ਨਵੀਂ ਦਿੱਲੀ: ਸਤੰਬਰ ਮਹੀਨਾ ਖਤਮ ਹੋਣ 'ਚ ਸਿਰਫ 7 ਦਿਨ ਬਾਕੀ ਹਨ ਅਤੇ ਇਸ ਸਮੇਂ ਤੁਹਾਨੂੰ ਆਪਣੇ ਜ਼ਰੂਰੀ ਕੰਮ ਪੂਰੇ ਕਰ ਲੈਣੇ ਚਾਹੀਦੇ ਹਨ। ਸਭ ਤੋਂ ਅਹਿਮ ਕੰਮ 2000 ਰੁਪਏ ਦੇ ਨੋਟ ਨੂੰ ਵਾਪਸ ਕਰਨਾ ਹੈ। ਜੇਕਰ ਤੁਹਾਡੇ ਕੋਲ ਵੀ 2000 ਰੁਪਏ ਦੇ ਗੁਲਾਬੀ ਨੋਟ ਹਨ ਤਾਂ ਉਨ੍ਹਾਂ ਨੂੰ 30 ਸਤੰਬਰ ਤੱਕ ਬੈਂਕਾਂ 'ਚ ਜਮ੍ਹਾ ਕਰਵਾਓ। ਤੁਹਾਨੂੰ ਦੱਸ ਦੇਈਏ ਕਿ 30 ਸਤੰਬਰ ਨੋਟ ਵਾਪਸ ਕਰਨ ਦੀ ਆਖਰੀ ਤਰੀਕ ਹੈ। ਗੁਲਾਬੀ ਨੋਟਾਂ ਨੂੰ ਵਾਪਸ ਕਰਨ ਲਈ ਆਰਬੀਆਈ ਦੁਆਰਾ ਤੈਅ ਕੀਤੀ ਗਈ ਸਮਾਂ ਸੀਮਾ ਬਹੁਤ ਨੇੜੇ ਆ ਰਹੀ ਹੈ। (Last Date Of Return Rs 2000 Notes)
7 ਫੀਸਦੀ ਨੋਟ ਹਾਲੇ ਤੱਕ ਵਾਪਸ ਨਹੀਂ ਹੋਏ: ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀਆਂ ਨੇ ਇਨ੍ਹਾਂ ਨੋਟਾਂ ਦਾ ਲੈਣ-ਦੇਣ ਬੰਦ ਕਰ ਦਿੱਤਾ ਹੈ। ਆਰਬੀਆਈ ਨੇ 19 ਮਈ ਨੂੰ ਹੀ 2000 ਰੁਪਏ ਦੇ ਨੋਟ ਚਲਣ ਤੋਂ ਬਾਹਰ ਕਰ ਦਿੱਤੇ ਹਨ। ਬੈਂਕ ਰਾਹੀਂ ਇਨ੍ਹਾਂ ਨੋਟਾਂ ਨੂੰ ਵਾਪਸ ਕਰਨ ਦੀ ਆਖਰੀ ਮਿਤੀ 30 ਸਤੰਬਰ ਰੱਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 31 ਅਗਸਤ 2023 ਤੱਕ 93 ਫੀਸਦੀ ਨੋਟ RBI ਕੋਲ ਵਾਪਸ ਆ ਗਏ ਹਨ, ਪਰ 7 ਫੀਸਦੀ ਨੋਟ ਅਜੇ ਵੀ ਬਾਜ਼ਾਰ 'ਚ ਹਨ। ਲੋਕ ਇਨ੍ਹਾਂ 7 ਫੀਸਦੀ ਨੋਟਾਂ ਨੂੰ ਬੈਂਕਾਂ 'ਚ ਜਮ੍ਹਾ ਕਰਵਾਉਣ ਦੀ ਬਜਾਏ ਈ-ਕਾਮਰਸ ਪਲੇਟਫਾਰਮ ਜਾਂ ਕੁਝ ਦੁਕਾਨਾਂ 'ਤੇ ਕੈਸ਼ ਆਨ ਡਿਲੀਵਰੀ ਦੇ ਤੌਰ 'ਤੇ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ।
