ETV Bharat / business

ਬਿਨ੍ਹਾਂ ਕਿਸੇ ਪੈਸੇ ਤੋਂ ਗੱਡੀਆਂ ਠੀਕ ਕਰੇਗੀ Maruti Suzuki ! ਜਾਣੋ ਕਿਵੇਂ... - Etv Bharat

Maruti Suzuki ਨੇ ਆਪਣੀਆਂ 17000 ਤੋਂ ਜ਼ਿਆਦਾ ਗੱਡੀਆਂ ਦੀ ਮੁਰੰਮਤ ਲਈ ਕੰਪਨੀ ਬੁਲਾਇਆ ਹੈ। ਕੰਪਨੀ ਨੇ ਕਿਹਾ ਕਿ ਕਾਰ ਵਿਚ ਮੌਜੂਦ ਜੋ ਵੀ ਫਾਲਟ ਹੈ ਉਸ ਨੂੰ ਕੰਪਨੀ ਮੁਫ਼ਤ ਵਿਚ ਠੀਕ ਕਰੇਗੀ, ਇਸ ਲਈ ਗਾਹਰ ਨੂੰ ਕੋਈ ਵੀ ਭੁਗਤਾਨ ਨਹੀਂ ਕਰਨਾ ਪਵੇਗਾ। ਕੰਪਨੀ ਨੂੰ ਖਦਸ਼ਾ ਹੈ ਕਿ ਕਾਰਾਂ ਦੇ ਕੁਝ ਹਿੱਸਿਆਂ ਵਿਚ ਖਰਾਬੀ ਹੋਣ ਕਾਰਨ ਸੜਕ ਹਾਦਸੇ ਦੀ ਸਥਿਤੀ ਵਿਚ ਏਅਰਬੈਗ ਤੇ ਸੀਟ ਬੈਲਟ ਪ੍ਰਸੈਂਟਰ ਸਹੀ ਤਰੀਕੇ ਕੰਮ ਨਹੀਂ ਕਰਨਗੇ, ਇਸ ਲਈ ਏਅਰਬੈਗ ਕੰਟਰੋਲਰ ਠੀਕ ਕਰਨ ਲਈ ਕੰਪਨੀ ਨੇ ਵਾਹਨਾਂ ਨੂੰ ਵਾਪਸ ਬੁਲਾਇਆ ਹੈ।

Maruti Suzuki recalled more than 17000 vehicles, know the reason...
Maruti Suzuki 17000 ਤੋਂ ਗੱਡੀਆਂ ਬਿਨਾਂ ਕਿਸੇ ਪੈਸੇ ਕਰੇਗੀ ਠੀਕ! ਜਾਣੋ ਕਾਰਨ...
author img

By

Published : Jan 18, 2023, 5:28 PM IST

Updated : Jan 18, 2023, 6:54 PM IST

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਖਰਾਬ ਏਅਰਬੈਗ ਕਾਰਨ ਆਪਣੀਆਂ 17,362 ਗੱਡੀਆਂ ਵਾਪਸ ਮੰਗਵਾਂ ਲਈਆਂ ਹਨ। ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਖਰਾਬ ਏਅਰਬੈਗਾਂ ਦੀ ਜਾਂਚ ਕਰਨ ਤੇ ਉਨ੍ਹਾਂ ਨੂੰ ਬਦਲਣ ਤੋਂ ਬਾਅਦ ਇਨ੍ਹਾਂ ਕਾਰਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ। ਮੰਗਵਾਈਆਂ ਗਈਆਂ ਕਾਰਾਂ ਦੀ ਸੂਚੀ ਵਿਚ ਆਲਟੋ ਕੇ10 Alto K10, ਐੱਸ-ਪ੍ਰੈਸੋ S-presso, ਈਕੋ Ecco, ਬ੍ਰੇਜ਼ਾ Brezza ਤੇ ਗ੍ਰੈਂਡ ਵਿਟਾਰਾ Grand Vitara ਜਿਹੇ ਵੱਡੇ ਮਾਡਲ ਸ਼ਾਮਲ ਹਨ। ਇਨ੍ਹਾਂ ਕਾਰਾਂ ਦੀ ਮੈਨੂਫੈਕਚਰਿੰਗ 8 ਦਿਸੰਬਰ 2022 ਤੋਂ 12 ਜਨਵਰੀ 2023 ਦਰਮਿਆਨ ਹੋਈ ਹੈ।

