ETV Bharat / business

ਮੀਂਹ ਅਤੇ ਲੌਕਡਾਊਨ ਨੇ ਸਬਜ਼ੀਆਂ ਦੇ ਭਾਅ ਚੜ੍ਹਾਏ ਅਸਮਾਨੀ - ਸਬਜ਼ੀਆਂ ਦੇ ਥੋਕ ਰੇਟ

ਦੇਸ਼ ਦੇ ਕਈ ਹਿੱਸਿਆਂ ਵਿੱਚ ਪੈ ਰਹੇ ਮੀਂਹ ਅਤੇ ਲੌਕਡਾਊਨ ਵਿੱਚ ਕਿਸਾਨਾਂ ਨੂੰ ਫ਼ਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਸਬਜ਼ੀਆਂ ਦੇ ਰੇਟਾਂ ਵਿੱਚ ਤੇਜ਼ੀ ਆਈ ਹੈ। ਜਾਣੋ ਦੇਸ਼ ਦਾ ਹਾਲ...

ਸਬਜ਼ੀਆਂ
ਸਬਜ਼ੀਆਂ
author img

By

Published : Aug 10, 2020, 6:59 AM IST

ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈ ਰਹੇ ਮੀਂਹ ਕਾਰਨ ਹਰੀ ਸਬਜ਼ੀਆਂ ਦੀ ਘਾਟ ਪੈ ਰਹੀ ਹੈ ਜਿਸ ਨਾਲ ਸਬਜ਼ੀਆਂ ਦੇ ਰੇਟਾਂ ਵਿੱਚ ਅਥਾਹ ਵਾਧਾ ਹੋ ਰਿਹਾ ਹੈ। ਦਿੱਲੀ-ਐਨਸੀਆਰ ਵਿੱਚ ਰੇਟਾਂ ਤੇ ਇੱਕ ਝਾਤ ਮਾਰੇ ਤੋਂ ਹੀ ਮਹਿੰਗਾਈ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਐਨਸੀਆਰ ਵਿੱਚ ਫੁੱਲਗੋਭੀ 120 ਪ੍ਰਤੀ ਕਿੱਲੋ ਅਤੇ ਪਰਵਲ 60-70 ਅਤੇ ਟਮਾਟਰ 50-60 ਪ੍ਰਤੀ ਕਿੱਲੋ ਤੱਕ ਵਿਕ ਰਿਹਾ ਹੈ।

ਆਲੂ ਦੇ ਰੇਟ ਲਗਾਤਾਰ ਵਧਦੇ ਜਾ ਰਹੇ ਹਨ। ਸਬਜ਼ੀਆਂ ਵੇਚਣ ਵਾਲ਼ੇ ਦੱਸਦੇ ਹਨ ਕਿ ਥੋਕ ਮੰਡੀਆਂ ਤੋਂ ਵੀ ਵੱਧ ਭਾਅ ਰਿਹਾ ਹੈ। ਨੋਇਡਾ ਦੇ ਇੱਕ ਸਬਜ਼ੀ ਵੇਚਣ ਵਾਲ਼ੇ ਨੇ ਦੱਸਿਆ ਕਿ ਮੰਡੀਆਂ ਵਿੱਚ ਸਬਜ਼ੀ ਘੱਟ ਆਉਣ ਨਾਲ ਰੇਟ ਵਧ ਗਏ ਹਨ।

ਨਵੀਂ ਫ਼ਸਲ ਦਾ ਇੰਤਜ਼ਾਰ

ਸਬਜ਼ੀਆਂ ਦਾ ਥੋਕ ਦਾ ਵਪਾਰ ਕਰਨ ਵਾਲੇ ਕਾਰੋਬਾਰੀਆਂ ਨੇ ਦੱਸਿਆ ਟਮਾਟਰ ਦੀ ਨਵੀਂ ਫ਼ਸਲ ਆਉਣ ਨਾਲ ਭਾਅ ਵਿੱਚ ਥੋੜੀ ਜਿਹੀ ਕਮੀ ਆਵੇਗੀ ਪਰ ਮੀਂਹ ਪੈਣ ਨਾਲ ਸਾਰੀਆਂ ਹੀ ਸਬਜ਼ੀਆਂ ਵਿੱਚ ਕਮੀ ਆਈ ਹੈ।

