ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਸ਼ਵ ਦੇ ਭੁੱਖ ਸੂਚਕਾਂਕ ਵਿੱਚ ਭਾਰਤ ਦੇ ਆਪਣੇ ਕਈ ਗੁਆਂਢੀ ਦੇਸ਼ਾਂ ਨੂੰ ਪਿੱਛੇ ਰਹਿਣ ਨੂੰ ਲੈ ਕੇ ਸਨਿਚਰਵਾਰ ਨੂੰ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਲਾਇਆ ਹੈ ਅਤੇ ਦੋਸ਼ ਲਾਏ ਹਨ ਕਿ ਇਹ ਸਰਕਾਰ ਆਪਣੇ ਕੁੱਝ ਖ਼ਾਸ ਮਿੱਤਰਾਂ ਦੀਆਂ ਜੇਬਾਂ ਭਰਨ ਵਿੱਚ ਲੱਗੀ ਹੋਈ ਹੈ, ਜਿਸ ਕਾਰਨ ਦੇਸ਼ ਦਾ ਗ਼ਰੀਬ ਭੁੱਖਾ ਹੈ।
ਉਨ੍ਹਾਂ ਭੁੱਖ ਸੂਚਕਾਂਕ ਨਾਲ ਸਬੰਧਿਤ ਇੱਕ ਗ੍ਰਾਫ਼ ਸਾਂਝਾ ਕਰਦੇ ਹੋਏ ਟਵੀਟ ਕੀਤਾ ਹੈ ਕਿ ਭਾਰਤ ਦਾ ਗ਼ਰੀਬ ਭੁੱਖਾ ਹੈ, ਕਿਉਂਕਿ ਸਰਕਾਰ ਸਿਰਫ਼ ਆਪਣੇ ਕੁੱਝ ਖ਼ਾਸ ਮਿੱਤਰਾਂ ਦੀਆਂ ਜੇਬਾਂ ਭਰਨ ਵਿੱਚ ਲੱਗੀ ਹੋਈ ਹੈ।
-
भारत का ग़रीब भूखा है क्योंकि सरकार सिर्फ़ अपने कुछ ख़ास ‘मित्रों’ की जेबें भरने में लगी है। pic.twitter.com/MMJHDo1ND6
— Rahul Gandhi (@RahulGandhi) October 17, 2020 " class="align-text-top noRightClick twitterSection" data="
">भारत का ग़रीब भूखा है क्योंकि सरकार सिर्फ़ अपने कुछ ख़ास ‘मित्रों’ की जेबें भरने में लगी है। pic.twitter.com/MMJHDo1ND6
— Rahul Gandhi (@RahulGandhi) October 17, 2020भारत का ग़रीब भूखा है क्योंकि सरकार सिर्फ़ अपने कुछ ख़ास ‘मित्रों’ की जेबें भरने में लगी है। pic.twitter.com/MMJHDo1ND6
— Rahul Gandhi (@RahulGandhi) October 17, 2020
ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਦੇ ਭੁੱਖ ਸੂਚਕਾਂਕ 2020 ਮੁਤਾਬਕ ਦੁਨੀਆਂ ਭਰ ਵਿੱਚ ਭਾਰਤ ਦਾ 94ਵਾਂ ਸਥਾਨ ਹੈ, ਕਿਉਂਕਿ ਇੰਡੋਨੇਸ਼ੀਆ, ਪਾਕਿਸਾਤਨ, ਨੇਪਾਲ ਅਤੇ ਬੰਗਲਾਦੇਸ਼ ਇਸ ਦੀ ਤੁਲਨਾ ਵਿੱਚ ਕਿਤੇ ਬਿਹਤਰ ਸਥਾਨ ਉੱਤੇ ਹਨ।
ਇੰਡੋਨੇਸ਼ੀਆ 70, ਨੇਪਾਲ 73, ਬੰਗਲਾਦੇਸ਼ 75 ਅਤੇ ਪਾਕਿਸਾਤਨ 88ਵੇਂ ਸਥਾਨ ਉੱਤੇ ਹੈ।
ਪੀਟੀਆਈ-ਭਾਸ਼ਾ