ਨਵੀਂ ਦਿੱਲੀ : ਵਿਸ਼ਵੀ ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸਿਜ਼ ਨੇ ਕੈਲੰਡਰ ਸਾਲ 2020 ਵਿੱਚ ਭਾਰਤ ਦੀ ਆਰਥਿਕ ਵਾਧਾ ਦਰ ਦੇ ਆਪਣੇ ਪਹਿਲੇ ਅਨੁਮਾਨ ਨੂੰ ਘਟਾ ਕੇ 2.5 ਫ਼ੀਸਦ ਕਰ ਦਿੱਤਾ ਹੈ। ਪਹਿਲਾਂ ਉਸ ਨੇ ਇਸ ਦੇ 5.3 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਸੀ।
ਕੋਰੋਨਾ ਵਾਇਰਸ ਅਤੇ ਇਸ ਦੇ ਚੱਲਦਿਆਂ ਦੇਸ਼-ਦੁਨੀਆ ਵਿੱਚ ਆਵਾਜਾਈ ਉੱਤੇ ਰੋਕ ਦੇ ਮੱਦੇਨਜ਼ਰ ਆਰਥਿਕ ਲਾਗਤ ਵਧੀ ਹੈ ਅਤੇ ਇਸੇ ਕਾਰਨ ਦੇਸ਼ ਦੀ ਵਾਧਾ ਦਰ ਘਟਣ ਦਾ ਅਨੁਮਾਨ ਹੈ। ਸਾਲ 2019 ਵਿੱਚ ਵਾਧਾ ਦਰ 5 ਫ਼ੀਸਦ ਰਹਿਣ ਦਾ ਆਂਕਲਣ ਹੈ।
ਮੂਡੀਜ਼ ਨੇ ਕਿਹਾ ਕਿ ਅਨੁਮਾਨਿਤ ਵਾਧਾ ਦਰ ਦੇ ਹਿਸਾਬ ਨਾਲ ਭਾਰਤ ਵਿੱਚ 2020 ਵਿੱਚ ਆਮਦਨ ਵਿੱਚ ਤੇਜ਼ ਗਿਰਾਵਟ ਹੋ ਸਕਦੀ ਹੈ। ਇਸ ਨਾਲ 2021 ਵਿੱਚ ਘਰੇਲੂ ਮੰਗ ਅਤੇ ਆਰਥਿਕ ਸਥਿਤੀ ਵਿੱਚ ਸੁਧਾਰ ਦੀ ਦਰ ਪਹਿਲਾਂ ਨਾਲੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੀ ਹੈ।
ਏਜੰਸੀ ਨੇ ਕਿਹਾ ਕਿ ਭਾਰਤ ਵਿੱਚ ਬੈਂਕਾਂ ਅਤੇ ਗ਼ੈਰ-ਬੈਕਿੰਗ ਵਿੱਤੀ ਸੰਸਥਾਵਾਂ ਦੇ ਕੋਲ ਨਕਦ ਧਨ ਵਿੱਚ ਭਾਰੀ ਕਮੀ ਦੇ ਚੱਲਦਿਆਂ ਭਾਰਤ ਵਿੱਚ ਕਰਜ਼ ਲੈਣ ਨੂੰ ਲੈ ਕੇ ਪਹਿਲਾਂ ਤੋਂ ਹੀ ਵੱਡੀ ਮੁਸ਼ਕਿਲ ਚੱਲ ਰਹੀ ਹੈ।
(ਪੀਟੀਆਈ-ਭਾਸ਼ਾ)