ਨਵੀਂ ਦਿੱਲੀ: ਦੇਸ਼ ਦੀਆਂ ਚੋਟੀ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ 'ਚੋਂ 7 ਦੇ ਕੁੱਲ ਬਾਜ਼ਾਰ ਮੁੱਲ 'ਚ ਪਿਛਲੇ ਹਫਤੇ 74,603.06 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਇਨ੍ਹਾਂ ਵਿੱਚੋਂ HDFC ਬੈਂਕ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਬੀਐਸਈ ਸੈਂਸੈਕਸ ਪਿਛਲੇ ਹਫ਼ਤੇ 398.6 ਅੰਕ ਜਾਂ 0.60 ਪ੍ਰਤੀਸ਼ਤ ਡਿੱਗਿਆ। ਇਸ ਦੌਰਾਨ ਆਈਸੀਆਈਸੀਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ ਤੇ ਆਈਟੀਸੀ ਦੇ ਬਾਜ਼ਾਰ ਮੁੱਲਾਂ ਵਿੱਚ ਗਿਰਾਵਟ ਆਈ, ਜਦੋਂ ਕਿ ਰਿਲਾਇੰਸ ਇੰਡਸਟਰੀਜ਼, ਟੀਸੀਐਸ ਤੇ ਸਟੇਟ ਬੈਂਕ ਆਫ਼ ਇੰਡੀਆ ਨੂੰ ਲਾਭ ਹੋਇਆ ਹੈ।
ਮਾਰਕੀਟ ਮੁਲਾਂਕਣ ਵਿੱਚ ਗਿਰਾਵਟ ਵਾਲੀ ਕੰਪਨੀ: ਭਾਰਤ ਦੇ ਸਭ ਤੋਂ ਵੱਡੇ ਨਿੱਜੀ ਬੈਂਕ HDFC ਬੈਂਕ ਦਾ ਮੁੱਲ 25,011 ਕਰੋੜ ਰੁਪਏ ਘੱਟ ਕੇ 12,22,392.26 ਕਰੋੜ ਰੁਪਏ ਹੋ ਗਿਆ। ਇਸ ਦੇ ਨਾਲ ਹੀ, ICICI ਬੈਂਕ ਦਾ ਬਾਜ਼ਾਰ ਮੁੱਲ 12,781 ਕਰੋੜ ਰੁਪਏ ਦੀ ਗਿਰਾਵਟ ਨਾਲ 6,66,512.90 ਕਰੋੜ ਰੁਪਏ ਤੇ ਭਾਰਤੀ ਏਅਰਟੈੱਲ ਦਾ ਬਾਜ਼ਾਰ ਮੁੱਲ 11,096.48 ਕਰੋੜ ਰੁਪਏ ਦੀ ਗਿਰਾਵਟ ਨਾਲ 4,86,812.08 ਕਰੋੜ ਰੁਪਏ ਹੋ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਮੁੱਲ 10,396.94 ਕਰੋੜ ਰੁਪਏ ਦੀ ਗਿਰਾਵਟ ਨਾਲ 5,87,902.98 ਕਰੋੜ ਰੁਪਏ ਅਤੇ ITC ਦਾ ਮੁੱਲ 7,726.3 ਕਰੋੜ ਰੁਪਏ ਦੀ ਗਿਰਾਵਟ ਨਾਲ 5,59,159.71 ਕਰੋੜ ਰੁਪਏ ਹੋ ਗਿਆ। ਇਸ ਤੋਂ ਇਲਾਵਾ ਬਜਾਜ ਫਾਈਨਾਂਸ ਅਤੇ ਇੰਫੋਸਿਸ ਦਾ ਮੁੱਲ ਵੀ ਘਟਿਆ ਹੈ।
- Gold Silver Rate Stock Market: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ, ਰੁਪਿਆ ਹੋਇਆ ਮਜ਼ਬੂਤ
- Share Market Update : ਕਮਜ਼ੋਰ ਗਲੋਬਲ ਬਾਜ਼ਾਰਾਂ ਕਾਰਨ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ, ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਮਜ਼ਬੂਤ ਹੋਇਆ
- Repo Rate Update: ਗਾਹਕ 'ਤੇ EMI ਦਾ ਕੋਈ ਵਾਧੂ ਬੋਝ ਨਹੀਂ, ਰੇਪੋ ਰੇਟ 'ਚ ਕੋਈ ਬਦਲਾਅ ਨਹੀਂ : RBI
ਮਾਰਕੀਟ ਮੁੱਲ ਵਿੱਚ ਵਾਧੇ ਵਾਲੀ ਕੰਪਨੀ: ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਦਾ ਮੁਲਾਂਕਣ 25,607.85 ਕਰੋੜ ਰੁਪਏ ਵਧ ਕੇ 17,23,878.59 ਕਰੋੜ ਰੁਪਏ ਹੋ ਗਿਆ। ਇਸ ਦੌਰਾਨ ਟੀਸੀਐਸ ਅਤੇ ਐਸ.ਬੀ.ਆਈ ਦਾ ਮੁੱਲ ਵੀ ਵਧਿਆ। ਰਿਲਾਇੰਸ ਇੰਡਸਟਰੀਜ਼ ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਸਭ ਤੋਂ ਕੀਮਤੀ ਕੰਪਨੀ ਬਣੀ ਹੋਈ ਹੈ। ਇਸ ਤੋਂ ਬਾਅਦ ਟੀ.ਸੀ.ਐਸ, ਐਚ.ਡੀ.ਐਫ.ਸੀ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ, ਆਈ.ਟੀ.ਸੀ, ਐਸ.ਬੀ.ਆਈ, ਭਾਰਤੀ ਏਅਰਟੈੱਲ ਅਤੇ ਬਜਾਜ ਫਾਈਨਾਂਸ ਦਾ ਨੰਬਰ ਆਉਂਦਾ ਹੈ। (ਪੀਟੀਆਈ-ਭਾਸ਼ਾ)