ਹੈਦਰਾਬਾਦ: ਜੇਕਰ ਤੁਸੀਂ ਆਈ ਫੋਨ( iPhone ) ਰੱਖਣ ਦੇ ਸ਼ੌਕੀਨ ਹੋ ਤੇ ਨਾਲ ਬਾਇਕ ਰਾਇਡਰ ਹੋ ਤਾਂ ਤੁਹਾਡੇ ਲਈ ਬੇਹੱਦ ਜ਼ਰੂਰੀ ਖ਼ਬਰ ਹੈ। ਜੇਕਰ ਤੁਸੀਂ ਸਫਰ ਦੌਰਾਨ ਬਾਈਕ ਨਾਲ ਫੋਨ ਨੂੰ ਕੁਨੈਕਟ ਕਰਦੇ ਹੋ ਤਾਂ ਅਜਿਹਾ ਕਰਨਾ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਇਸ ਨੂੰ ਲੈਕੇ ਐਪਲ (Apple) ਵੱਲੋਂ ਆਈਫੋਨ ਯੂਜ਼ਰਸ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਐਪਲ ( Apple) ਮੁਤਾਬਕ, ਬਾਈਕ ਰਾਈਡਰ ਨੂੰ ਆਈਫੋਨ(iPhone) ਨੂੰ ਬਾਈਕ ਨਾਲ ਅਟੈਚ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਫੋਨ ਦਾ ਕੈਮਰਾ ਖ਼ਰਾਬ ਹੋ ਸਕਦਾ ਹੈ। Apple Support Forum ਦੇ ਨਵੇਂ ਪੋਸਟ ਮੁਤਾਬਕ ਆਈਫੋਨ ਦੇ ਕੈਮਰਾ ਦੇ ਹਾਈ ਐਪਲੀਡਿਊਡ ਵਾਈਬ੍ਰੇਸ਼ਨ 'ਤੇ ਖ਼ਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਕੀ ਹੈ ਤਕਨੀਕੀ ਤਰਕ
ਤਕਨੀਕੀ ਤੌਰ 'ਤੇ ਗੱਲ ਕਰੀਏ ਤਾਂ ਜਿਥੇ ਹਾਈ ਪਾਵਰ ਮੋਟਰ ਇੰਜਣ ਚੱਲਦਾ ਹੈ, ਉਥੇ ਆਈਫੋਨ ਰੱਖਣ 'ਤੇ ਫੋਨ ਦਾ ਕੈਮਰਾ ਖ਼ਰਾਬ ਹੋ ਸਕਦਾ ਹੈ। ਅਜਿਹੇ 'ਚ ਕੰਪਨੀ ਨੇ ਸਲਾਹ ਦਿੱਤੀ ਹੈ ਕਿ ਯੂਜ਼ਰਸ ਆਈਫੋਨ ਨੂੰ ਮੋਟਰਸਾਈਕਲ ਦੇ ਹੈਂਡਰ ਬਾਰ ਅਤੇ ਚੈਸਿਸ 'ਤੇ ਲਗਾਕੇ ਨਾ ਚਲਾਉਣ ਕਿਉਂਕਿ ਮੋਟਰਸਾਈਕਲ ਬਹੁਚ ਜ਼ਿਆਦਾ ਵਾਈਬ੍ਰੇਸ਼ਨ ਜਨਰੇਟ ਕਰਦਾ ਹੈ, ਜੋ ਕਿ ਇਕ ਨਿਸ਼ਚਿਤ ਫ੍ਰੀਕਵੈਂਸੀ 'ਤੇ ਆਈਫੋਨ ਦੇ ਕੈਮਰੇ ਨੂੰ ਖ਼ਰਾਬ ਕਰ ਸਕਦਾ ਹੈ।
ਹਲਕੇ ਇੰਜਣ ਵਾਲੇ ਵਾਹਨਾਂ 'ਤੇ ਕਰੋ ਇਸਤੇਮਾਲ
ਐਪਲ ਨੇ ਕਿਹਾ ਹੈ ਕਿ ਆਈਫੋਨ ਨੂੰ ਹਾਈ ਪਾਵਰ ਇੰਜਣ 'ਤੇ ਅਟੈਚ ਨਾ ਕਰੋ। ਸਲਾਹ ਦਿੱਤੀ ਗਈ ਹੈ ਕਿ ਫੋਨ ਨੂੰ ਹਲਕੇ ਇੰਜਣ ਵਾਲੇ ਮੋਟਰਸਾਈਕਲ 'ਤੇ ਅਟੈਚ ਕਰ ਸਕਦੇ ਹੋ। ਜੇਕਰ ਤੁਸੀਂ ਜ਼ਿਆਦਾ ਪਾਵਰ ਵਾਲੇ ਮੋਟਰਸਾਈਕਲ 'ਤੇ ਫੋਨ ਨੂੰ ਅਟੈਚ ਕਰਦੇ ਹੋ ਤਾਂ ਫੋਨ ਦੇ OIS ਅਤੇ AF ਸਿਸਟਮ ਖ਼ਰਾਬ ਹੋ ਸਕਦੇ ਹਨ।
ਇਹ ਵੀ ਪੜ੍ਹੋ: ਦਿੱਲੀ: ਸਬਜ਼ੀ ਮੰਡੀ ਏਰੀਆ ’ਚ ਦੋ ਮੰਜਿਲਾ ਇਮਾਰਤ ਢਹਿ ਢੇਰੀ