ਬੈਂਕਾ ਵਿੱਚ ਛੁੱਟੀਆਂ: ਤੁਹਾਨੂੰ ਦੱਸ ਦੇਈਏ ਕਿ ਜਦੋਂ RBI ਨੇ 19 ਮਈ ਨੂੰ ਨੋਟਾਂ ਦੀ ਵਾਪਸੀ ਦਾ ਐਲਾਨ ਕੀਤਾ ਸੀ ਤਾਂ ਸਿਰਫ 20 ਦਿਨਾਂ ਦੇ ਅੰਦਰ ਹੀ 50 ਫੀਸਦੀ ਨੋਟ ਵਾਪਸ ਆ ਗਏ ਸਨ। ਸਤੰਬਰ ਮਹੀਨੇ 'ਚ ਆਰਬੀਆਈ ਨੇ ਅੰਕੜੇ ਜਾਰੀ ਕੀਤੇ ਹਨ, ਜਿਸ ਮੁਤਾਬਕ 31 ਅਗਸਤ ਤੱਕ 93 ਫੀਸਦੀ ਨੋਟ ਬੈਂਕਾਂ 'ਚ ਵਾਪਸ ਆ ਚੁੱਕੇ ਹਨ। ਇਨ੍ਹਾਂ ਦਿਨਾਂ 'ਚ ਬੈਂਕਾਂ 'ਚ ਛੁੱਟੀ ਵੀ ਹੈ, ਜਿਸ ਕਾਰਨ ਪੈਸੇ ਵਾਪਸ ਕਰਨ 'ਚ ਦਿੱਕਤ ਆ ਸਕਦੀ ਹੈ। ਇਨ੍ਹਾਂ ਛੁੱਟੀਆਂ ਦੌਰਾਨ ਬੈਂਕ ਦੇ ਹੋਰ ਕੰਮਕਾਜ ਦੇ ਨਾਲ-ਨਾਲ 2000 ਰੁਪਏ ਦੇ ਨੋਟ ਵਾਪਸ ਕਰਨ ਵਿੱਚ ਵੀ ਮੁਸ਼ਕਿਲ ਆਵੇਗੀ। 23 ਅਤੇ 24 ਸਤੰਬਰ ਨੂੰ ਚੌਥੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਰਹੇਗੀ।
- India Canada Relation: ਭਾਰਤ ਤੇ ਕੈਨੇਡਾ ਵਿਚਕਾਰ ਤਲਖੀਆਂ ਦਾ ਵਪਾਰ 'ਤੇ ਪਵੇਗਾ ਕਿੰਨਾ ਅਸਰ, ਦੋਵਾਂ ਮੁਲਕਾਂ 'ਚੋਂ ਕਿਸਨੂੰ ਹੋਵੇਗਾ ਨੁਕਸਾਨ, ਇਸ ਰਿਪੋਰਟ ਰਾਹੀਂ ਸਮਝੋ...
- Akasa Air: ਅਕਾਸਾ ਏਅਰਲਾਈਨ ਦੀ ਲੰਬੀ ਉਡਾਣ, ਅੰਤਰਰਾਸ਼ਟਰੀ ਰੂਟਾਂ 'ਤੇ ਆਪ੍ਰੇਸ਼ਨ ਨੂੰ ਮਿਲੀ ਮਨਜ਼ੂਰੀ
- India In Emerging Market Index: ਰੂਸ ਅਤੇ ਚੀਨ ਪਰੇਸਾਨ, ਭਾਰਤ ਨੂੰ ਮਿਲਿਆ ਵੱਡਾ ਮੌਕਾ, 10 ਫੀਸਦੀ ਵੇਟੇਜ ਨਾਲ ਇਸ ਸੂਚਕਾਂਕ 'ਚ ਮਿਲੀ ਐਂਟਰੀ
ਨੋਟ ਵਾਪਸ ਲੈਣ ਸਮੇਂ ਆਰਬੀਆਈ ਨੇ ਕਿਹਾ ਸੀ ਕਿ ਇਹ ਫੈਸਲਾ ਬੈਂਕ ਦੀ ਕਲੀਨ ਨੋਟ ਨੀਤੀ ਤਹਿਤ ਲਿਆ ਜਾ ਰਿਹਾ ਹੈ। ਕਰੀਬ ਸਾਢੇ ਛੇ ਸਾਲ ਪਹਿਲਾਂ ਨੋਟਬੰਦੀ ਤੋਂ ਬਾਅਦ ਸਰਕਾਰ ਨੇ 2000 ਰੁਪਏ ਦਾ ਨੋਟ ਪੇਸ਼ ਕੀਤਾ ਸੀ। ਜਦੋਂ ਕਿ ਆਰਬੀਆਈ ਨੇ ਆਰਬੀਆਈ ਐਕਟ ਦੀ ਧਾਰਾ 24(1) ਦੇ ਤਹਿਤ ਨਵੰਬਰ 2016 ਵਿੱਚ 2000 ਰੁਪਏ ਦਾ ਨੋਟ ਜਾਰੀ ਕੀਤਾ ਸੀ।