ETV Bharat / business

Adani Hindenburg Dispute: ਹਿੰਡਨਬਰਗ ਦੀ ਰਿਪੋਰਟ ਉਤੇ ਅਡਾਨੀ ਵੱਲੋਂ 413 ਪੰਨਿਆਂ ਦਾ ਜਵਾਬ, ਕਿਹਾ- ਇਹ ਝੂਠ ਤੋਂ ਬਿਨਾਂ ਕੁਝ ਵੀ ਨਹੀਂ - ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ

ਅਡਾਨੀ 'ਤੇ ਹਮਲਾ ਕਰਦੇ ਹੋਏ, ਹਿੰਡਨਬਰਗ ਨੇ ਕਿਹਾ ਕਿ ਧੋਖਾਧੜੀ ਨੂੰ ਰਾਸ਼ਟਰਵਾਦ ਦੁਆਰਾ ਕਵਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਇਕ ਰਿਪੋਰਟ ਰਾਹੀਂ ਅਡਾਨੀ ਗਰੁੱਪ 'ਤੇ ਕਈ ਗੰਭੀਰ ਇਲਜ਼ਾਮ ਲਾਏ ਗਏ ਸਨ।

Adani Hindenburg Dispute : Adani's 413-page reply to Hindenburg report
Adani Hindenburg Dispute : ਹਿੰਡਨਬਰਗ ਦੀ ਰਿਪੋਰਟ ਉਤੇ ਅਡਾਨੀ ਵੱਲੋਂ 413 ਪੰਨਿਆਂ ਦਾ ਜਵਾਬ, ਕਿਹਾ- ਇਹ ਝੂਠ ਤੋਂ ਬਿਨਾਂ ਕੁਝ ਵੀ ਨਹੀਂ
author img

By

Published : Jan 30, 2023, 11:47 AM IST

ਨਵੀਂ ਦਿੱਲੀ : ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਨੇ ਵਿੱਤੀ ਖੋਜ ਫਰਮ ਹਿੰਡਨਬਰਗ ਰਿਸਰਚ ਵੱਲੋਂ ਲੱਗੇ ਗੰਭੀਰ ਇਲਜ਼ਾਮਾਂ ਨੂੰ "ਭਾਰਤ, ਇਸ ਦੀਆਂ ਸੰਸਥਾਵਾਂ ਅਤੇ ਵਿਕਾਸ ਕਹਾਣੀ 'ਤੇ ਯੋਜਨਾਬੱਧ ਹਮਲਾ" ਦੱਸਿਆ ਹੈ। ਗੌਤਮ ਅਡਾਨੀ ਦੀ ਕੰਪਨੀ ਵੱਲੋਂ ਇਸ ਨੂੰ "ਝੂਠ ਤੋਂ ਇਲਾਵਾ ਕੁਝ ਨਹੀਂ" ਕਰਾਰ ਦਿੱਤਾ ਗਿਆ ਹੈ। 413 ਪੰਨਿਆਂ ਦੇ ਜਵਾਬ ਵਿੱਚ, ਅਡਾਨੀ ਸਮੂਹ ਨੇ ਕਿਹਾ ਕਿ ਹਿੰਡਨਬਰਗ ਦੀ ਰਿਪੋਰਟ "ਝੂਠੀਆਂ ਧਾਰਨਾਵਾਂ" ਬਣਾਉਣ ਦੇ "ਗਲਤ ਮਨੋਰਥ" ਤੋਂ ਪ੍ਰੇਰਿਤ ਸੀ ਤਾਂ ਜੋ ਅਮਰੀਕੀ ਕੰਪਨੀ ਨੂੰ ਵਿੱਤੀ ਲਾਭ ਮਿਲ ਸਕੇ।

