ਮੁੰਬਈ: ਨਿਜੀ ਖੇਤਰ ਦੇ IDFC ਫਸਟ ਬੈਂਕ ਦਾ ਮਾਰਚ 2023 ਤਿਮਾਹੀ ਵਿੱਚ ਟੈਕਸ ਤੋਂ ਬਾਅਦ ਮੁਨਾਫਾ (PAT) 134 ਫੀਸਦੀ ਵਧ ਕੇ 803 ਕਰੋੜ ਰੁਪਏ ਰਿਹਾ। ਬੈਂਕ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਕ ਨੇ ਦੱਸਿਆ ਕਿ ਮਾਰਚ 2022 ਤਿਮਾਹੀ 'ਚ ਉਸ ਦਾ ਲਾਭ 343 ਕਰੋੜ ਰੁਪਏ ਰਿਹਾ ਸੀ। ਬੈਂਕ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਪੂਰੇ ਵਿੱਤੀ ਸਾਲ ਦੇ ਲਈ ਸ਼ੁੱਧ ਲਾਭ 2,437 ਕਰੋੜ ਰੁਪਏ ਰਿਹਾ, ਜਦਕਿ ਵਿੱਤੀ ਸਾਲ 2021-22 ਵਿੱਚ ਇਹ 145 ਕਰੋੜ ਰੁਪਏ ਰਿਹਾ ਸੀ।
IDFC ਫਸਟ ਬੈਂਕ ਦਾ ਇੱਕ ਵਿੱਤੀ ਸਾਲ ਵਿੱਚ ਰਿਕਾਰਡ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਲਾਭ: IDFC ਫਸਟ ਬੈਂਕ ਦਾ ਇਹ ਕਿਸੇ ਇੱਕ ਤਿਮਾਹੀ ਅਤੇ ਇੱਕ ਵਿੱਤੀ ਸਾਲ ਵਿੱਚ ਰਿਕਾਰਡ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਲਾਭ ਹੈ। ਬੈਂਕ ਦਾ ਮੁੱਖ ਸੰਚਾਲਨ ਲਾਭ ਸਾਲਾਨਾ ਆਧਾਰ 'ਤੇ 61 ਫੀਸਦੀ ਵਧ ਕੇ 1,342 ਕਰੋੜ ਰੁਪਏ ਹੋ ਗਿਆ। ਬੈਂਕ ਨੇ ਮਾਰਚ 2023 ਤਿਮਾਹੀ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਉੱਚਾ ਤਿਮਾਹੀ ਲਾਭ ਜਦਕਿ 2022-2023 ਵਿੱਤੀ ਸਾਲ ਵਿੱਚ ਸਭ ਤੋਂ ਵੱਧ ਸਾਲਾਨਾ ਲਾਭ ਕਮਾਇਆ।
ਵਿੱਤੀ ਸਾਲ 2022-23 ਲਈ ਬੈਂਕ ਦਾ ਸ਼ੁੱਧ ਆਮਦਨ ਵਿਆਜ (NII) 30 ਫ਼ੀਸਦੀ ਵੱਧ ਕੇ 12,635 ਕਰੋੜ ਰੁਪਏ ਹੋ ਗਿਆ, ਜੋ ਇਸਦੇ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 2021-22 ਵਿੱਚ 9,706 ਕਰੋੜ ਰੁਪਏ ਸੀ। ਤਿਮਾਹੀ ਆਧਾਰ 'ਤੇ ਬੈਂਕ ਦਾ NII ਜਨਵਰੀ-ਮਾਰਚ 2023 ਤਿਮਾਹੀ 'ਚ 35 ਫੀਸਦੀ ਵਧ ਕੇ 3,597 ਕਰੋੜ ਹੋ ਗਿਆ, ਜੋ ਇਕ ਸਾਲ ਪਹਿਲਾਂ ਜਨਵਰੀ-ਮਾਰਚ 2022 ਦੀ ਤਿਮਾਹੀ 'ਚ 2,669 ਕਰੋੜ ਰੁਪਏ ਰਿਹਾ ਸੀ।
ਬੈਂਕ ਦੀ ਜਾਇਦਾਦ ਦੀ ਗੁਣਵੱਤਾ ਵਿੱਚ ਸੁਧਾਰ: ਬੈਂਕ ਦੀ ਜਾਇਦਾਦ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਇਆ ਹੈ। IDFC ਫਸਟ ਬੈਂਕ ਨੇ ਦੱਸਿਆ ਕਿ ਮਾਰਚ ਤਿਮਾਹੀ 'ਚ ਉਸ ਦਾ ਕੁੱਲ NPA ਘੱਟ ਕੇ 2.51 ਫੀਸਦੀ 'ਤੇ ਆ ਗਿਆ ਹੈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ 3.7 ਫੀਸਦੀ ਸੀ। ਇਸੇ ਤਰ੍ਹਾਂ ਬੈਂਕ ਦਾ ਸ਼ੁੱਧ NPA ਮਾਰਚ ਤਿਮਾਹੀ ਵਿੱਚ ਸੁਧਰ ਕੇ 0.86 ਫੀਸਦੀ ਰਿਹਾ। ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ 1.53 ਫੀਸਦੀ ਸੀ।
ਇਹ ਵੀ ਪੜ੍ਹੋ:- Changes From 1 May 2023 : ਜਾਣੋ, ਕੱਲ੍ਹ ਤੋਂ ਹੋਣ ਜਾ ਰਹੇ ਵੱਡੇ ਬਦਲਾਅ ਬਾਰੇ ਅਤੇ ਕਿੰਨੇ ਦਿਨ ਬੈਂਕ ਰਹਿਣਗੇ ਬੰਦ