ਨਵੀ ਦਿੱਲੀ: ਘਰਾਂ ਦੀ ਵੱਧਦੀ ਡਿਮਾਂਡ ਦੇ ਕਾਰਨ ਕਿਰਾਇਆ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਦੇਖਿਆ ਜਾ ਰਿਹਾ ਹੈ। ਜਾਇਦਾਦ ਸਲਾਹਕਾਰ ਫਰਮ ਐਨਾਰੋਕ ਦੀ ਰਿਪੋਰਟ ਦੇ ਅਨੁਸਾਰ ਦੇਸ਼ ਦੇ ਟਾਪ-7 ਸ਼ਹਿਰਾ ਵਿੱਚ 2 ਕਮਰੇ ਦੇ ਫਲੈਟ ਦੇ ਕਿਰਾਏ ਵਿੱਚ ਵਾਧਾ ਹੋਇਆ ਹੈ। ਇਹ ਵਾਧਾ ਪਿਛਲੇ ਤਿੰਨ ਸਾਲ ਤੋਂ ਦੇਖਿਆ ਜਾ ਰਿਹਾ ਹੈ। ਐਨਾਰੋਕ ਦੀ ਰਿਪੋਰਟ ਅਨੁਸਾਰ ਸਾਲ 2019-2022 ਵਿੱਚ ਘਰ ਦੇ ਕਿਰਾਏ ਵਿੱਚ 23 ਫੀਸਦੀ ਵਾਧਾ ਹੋਇਆ ਹੈ। ਇਸ ਵਾਧੇ ਦਾ ਕਾਰਨ ਦੱਸਦੇ ਹੋਏ ਐਨਾਰੋਕ ਗਰੁੱਪ ਦੇ ਮਾਲਕ ਅਨੁਜ ਪੂਰੀ ਨੇ ਕਿਹਾ ਕਿ ਘਰਾਂ ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ। ਜਿਸਦੇ ਚਲਦੇ ਇਨ੍ਹਾਂ ਦੇ ਕਿਰਾਏ ਵੀ ਵੱਧ ਰਹੇ ਹਨ।
ਸ਼ਹਿਰਾਂ ਦੇ ਹਿਸਾਬ ਨਾਲ 2BHK ਦਾ ਰੇਟ: ਐਨਾਰੋਕ ਰਿਪੋਰਟ ਅਨੁਸਾਰ ਦਿੱਲੀ ਤੋਂ ਨੋਇਡਾ ਦੇ ਘਰ ਦੇ ਕਿਰਾਏ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦਿੱਲੀ ਦੇ ਦਵਾਰਕਾ ਵਿੱਚ ਫਲੈਟ ਰੇਟ 13 ਫੀਸਦੀ ਤੱਕ ਵੱਧ ਗਿਆ ਹੈ। ਉੱਥੇ ਹੀ ਗੁਰੂਗ੍ਰਾਮ ਦੇ ਇਲਾਕੇ ਵਿੱਚ ਰੇਟ ਵਿੱਚ 14 ਫੀਸਦੀ ਵਾਧਾ ਹੋਇਆ ਹੈ। ਇੱਥੇ ਤਿੰਨ ਸਾਲਾ ਵਿੱਚ ਫਲੈਟ ਦਾ ਰੇਂਟ 25,000 ਰੁਪਏ ਤੋ ਵੱਧਕੇ 28,500 ਤੱਕ ਪਹੁੰਚ ਗਿਆ ਹੈ।
ਹੈਦਰਾਬਾਦ ਦੇ Hitech City rose ਵਿੱਚ ਰੇਂਟ 7 ਫੀਸਦੀ ਵਧਿਆ ਹੈ। ਇੱਥੇ 2BHK ਫਲੈਟ ਦਾ ਰੇਂਟ 23,000 ਰੁਪਏ ਤੋਂ ਵਧਕੇ 24,600 ਤੱਕ ਪਹੁੰਚ ਗਿਆ ਹੈ। ਦੂਜੇ ਪਾਸੇ ਦੇਸ਼ ਦਾ ਆਈਟੀ ਹਬ Bengaluru ਦਾ ਰੇਂਟ 14 ਫੀਸਦੀ ਤੱਕ ਵੱਧ ਗਿਆ ਹੈ। ਇਸ ਤੋਂ ਇਲਾਵਾ ਦੇਸ਼ ਦੀ ਆਰਥਿਕ ਰਾਜਧਾਨੀ ਮੁਬੰਈ ਦੇ ਚੇਂਬੁਰ ਇਲਾਕੇ ਵਿੱਚ ਰੇਂਟ 13 ਫੀਸਦੀ ਅਤੇ ਪੂਣੇ ਵਿੱਚ ਰੇਂਟ 20 ਫੀਸਦੀ ਵਧਿਆ ਹੈ। ਕੋਲਕਾਤਾ ਵਿੱਚ ਰੇਂਟ 16 ਫੀਸਦੀ ਤੱਕ ਵੱਧ ਗਿਆ ਹੈ ਅਤੇ ਚੇਨਈ ਵਿੱਚ 13 ਫੀਸਦੀ ਤੱਕ ਵਾਧਾ ਹੋਇਆ ਹੈ।
2023 ਵਿੱਚ ਹੋਰ ਵੱਧ ਸਕਦਾ ਕਿਰਾਇਆ: ਦੇਸ਼ ਦੇ ਵੱਡੇ ਸ਼ਹਿਰਾ ਵਿੱਚ ਕਿਰਾਇਆ ਇੰਨੀ ਤੇਜ਼ੀ ਨਾਲ ਕਿਉ ਵੱਧ ਰਿਹਾ ਹੈ? ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਨੁਜ ਪੂਰੀ ਨੇ ਦੱਸਿਆ ਕਿ ਘਰਾਂ ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ। ਇਹ ਮੰਗ 2023 ਵਿੱਚ ਵੀ ਬਣੀ ਰਹੇਗੀ। ਅਜਿਹੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਘਰਾਂ ਦਾ ਕਿਰਾਇਆ ਹੋਰ ਵੀ ਵੱਧ ਸਕਦਾ ਹੈ। ਕਰੋਨਾ ਦਾ ਖਤਰਾ ਘੱਟ ਹੋਣ ਕਾਰਨ ਲੋਕ ਹੁਣ ਆਪਣੇ ਘਰਾਂ ਤੋਂ ਬਾਹਰ ਦੂਸਰੇ ਇਲਾਕਿਆ ਵਿੱਚ ਨੌਕਰੀ ਕਰਨ ਜਾ ਰਹੇ ਹਨ, ਜਿਸ ਕਾਰਨ ਕਿਰਾਏ ਵਾਲੇ ਘਰਾਂ ਦੀ ਮੰਗ ਵੱਧ ਰਹੀ ਹੈ। ਪੂਰੀ ਨੇ ਅੱਗੇ ਕਿਹਾ ਕਿ ਕਰੋਨਾ ਕਾਲ ਵਿੱਚ 2 ਸਾਲ ਦੀ ਗਿਰਾਵਟ ਦੇ ਬਾਅਦ ਹੁਣ ਅਚਾਨਕ ਵਧਦੀ ਡਿਮਾਂਡ ਤੋਂ ਘਰਾਂ ਦੇ ਕਿਰਾਏ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Bomb threat to Google office: ਗੂਗਲ ਦੇ ਦਫ਼ਤਰ 'ਚ ਬੰਬ ਹੋਣ ਖਬਰ ਮਹਿਜ਼ ਅਫਵਾਹ, ਮੁਲਜ਼ਮ ਕਾਬੂ