਕਾਰੀ, ਨਵੀਂ ਜਾਂ ਪੁਰਾਣੀ ?