ਹੈਦਰਾਬਾਦ: ਜੁਲਾਈ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਅਗਸਤ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਨਵੇਂ ਮਹੀਨੇ ਦੇ ਨਾਲ ਹੀ ਕਈ ਨਿਯਮਾਂ 'ਚ ਬਦਲਾਅ ਵੀ ਹੋਣਗੇ। ਜਿਵੇਂ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰਾਂ ਦੀਆਂ ਕੀਮਤਾਂ ਤੈਅ ਹੁੰਦੀਆਂ। ਇਸਦੇ ਨਾਲ ਹੀ Income Tax, GST, ਬੈਂਕ ਦੇ ਨਿਯਮ ਅਤੇ ਆਵਾਜਾਈ ਨਿਯਮਾਂ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।
1 ਅਗਸਤ ਤੋਂ ਨਵੇਂ ਨਿਯਮ ਲਾਗੂ:
- 1 ਅਗਸਤ 2023 ਤੋਂ ਨਵੇਂ ਨਿਯਮਾਂ ਦੇ ਤਹਿਤ, 5 ਕਰੋੜ ਰੁਪਏ ਤੋਂ ਜ਼ਿਆਦਾ ਦੇ ਬੀ2ਬੀ ਲੈਣ-ਦੇਣ ਲਈ ਤੁਹਾਨੂੰ ਈ-ਚਾਲਾਨ ਜਨਰੇਟ ਕਰਨਾ ਲਾਜ਼ਮੀ ਹੋਵਗਾ। ਇਹ ਨਿਯਮ 5 ਕਰੋੜ ਤੋਂ ਜ਼ਿਆਦਾ ਦੇ ਲੈਣ-ਦੇਣ ਵਾਲਿਆ ਲਈ ਹੈ।
- ਇਲੈਕਟ੍ਰਿਕ ਵਾਹਨ ਲਈ ਹੁਣ ਕਈ ਰਾਜਾਂ ਵਿੱਚ ਸਬਸਿਡੀ ਦਾ ਐਲਾਨ ਕੀਤਾ ਜਾ ਚੁੱਕਾ ਹੈ। ਜਿਸ ਤੋਂ ਬਾਅਦ ਸਰਕਾਰ ਹੁਣ ਇਲੈਕਟ੍ਰਿਕ ਕਾਰ ਅਤੇ ਬਾਈਕ ਵਿੱਚ ਸਬਸਿਡੀ ਦੇਵੇਗੀ। ਇਸ ਲਈ ਗੱਡੀਆਂ ਹੋਰ ਵੀ ਸਸਤੀਆਂ ਹੋ ਸਕਦੀਆਂ ਹਨ।
- ਟਰੇਨ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਸਰਕਾਰ ਨੇ ਨਵੇਂ ਨਿਯਮ ਬਣਾ ਦਿੱਤੇ ਹਨ। ਟਰੇਨ ਟਿਕਟ ਚੈਕਿੰਗ ਦੇ ਦੌਰਾਨ ਜੇਕਰ ਯਾਤਰੀ TTE ਤੋਂ 10 ਮਿੰਟ ਪਹਿਲਾ ਸੀਟ 'ਤੇ ਬੈਠਾ ਮਿਲਦਾ ਹੈ, ਤਾਂ ਉਨ੍ਹਾਂ ਨੂੰ ਉਸ ਸੀਟ ਲਈ ਕੰਨਫਰਮ ਮੰਨਿਆ ਜਾਵੇਗਾ। ਜੇਕਰ ਸੀਟ ਖਾਲੀ ਰਹੀ, ਤਾਂ ਉਸਨੂੰ ਖਾਲੀ ਮੰਨ ਕੇ ਕਿਸੇ ਹੋਰ ਨੂੰ ਸੀਟ ਦੇ ਦਿੱਤੀ ਜਾਵੇਗੀ।
- ਸਰਕਾਰ ਨੇ ਸਿਮ ਕਾਰਡ ਨਾਲ ਸੰਬੰਧਿਤ ਵੀ ਨਵਾਂ ਨਿਯਮ ਲਾਗੂ ਕੀਤਾ ਹੈ। ਜਿਸ ਵਿੱਚ ਸਰਕਾਰ ਨੇ ਧੋਖਾਧੜੀ ਕਰਨ ਵਾਲਿਆਂ ਦੇ ਸਿਮ ਕਾਰਡ ਲਈ ਸੰਚਾਰ ਸਾਥੀ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਜਿਸ ਨਾਲ ਤੁਸੀਂ ਅਜਿਹੀ ਸਿਮ ਕਾਰਡ ਨੂੰ ਬਲਾਕ ਕਰ ਸਕਦੇ ਹੋ।
- ਅਗਸਤ ਮਹੀਨੇ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ।
- ਬੈਂਕ ਆਫ ਬੜੌਦਾ ਵੀ ਆਉਣ ਵਾਲੀ 1 ਅਗਸਤ ਨੂੰ ਚੈਕ ਨਾਲ ਜੁੜੇ ਨਿਯਮਾਂ ਨੂੰ ਬਦਲਣ ਜਾ ਰਿਹਾ ਹੈ। ਬੈਂਕ ਆਫ ਬੜੌਦਾ ਵਿੱਚ 1 ਅਗਸਤ ਨੂੰ Positive Pay System ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸਦੇ ਨਾਲ ਹੀ ਸਾਰੇ ਬੈਂਕਾਂ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵੀ ਕਈ ਨਿਯਮ ਬਦਲੇ ਜਾਣਗੇ।
- ਇਸਦੇ ਨਾਲ ਹੀ ਨਸ਼ੇ ਵਿੱਚ ਗੱਡੀ ਚਲਾਉਣ 'ਤੇ 10,000 ਰੁਪਏ ਜੁਰਮਾਨੇ ਦੇ ਨਾਲ 6 ਮਹੀਨੇ ਤੱਕ ਦੀ ਜੇਲ ਹੋ ਸਕਦੀ ਹੈ। ਬਿਨ੍ਹਾਂ ਡ੍ਰਾਇਵਿੰਗ ਲਾਇਸੇੰਸ ਦੇ ਗੱਡੀ ਚਲਾਉਣ 'ਤੇ 5000 ਰੁਪਏ ਦਾ ਜੁਰਮਾਨਾ ਹੋਵੇਗਾ। ਇਸ ਤੋਂ ਇਲਾਵਾ ਤਿੰਨ ਮਹੀਨੇ ਦੀ ਜੇਲ ਵੀ ਹੋ ਸਕਦੀ ਹੈ।