ਮੀਂਹ ਦਾ ਅਸਰ

ਸਬਜ਼ੀਆਂ ਦਾ ਘੱਟ ਆਮਦ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਨਾਲ ਫ਼ਸਲ ਖ਼ਰਾਬ ਹੋ ਰਹੀ ਹੈ ਜਿਸ ਨਾਲ ਪੈਦਾਵਾਰ ਵਿੱਚ ਅਸਰ ਪੈ ਰਿਹਾ ਹੈ। ਮੀਂਹ ਨਾਲ ਜ਼ਿਆਦਾ ਅਸਰ ਤੋਰੀਆਂ, ਭਿੰਡੀ ਅਤੇ ਕੱਦੂ ਵਰਗੀਆਂ ਫ਼ਸਲਾਂ 'ਤੇ ਪਿਆ ਹੈ।

ਥੋਕ ਦੇ ਰੇਟ

ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਆਲੂ ਦੇ ਥੋਕ ਰੇਟ 12 ਤੋਂ 26 ਰੁਪਏ ਹੈ ਜਦੋਂ ਕਿ ਮੀਹ ਤੋਂ ਪਹਿਲਾਂ ਇਹ 8 ਤੋਂ 22 ਰੁਪਏ ਤੱਕ ਵਿਕ ਰਿਹਾ ਸੀ।

ਗੰਡਿਆਂ (ਪਿਆਜ਼) ਦਾ ਥੋਕ ਰੇਟ ਪਹਿਲਾਂ 10 ਰੁਪਏ ਸੀ ਜੋ ਕਿ ਹੁਣ ਵਧ ਕੇ 12.50 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਉਥੇ ਹੀ ਟਮਾਟਰ 1.25 ਤੋਂ 5.75 ਫੀ ਕਿਲੋ ਥੋਕ 'ਚ ਵਿਕਦਾ ਸੀ ਜੋ ਕਿ ਹੁਣ 8.38 ਰੁਪਏ ਫੀ ਕਿਲੋ ਹੋ ਗਿਆ ਹੈ।

ਆਜ਼ਾਦਪੁਰ ਮੰਡੀ ਦੇ ਚੇਅਰਮੈਨ ਦਾ ਕੀ ਕਹਿਣਾ ?

ਆਜ਼ਾਦਪੁਰ ਮੰਡੀ ਦੇ ਸਾਬਕਾ ਚੇਅਰਮੈਨ ਰਾਜੇਂਦਰ ਸ਼ਰਮਾ ਨੇ ਕਿਹਾ ਕਿ ਲੌਕਡਾਊਨ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਪੂਰਾ ਭਾਅ ਨਹੀਂ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸਬਜ਼ੀਆਂ ਦੀ ਫ਼ਸਲਾਂ ਨੂੰ ਤਰਜ਼ੀਹ ਘਟਾ ਦਿੱਤੀ ਜਿਸ ਕਾਰਨ ਮੰਡੀਆਂ ਵਿੱਚ ਸਬਜ਼ੀਆਂ ਘੱਟ ਆਉਣ ਲੱਗੀਆਂ ਹਨ। ਮੀਂਹ ਦਾ ਵੀ ਇਸ 'ਤੇ ਅਸਰ ਪਿਆ ਹੈ।

ਅਗਸਤ ਵਿੱਚ ਥੋਕ ਦੇ ਭਾਅ (ਰੁਪਏ ਪ੍ਰਤੀ ਕਿੱਲੋ)

ਆਲੂ 30-40, ਫੁੱਲਗੋਭੀ -120, ਬੰਦਗੋਭੀ -40, ਟਮਾਟਰ -50-60, ਪਿਆਜ਼ 20-25, ਲੌਕੀ/ਘੀਆ -30, ਭਿੰਡੀ -30, ਖੀਰੇ -30, ਕੱਦੂ -30, ਬੈਂਗਣ -40, ਸ਼ਿਮਲਾ ਮਿਰਚ -80, ਤੋਰੀ-30, ਕਰੇਲਾ -40, ਪਰਵਾਲ -60-70, ਲੋਬਿਆ -40, ਅਰਬੀ -40, ਅਦਰਕ -200, ਗਾਜਰ -40, ਮੂਲੀ -70, ਚੁਕੰਦਰ -40

ਜੂਨ ਦੇ ਭਾਅ (ਰੁਪਏ ਪ੍ਰਤੀ ਕਿੱਲੋ)

ਆਲੂ 20-25, ਗੋਭੀ 30-40, ਟਮਾਟਰ: 20-30, ਪਿਆਜ਼ 20-25, ਲੌਕੀ/ਘੀਆ -20, ਭਿੰਡੀ -20, ਖੀਰੇ -20, ਕੱਦੂ: 10-15, ਬੈਂਗਣ -20, ਸ਼ਿਮਲਾ ਮਿਰਚ -60,ਤੋਰੀ -20, ਕਰੇਲਾ: 15-20

ETV Bharat Logo

Copyright © 2024 Ushodaya Enterprises Pvt. Ltd., All Rights Reserved.