ਨਵੀਂ ਦਿੱਲੀ/ਮੁੰਬਈ : ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨਾ 500 ਰੁਪਏ ਡਿੱਗ ਕੇ 60,580 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਸਰਾਫਾ ਬਾਜ਼ਾਰ ਦੇ ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 61,080 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 450 ਰੁਪਏ ਦੀ ਗਿਰਾਵਟ ਨਾਲ 73,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ "ਦਿੱਲੀ ਸਰਾਫਾ ਬਾਜ਼ਾਰ ਵਿੱਚ ਸਪਾਟ ਸੋਨੇ ਦੀ ਕੀਮਤ 500 ਰੁਪਏ ਦੀ ਗਿਰਾਵਟ ਨਾਲ 60,580 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।"
ਡਾਲਰ ਦੀ ਮਜ਼ਬੂਤੀ ਕਾਰਨ ਸੋਨੇ ਦੀਆਂ ਕੀਮਤਾਂ 'ਚ ਕਮਜ਼ੋਰੀ : ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਡਿੱਗ ਕੇ 1,992 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 23.82 ਡਾਲਰ ਪ੍ਰਤੀ ਔਂਸ 'ਤੇ ਆ ਗਈ। HDFC ਸਕਿਓਰਿਟੀਜ਼ ਦੇ ਸੀਨੀਅਰ ਰਿਸਰਚ ਐਨਾਲਿਸਟ ਸ਼੍ਰੀਰਾਮ ਅਈਅਰ ਨੇ ਕਿਹਾ ਕਿ ਡਾਲਰ ਦੀ ਮਜ਼ਬੂਤੀ ਕਾਰਨ ਬੁੱਧਵਾਰ ਨੂੰ ਕਾਮੈਕਸ 'ਤੇ ਸੋਨੇ ਦੀਆਂ ਕੀਮਤਾਂ 'ਚ ਕਮਜ਼ੋਰੀ ਦੇਖਣ ਨੂੰ ਮਿਲੀ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ ਮੰਗਲਵਾਰ ਨੂੰ ਸ਼ੁੱਧ ਖਰੀਦਦਾਰ ਸਨ ਅਤੇ ਉਨ੍ਹਾਂ ਨੇ 1,406.86 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
- Gold Silver Stock Market News: ਸੋਨਾ ਹੋਇਆ ਮਹਿੰਗਾ, ਅੱਜ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਜਾਣੋ ਸ਼ੇਅਰ ਬਾਜ਼ਾਰ ਦਾ ਹਾਲ
- Gold Silver Stock market News: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਸ਼ੇਅਰ ਬਾਜ਼ਾਰ ਦਾ ਹਾਲ
- Child Insurance Plan: ਬੱਚਿਆਂ ਦੀ ਉੱਚ ਸਿੱਖਿਆ ਲਈ ਚੁਣੋ ਇਹ ਖਾਸ ਚਾਈਲਡ ਬੀਮਾ ਪਾਲਿਸੀ
ਸ਼ੇਅਰ ਬਾਜ਼ਾਰ 'ਚ ਲਗਾਤਾਰ ਦੂਜੇ ਦਿਨ ਗਿਰਾਵਟ : ਘਰੇਲੂ ਸ਼ੇਅਰ ਬਾਜ਼ਾਰਾਂ 'ਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਅਤੇ ਬੀਐੱਸਈ ਸੈਂਸੈਕਸ ਕਰੀਬ 372 ਅੰਕ ਡਿੱਗ ਗਿਆ। ਗਲੋਬਲ ਸ਼ੇਅਰ ਬਾਜ਼ਾਰਾਂ 'ਚ ਮਿਲੇ-ਜੁਲੇ ਰੁਖ ਦੇ ਵਿਚਕਾਰ ਆਈਟੀ ਅਤੇ ਟੈਕਨਾਲੋਜੀ ਸ਼ੇਅਰਾਂ 'ਚ ਭਾਰੀ ਵਿਕਰੀ ਦੇ ਦਬਾਅ ਨੇ ਬਾਜ਼ਾਰ ਨੂੰ ਹੇਠਾਂ ਖਿੱਚ ਲਿਆ। ਬੀਐਸਈ ਦਾ ਤੀਹ ਸ਼ੇਅਰਾਂ ਵਾਲਾ ਸੈਂਸੈਕਸ 371.83 ਅੰਕ ਭਾਵ 0.60 ਫੀਸਦੀ ਦੀ ਗਿਰਾਵਟ ਨਾਲ 61,560.64 ਅੰਕਾਂ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 592.37 ਅੰਕ ਤੱਕ ਫਿਸਲ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਨਿਫਟੀ ਵੀ 104.75 ਅੰਕ ਯਾਨੀ 0.57 ਫੀਸਦੀ ਦੀ ਗਿਰਾਵਟ ਨਾਲ 18,181.75 'ਤੇ ਬੰਦ ਹੋਇਆ।
ਕੋਟਕ ਸਿਕਿਓਰਿਟੀਜ਼ ਲਿਮਟਿਡ ਦੇ ਇਕੁਇਟੀ ਰਿਸਰਚ (ਰਿਟੇਲ) ਦੇ ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ, "ਚੌਕਸ ਨਿਵੇਸ਼ਕਾਂ ਨੇ ਹਾਲ ਹੀ ਦੀ ਤੇਜ਼ੀ ਤੋਂ ਬਾਅਦ ਵਿਕਰੀ ਜਾਰੀ ਰੱਖੀ, ਜਿਸ ਕਾਰਨ ਬਾਜ਼ਾਰ ਨੁਕਸਾਨ ਵਿੱਚ ਰਿਹਾ।" ਅਮਰੀਕਾ ਅਤੇ ਚੀਨ ਵਿੱਚ ਕਮਜ਼ੋਰ ਆਰਥਿਕ ਅੰਕੜਿਆਂ ਨੇ ਅਰਥਵਿਵਸਥਾ ਵਿੱਚ ਮੰਦੀ ਦੀ ਚਿੰਤਾ ਵਧਾ ਦਿੱਤੀ ਹੈ। ਇਸ ਕਾਰਨ ਨਿਵੇਸ਼ਕ ਭਵਿੱਖ ਨੂੰ ਲੈ ਕੇ ਡਰੇ ਹੋਏ ਹਨ। ਲਾਭ ਦੇ ਸ਼ੇਅਰਾਂ 'ਚ ਇੰਡਸਇੰਡ ਬੈਂਕ, ਆਈਟੀਸੀ, ਭਾਰਤੀ ਏਅਰਟੈੱਲ, ਮਾਰੂਤੀ, ਅਲਟਰਾਟੈਕ ਸੀਮੈਂਟ, ਮਹਿੰਦਰਾ ਐਂਡ ਮਹਿੰਦਰਾ ਅਤੇ ਸਟੇਟ ਬੈਂਕ ਆਫ ਇੰਡੀਆ ਸ਼ਾਮਲ ਹਨ।