ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਦੀਆਂ ਸਟਾਕ ਮਾਰਕੀਟਾਂ ਨੇ 30 ਅਪ੍ਰੈਲ ਤੱਕ ਬ੍ਰੋਕਰਾਂ ਨੂੰ ਆਪਣੇ ਘਰਾਂ ਤੋਂ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ।
ਮਾਰਕੀਟ ਮਾਹਰਾਂ ਮੁਤਾਬਕ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਦਲਾਲਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ।
ਬੀਐਸਈ ਅਤੇ ਐਨਐਸਈ ਨੇ ਵੱਖਰੇ ਸਰਕੂਲਰਾਂ ਵਿੱਚ ਕਿਹਾ ਕਿ ਉਨ੍ਹਾਂ ਨੇ ਦਲਾਲਾਂ ਅਤੇ ਵਪਾਰੀਆਂ ਨੂੰ ਅਧਿਕਾਰਤ ਥਾਵਾਂ ਤੋਂ ਬਾਹਰ ਟਰਮੀਨਲ ਲੈਣ ਦੀ ਆਗਿਆ ਦਿੱਤੀ ਹੈ। ਇਸ ਕਦਮ ਨਾਲ ਦਲਾਲਾਂ ਨੂੰ ਘਰੋਂ ਕੰਮ ਕਰਨ ਦੀ ਸੁਵਿਧਾ ਮਿਲੇਗੀ।
ਸ਼ੇਅਰ ਬਾਜ਼ਾਰ ਨੇ ਕਿਹਾ ਕਿ ਇਹ ਸੁਵਿਧਾ 30 ਅਪ੍ਰੈਲ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਜਾਰੀ ਰਹਿ ਸਕਦੀ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਟ੍ਰੇਡਰਾਂ ਅਤੇ ਕਾਰੋਬਾਰੀਆਂ ਨੇ ਰੋਕਥਾਮ ਉਪਾਵਾਂ ਤਹਿਤ ਅਜਿਹਾ ਕਰਨ ਦਾ ਸੁਝਾਅ ਦਿੱਤਾ ਸੀ, ਜਿਸ ਤੋਂ ਬਾਅਦ ਸਟਾਕ ਮਾਰਕੀਟ ਨੇ ਇਹ ਕਦਮ ਚੁੱਕਿਆ ਹੈ।