ਚੰਡੀਗੜ੍ਹ: ਭਾਰਤ ਦੇ ਚੋਟੀ ਦੇ ਕਾਰੋਬਾਰੀ ਗੌਤਮ ਅਡਾਨੀ ਦੀਆਂ ਮੁਸ਼ਕਿਲਾਂ ਹੁਣ ਘਟਣ ਦਾ ਨਾ ਨਹੀਂ ਲੈ ਰਹੀਆਂ,ਦੱਸ ਦਈਏ ਕੁੱਝ ਸਮੇਂ ਪਹਿਲਾਂ ਅਡਾਨੀ ਗਰੁੱਪ ਨੂੰ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਅੱਗੇ ਵਧਣ ਵਾਲਾ ਗਰੁੱਪ ਦੱਸਿਆ ਜਾ ਰਿਹਾ ਸੀ, ਪਰ ਹੁਣ ਤਾਜ਼ਾ ਅੰਕੜਿਆਂ ਵਿੱਚ ਅਡਾਨੀ ਗਰੁੱਪ ਦੇ ਸ਼ੇਅਰ ਲਗਾਤਾਰ ਡਿੱਗ ਰਹੇ ਹਨ ਅਤੇ ਇਸ ਦਾ ਅਸਰ ਗੌਤਮ ਅਡਾਨੀ ਦੀ ਆਰਥਿਕਤਾ ਉੱਤੇ ਵੀ ਪੈ ਰਿਹਾ ਹੈ ਜਿਸ ਦੇ ਚੱਲਦੇ ਹੁਣ ਉਹ ਦੁਨੀਆਂ ਦੇ ਪਹਿਲੇ 20 ਅਮੀਰਾਂ ਦੀ ਸੂਚੀ ਵਿੱਚੋਂ ਵੀ ਬਾਹਰ ਹੋ ਗਏ ਹਨ।
ਅਡਾਨੀ ਗਰੁੱਪ ਨੂੰ ਝਟਕਾ: ਗੌਤਮ ਅਡਾਨੀ ਗਰੁੱਪ ਨੂੰ ਢਾਅ ਲੱਗਣ ਦੇ ਵਿਚਕਾਰ ਸਥਿਤੀ ਨੂੰ ਸਪੱਸ਼ਟ ਕਰਦਿਆਂ ਗਲੋਬਲ ਸੀਆਈਓ ਨੇ ਕਿਹਾ ਕਿ ਇਸ ਸਮੇਂ ਬਾਜ਼ਾਰ ਵਿੱਚ ਚੀਜ਼ਾਂ ਬਹੁਤ ਤੇਜ਼ੀ ਨਾਲ ਬਦਲ ਰਹੀਆਂ ਹਨ। ਵਿਦੇਸ਼ੀ ਨਿਵੇਸ਼ਕ ਭਾਰਤੀ ਸ਼ੇਅਰਾਂ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ 100 ਵਾਰ ਸੋਚਣਗੇ ਅਤੇ ਨਿਵੇਸ਼ਕ ਇੱਥੇ ਪੈਸਾ ਲਗਾਉਣ ਤੋਂ ਪਹਿਲਾਂ ਖ਼ਤਰੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ। ਮਾਹਿਰਾਂ ਮੁਤਾਬਕ ਜੇਕਰ ਅਡਾਨੀ ਦੇ ਸ਼ੇਅਰਾਂ ਦੀ ਕੀਮਤ ਇਸੇ ਤਰ੍ਹਾਂ ਡਿੱਗਦੀ ਰਹੀ ਤਾਂ ਨਿਵੇਸ਼ਕਾਂ ਦਾ ਭਰੋਸਾ ਡਗਮਗਾ ਜਾਵੇਗਾ। ਅਜਿਹੇ ਵਿੱਚ ਇਹ ਭਾਰਤ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਸਮੇਂ 'ਤੇ ਇਕ ਤਰ੍ਹਾਂ ਦਾ ਝਟਕਾ ਹੋਵੇਗਾ।
ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਹੁਣ ਅਡਾਨੀ ਦੇ ਡਿੱਗਦੇ ਸ਼ੇਅਰਾਂ ਨੂੰ ਖਰੀਦਣ ਦਾ ਸਮਾਂ ਆ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਤੱਕ ਨਿਗਰਾਨੀ ਕਰਨੀ ਪਵੇਗੀ, ਇਸ ਗਿਰਾਵਟ ਦੌਰਾਨ ਨਿਵੇਸ਼ ਕਰਨਾ ਸਹੀ ਫੈਸਲਾ ਨਹੀਂ ਹੋਵੇਗਾ। ਦੂਜੇ ਪਾਸੇ, HDFC ਬ੍ਰੋਕਰੇਜ ਸਕਿਓਰਿਟੀਜ਼ ਨੇ ਅਡਾਨੀ ਦੀ ਮਲਕੀਅਤ ਵਾਲੀ ਸੀਮੈਂਟ ਕੰਪਨੀ ACC 'ਤੇ ਖਰੀਦਦਾਰੀ ਕਰਨ ਦੀ ਸਲਾਹ ਦਿੱਤੀ ਹੈ। HDFC ਬ੍ਰੋਕਰੇਜ ਦਾ ਕਹਿਣਾ ਹੈ ਕਿ ਮੱਧ ਭਾਰਤ ਵਿੱਚ ACC ਦਾ ਵਿਸਤਾਰ ਆਉਣ ਵਾਲੇ ਸਾਲਾਂ ਵਿੱਚ ਇਸ ਨੂੰ ਵਿਕਾਸ ਦੇ ਮੌਕੇ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ: Adani dropped from Dow Jones : ਅਮਰੀਕੀ ਸ਼ੇਅਰ ਬਾਜ਼ਾਰ 'ਚ ਅਡਾਨੀ ਨੂੰ ਝਟਕਾ, ਡਾਓ ਜੋਨਸ ਦੇ ਸਸਟੇਨਬਿਲਟੀ ਇੰਡੈਕਸ ਤੋਂ ਬਾਹਰ
ਤੇਜ਼ੀ ਨਾਲ ਸ਼ੇਅਰਾਂ ਦੀ ਵਿਕਰੀ: ਗੌਤਮ ਅਡਾਨੀ ਦੇ ਗਰੁੱਪ ਦੇੀ ਗਿਰਾਵਟ ਨੂੰ ਪੇਸ਼ ਕਰਦੀ ਦੀ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਦੇ ਸ਼ੇਅਰਾਂ ਦੀ ਭਾਰੀ ਵਿਕਰੀ ਹੋ ਰਹੀ ਹੈ ਅਤੇ ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਟਰਾਂਸਮਿਸ਼ਨ, ਅਡਾਨੀ ਪਾਵਰ, ਅਡਾਨੀ ਟੋਟਲ ਗੈਸ, ਐਨਡੀਟੀਵੀ ਵਰਗੀਆਂ ਅਡਾਨੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ ਹੈ। ਦੂਜੇ ਪਾਸੇ ਅਡਾਨੀ ਗਰੁੱਪ ਦੀ ਨਿਵੇਸ਼ਕਾਂ ਨੂੰ 10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।