ਕੰਪਨੀ ਨੂੰ ਖਦਸ਼ਾ ਹੈ ਕਿ ਕਾਰਾਂ ਦੇ ਕੁਝ ਹਿੱਸਿਆਂ ਵਿਚ ਖਰਾਬੀ ਹੋਣ ਕਾਰਨ ਸੜਕ ਹਾਦਸੇ ਦੀ ਸਥਿਤੀ ਵਿਚ ਏਅਰਬੈਗ ਤੇ ਸੀਟ ਬੈਲਟ ਪ੍ਰਸੈਂਟਰ ਸਹੀ ਤਰੀਕੇ ਕੰਮ ਨਹੀਂ ਕਰਨਗੇ, ਇਸ ਲਈ ਏਅਰਬੈਗ ਕੰਟਰੋਲਰ ਠੀਕ ਕਰਨ ਲਈ ਕੰਪਨੀ ਨੇ ਵਾਹਨਾਂ ਨੂੰ ਵਾਪਸ ਬੁਲਾਇਆ ਹੈ। ਇਸ ਫਾਲਟ ਨੂੰ ਕੰਪਨੀ ਬਿਨਾਂ ਕਿਸੇ ਫੀਸ ਦੇ ਖੁਦ ਠੀਕ ਕਰੇਗੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਨੇ ਦਿਸੰਬਰ ਵਿਚ ਵੀ ਫਰੰਟ-ਰੋ ਸੀਟ ਬੈਲਟ ਵਿਚ ਕੁਝ ਖਾਮੀਆਂ ਦੇ ਚੱਲਦਿਆਂ ਆਪਣੀ 9,125 ਕਾਰਾਂ ਨੂੰ ਵਾਪਸ ਬੁਲਾਇਆ ਗਿਆ ਸੀ। ਇਨ੍ਹਾਂ ਕਾਰਾਂ ਦੀ ਸੂਚੀ ਵਿਚ ਸਿਆਜ਼, ਬ੍ਰੇਜ਼ਾ, ਆਰਟਿਗਾ, XL6 ਤੇ ਗ੍ਰੈਂਡ ਵਿਟਾਰਾ ਦੇ ਮਾਡਲ ਵਿਚ ਸ਼ਾਮਲ ਸਨ।

ਇਹ ਵੀ ਪੜ੍ਹੋ : ਆਟੋ ਐਕਸਪੋ 2023: ਪਹਿਲੇ ਦਿਨ ਟਾਟਾ ਮੋਟਰਜ਼ ਦੀ ਧੂਮ, ਲਾਂਚ ਕੀਤੇ 14 ਇਲੈਕਟ੍ਰਿਕ ਵਾਹਨ

ਦੱਸ ਦਈਏ ਕਿ Maruti Suzuki India Limited ਨੇ ਨਵੇਂ ਸਾਲ ਤੋਂ ਪਹਿਲਾਂ ਮਹੀਨੇ ਵਿਚ ਇਕ ਵੱਡਾ ਝਟਕਾ ਦਿੱਤਾ ਹੈ। ਸੋਮਵਾਰ ਯਾਨੀ 16 ਦਿਸੰਬਰ ਨੂੰ ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀ ਸਾਰੇ ਮਾਡਲਾਂ ਦੀਆਂ ਕੀਮਤਾਂ ਵਿਚ ਕਰੀਬ 1.1 ਫੀਸਦ ਵਾਧਾ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਵਾਹਨ ਕੰਪਨੀ ਨੇ ਚਾਲੂ ਵਿੱਤੀ ਵਰ੍ਹੇ ਵਿਚ ਲਗਾਤਾਰ ਦੂਸਰੀ ਵਾਰ ਵਾਹਨਾਂ ਦੇ ਰੇਟ ਵਧਾਏ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਅਪ੍ਰੈਲ 2022 ਵਿਚ ਗੱਡੀਆਂ ਦੀ ਕੀਮਤ ਵਧਾਉਣ ਦਾ ਫੈਸਲਾ ਲਿਆ ਸੀ। ਉਥੇ ਹੀ ਗੱਲ ਕਰੀਏ ਕੰਪਨੀ ਦੇ ਸ਼ੇਅਰ ਦੀ ਤਾਂ ਅੱਜ ਸਵੇਰ ਤੋਂ ਹੀ ਇਸ ਵਿਚ ਤੇਜ਼ੀ ਆਈ ਹੈ। NSE ਉਤੇ 0.10 ਫੀਸਦੀ ਦੀ ਤੇਜ਼ੀ ਦੇ ਨਾਲ 8,488.95 'ls ਕਾਰੋਬਾਰ ਕਰ ਰਹੇ ਸਨ। ਪਿਛਲੇ ਇਕ ਮਹੀਨੇ ਵਿਚ ਕੰਪਨੀ ਦੇ ਸ਼ੇਅਰ 1.34 ਫੀਸਦੀ ਡਿੱਗੇ ਹਨ। ਹਾਲਾਂਕਿ ਪਿਛਲੇ ਇਕ ਸਾਲ ਵਿਚ 7.24 ਫਿਸਦੀ ਤੇਜ਼ੀ ਆਈ ਹੈ।

Last Updated : Jan 18, 2023, 6:54 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.