ETV Bharat / business

ਸ਼ੇਅਰ ਮਾਰਕੀਟ 'ਚ ਉਛਾਲ, ਸੈਂਸੈਕਸ ਰਿਕਾਰਡ 52 ਹਜ਼ਾਰ ਤੋਂ ਪਾਰ - ਬੈਂਕਿੰਗ ਅਤੇ ਵਿੱਤੀ ਸਟਾਕ ਵਿੱਚ ਮਜ਼ਬੂਤੀ

ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਬੀਐਸਈ ਸੈਂਸੈਕਸ 450 ਅੰਕਾਂ ਦੇ ਉਛਾਲ ਨਾਲ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਪਹਿਲੀ ਵਾਰ 52,000 ਦੇ ਅੰਕੜੇ ਨੂੰ ਪਾਰ ਕਰ ਗਿਆ। ਸੈਂਸੈਕਸ 463.71 ਅੰਕ ਦੀ ਤੇਜ਼ੀ ਨਾਲ 52,008.01 ਦੇ ਸਰਬੋਤਮ ਸਿਖਰ 'ਤੇ ਪਹੁੰਚ ਗਿਆ। ਨਿਫਟੀ 'ਚ ਵੀ 126.25 ਅੰਕਾਂ ਦੀ ਛਾਲ ਵੇਖੀ ਗਈ, ਜਿਸ ਨਾਲ ਇੰਡੈਕਸ 15,289.55 ਅੰਕਾਂ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ।

sensex-crossed-52k-mark-for-the-first-time-to-reach-record-high
ਸਟਾਕ ਮਾਰਕੀਟ 'ਚ ਉਛਾਲ, ਸੈਂਸੈਕਸ ਰਿਕਾਰਡ 52 ਹਜ਼ਾਰ ਤੋਂ ਪਾਰ
author img

By

Published : Feb 15, 2021, 3:31 PM IST

ਨਵੀਂ ਦਿੱਲੀ: ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਬੀਐਸਈ ਸੈਂਸੈਕਸ 450 ਅੰਕਾਂ ਦੇ ਉਛਾਲ ਨਾਲ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਪਹਿਲੀ ਵਾਰ 52,000 ਦੇ ਅੰਕੜੇ ਨੂੰ ਪਾਰ ਕਰ ਗਿਆ। ਇਹ ਇੱਕ ਨਵਾਂ ਰਿਕਾਰਡ ਹੈ। ਘਰੇਲੂ ਸਟਾਕ ਬਾਜ਼ਾਰਾਂ ਨੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਨਵੇਂ ਰਿਕਾਰਡ ਸਿਖਰਾਂ 'ਤੇ ਪਹੁੰਚ ਗਿਆ, ਕਿਉਂਕਿ ਗਲੋਬਲ ਬਾਜ਼ਾਰਾਂ ਵਿਚ ਉਛਾਲ ਦੇ ਦੌਰਾਨ ਬੈਂਕਿੰਗ ਅਤੇ ਵਿੱਤੀ ਸਟਾਕ ਵਿੱਚ ਮਜ਼ਬੂਤੀ ਆਈ।

ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ 515.40 ਅੰਕ ਜਾਂ ਇੱਕ ਫ਼ੀਸਦ ਵਧ ਕੇ 52,059.70 ਅੰਕ ‘ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਐਨਐਸਈ ਨਿਫਟੀ ਵੀ 135.90 ਅੰਕ ਜਾਂ 0.90 ਫ਼ੀਸਦੀ ਦੇ ਵਾਧੇ 'ਤੇ 15,299.20 'ਤੇ ਸੀ।

ਸੈਂਸੈਕਸ ਕੰਪਨੀਆਂ ਵਿਚੋਂ ਇੰਡਸਇੰਡ ਬੈਂਕ ਵਿੱਚ ਸਭ ਤੋਂ ਵੱਧ ਕਰੀਬ ਦੋ ਫ਼ੀਸਦ ਦੀ ਤੇਜ਼ੀ ਰਹੀ। ਇਸ ਤੋਂ ਬਾਅਦ ਐਕਸਿਸ ਬੈਂਕ, ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐੱਫ.ਸੀ. ਬੈਂਕ, ਕੋਟੈਕ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਸ਼ੇਅਰ ਵੀ ਤੇਜ਼ੀ ਨਾਲ ਅੱਗੇ ਵਧ ਰਹੇ ਸਨ।

ਇਸਦੇ ਉਲਟ, ਓਐਨਜੀਸੀ, ਟੇਕ ਮਹਿੰਦਰਾ, ਐਨਟੀਪੀਸੀ, ਸਨ ਫਾਰਮਾ ਅਤੇ ਟੀਸੀਐਸ ਦੇ ਸ਼ੇਅਰ ਗਿਰਾਵਟ ਵਿੱਚ ਸਨ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੈਂਸੈਕਸ 12.78 ਅੰਕ ਯਾਨੀ 0.02 ਫ਼ੀਸਦੀ ਦੀ ਤੇਜ਼ੀ ਨਾਲ 51,544.30 ਦੇ ਪੱਧਰ 'ਤੇ ਅਤੇ ਨਿਫਟੀ 10 ਅੰਕ ਜਾਂ 0.07 ਫ਼ੀਸਦੀ ਦੀ ਗਿਰਾਵਟ ਨਾਲ 15,163.30 ਦੇ ਪੱਧਰ' ਤੇ ਬੰਦ ਹੋਇਆ ਹੈ।

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐਫਪੀਆਈ) ਪੂੰਜੀ ਬਾਜ਼ਾਰ ਵਿੱਚ ਸ਼ੁੱਧ ਵਿਕਰੇਤਾ ਬਣੇ ਹੋਏ ਹਨ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਐੱਫਪੀਆਈ ਨੇ 37.33 ਕਰੋੜ ਰੁਪਏ ਦੇ ਸ਼ੇਅਰ ਵੇਚੇ। ਏਸ਼ੀਆਈ ਬਾਜ਼ਾਰ ਦੁਪਹਿਰ ਦੇ ਕਾਰੋਬਾਰ ਵਿੱਚ ਅੱਗੇ ਵਧ ਰਹੇ ਸਨ।

ਇਸ ਦੌਰਾਨ ਕੱਚੇ ਤੇਲ ਦਾ ਗਲੋਬਲ ਬ੍ਰੈਂਟ ਕਰੂਡ 1.79 ਫ਼ੀਸਦੀ ਦੇ ਵਾਧੇ ਨਾਲ 63.55 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।

ਘਰੇਲੂ ਸਟਾਕ ਬਾਜ਼ਾਰਾਂ ਵਿੱਚ ਤੇਜ਼ ਅਤੇ ਸਕਾਰਾਤਮਕ ਮੈਕਰੋ ਆਰਥਿਕ ਅੰਕੜਿਆਂ ਦੀ ਬਦੌਲਤ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ 14 ਪੈਸੇ ਦੀ ਤੇਜ਼ੀ ਨਾਲ 72.61 ਦੇ ਪੱਧਰ 'ਤੇ ਪਹੁੰਚ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.