ਹਿੰਡਨਬਰਗ ਵੱਲੋਂ ਭਾਰਤ ਦੀ ਅਖੰਡਤਾ ਤੇ ਗੁਣਵੱਤਾ ਉਤੇ ਹਮਲਾ : ਅਡਾਨੀ ਸਮੂਹ ਨੇ ਕਿਹਾ ਕਿ ਇਹ ਸਿਰਫ ਇਕ ਰਸੂਖਦਾਰ ਕੰਪਨੀ ਉਤੇ ਹਮਲਾ ਨਹੀਂ ਸਗੋਂ ਭਾਰਤ ਦੀ ਅਖੰਡਤਾ ਅਤੇ ਗੁਣਵੱਤਾ, ਭਾਰਤੀ ਸੰਸਥਾਵਾਂ ਅਤੇ ਭਾਰਤ ਦੀ ਵਿਕਾਸ ਕਹਾਣੀ ਅਤੇ ਇੱਛਾਵਾਂ ਉਤੇ ਹਮਲਾ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਿੰਡਨਬਰਗ ਰਿਸਰਚ ਦੀ 24 ਜਨਵਰੀ ਦੀ ਰਿਪੋਰਟ ਵਿਚ ਲਗਾਏ ਗਏ ਦੋਸ਼ "ਝੂਠ ਤੋਂ ਇਲਾਵਾ ਕੁਝ ਨਹੀਂ" ਸਨ। ਸਮੂਹ ਨੇ ਕਿਹਾ ਕਿ ਇਹ ਦਸਤਾਵੇਜ਼ "ਗਲਤ ਜਾਣਕਾਰੀ ਅਤੇ ਲੁਕੋਏ ਗਏ ਤੱਥਾਂ ਦਾ ਇੱਕ ਖਤਰਨਾਕ ਸੁਮੇਲ" ਹੈ। ਸਮੂਹ ਨੇ ਕਿਹਾ ਕਿ ਇਹ 'ਬੇਬੁਨਿਆਦ ਅਤੇ ਸ਼ਰਮਨਾਕ ਦੋਸ਼ ਕਿਸੇ ਮਨਘੜਤ ਇਰਾਦੇ ਨਾਲ ਲਾਏ ਗਏ ਹਨ'।

ਗਲਤ ਇਰਾਦੇ ਨਾਲ ਜਾਰੀ ਹੋਈ ਹਿੰਡਨਬਰਗ ਦੀ ਰਿਪੋਰਟ : ਅਡਾਨੀ ਸਮੂਹ ਵੱਲੋਂ ਕਿਹਾ ਗਿਆ ਹੈ ਕਿ ਹਿੰਡਨਬਰਗ ਦੀ ਭਰੋਸੇਯੋਗਤਾ ਅਤੇ ਨੈਤਿਕਤਾ 'ਤੇ ਸਵਾਲ ਉਠਾਏ ਅਤੇ ਕਿਹਾ ਕਿ ਇਹ ਰਿਪੋਰਟ ਗਲਤ ਇਰਾਦੇ ਨਾਲ ਜਾਰੀ ਕੀਤੀ ਗਈ ਸੀ। ਇਹ ਗੱਲ ਇਸ ਤੱਥ ਤੋਂ ਸਪੱਸ਼ਟ ਹੁੰਦੀ ਹੈ ਕਿ ਇਹ ਰਿਪੋਰਟ ਉਸ ਸਮੇਂ ਜਾਰੀ ਕੀਤੀ ਗਈ ਜਦੋਂ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਭਾਰਤ ਵਿਚ ਇਕੁਇਟੀ ਸ਼ੇਅਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਨਤਕ ਪੇਸ਼ਕਸ਼ ਕਰ ਰਿਹਾ ਸੀ। ਨਿਊਯਾਰਕ ਸਥਿਤ ਕੰਪਨੀ 'ਹਿੰਡਨਬਰਗ' ਦੀ ਰਿਪੋਰਟ 'ਚ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਸਮੂਹ 'ਤੇ 'ਓਪਨ ਸਟਾਕ ਹੇਰਾਫੇਰੀ ਅਤੇ ਅਕਾਊਂਟਿੰਗ ਫਰਾਡ' 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : Pakistan Crisis : ਪਾਕਿਸਤਾਨ ਕਰੰਸੀ 'ਚ 1999 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ, ਡਾਲਰ ਦੇ ਮੁਕਾਬਲੇ 9.61 ਫੀਸਦੀ

ਆਪਣੀ ਰਿਪੋਰਟ ਉਤੇ ਕਾਇਮ ਹਾਂ - ਹਿੰਡਨਬਰਗ : ਅਡਾਨੀ ਸਮੂਹ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਮਰੀਕੀ ਵਿੱਤੀ ਖੋਜ ਫਰਮ ਹਿੰਡਨਬਰਗ ਰਿਸਰਚ ਦੇ ਖਿਲਾਫ ਆਪਣੀ ਪ੍ਰਮੁੱਖ ਕੰਪਨੀ ਦੇ ਸ਼ੇਅਰਾਂ ਦੀ ਵਿਕਰੀ ਨੂੰ ਤੋੜਨ ਦੀ ਕੋਸ਼ਿਸ਼ ਵਿੱਚ "ਲਾਪਰਵਾਹੀ" ਨਾਲ ਕੰਮ ਕਰਨ ਲਈ "ਦੰਡਕਾਰੀ ਕਾਰਵਾਈ" ਲਈ ਕਾਨੂੰਨੀ ਵਿਕਲਪਾਂ ਦੀ ਖੋਜ ਕਰ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ ਵਿੱਤੀ ਖੋਜ ਕੰਪਨੀ ਹਿੰਡਨਬਰਗ ਰਿਸਰਚ ਨੇ ਕਿਹਾ ਕਿ ਉਹ ਆਪਣੀ ਰਿਪੋਰਟ 'ਤੇ ਕਾਇਮ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.