ਨਵੀਂ ਦਿੱਲੀ: ਦੇਸ਼ 'ਚ ਰੁਜ਼ਗਾਰ ਦੀ ਸਥਿਤੀ ਵਿੱਚ 2018-19 ਵਿੱਚ ਸੁਧਾਰ ਹੋਇਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦੀ ਦਰ 2018-19 ਵਿੱਚ 5.8 ਪ੍ਰਤੀਸ਼ਤ ਰਹਿ ਗਈ ਹੈ, ਜੋ ਪਿਛਲੇ ਵਿੱਤੀ ਸਾਲ 2017-18 ਵਿੱਚ 6.1 ਪ੍ਰਤੀਸ਼ਤ ਸੀ।
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਪੀਰੀਆਡਿਕ ਲੇਬਰ ਫੋਰਸ ਸਰਵੇ (ਪੀ.ਐਲ.ਐਫ.ਐੱਸ.) ਵਿੱਚ ਕਿਹਾ ਗਿਆ ਹੈ ਕਿ ਲੇਬਰ ਫੋਰਸ ਦੀ ਭਾਗੀਦਾਰੀ ਦਰ (ਐਲ.ਐਫ.ਪੀ.ਆਰ.) ਸਾਲ 2018-19 ਵਿੱਚ ਵਧ ਕੇ 37.5 ਪ੍ਰਤੀਸ਼ਤ ਹੋ ਗਈ ਹੈ ਜੋ ਇੱਕ ਸਾਲ ਪਹਿਲਾਂ 36.9 ਪ੍ਰਤੀਸ਼ਤ ਸੀ।
ਇਹ ਵੀ ਪੜ੍ਹੋ: ਸਪਲਾਈ ਲੜੀ ਵਿੱਚ ਅੜਿੱਕਾ ਐੱਮਐੱਸਐੱਮਈ 'ਤੇ ਗੰਭੀਰ ਪ੍ਰਭਾਵ ਪਾਉਂਦੇ ਹਨ: WTO
ਦੱਸ ਦਈਏ ਕਿ ਬੇਰੁਜ਼ਗਾਰੀ ਦਰ ਕਿਰਤ ਸ਼ਕਤੀ ਦੇ ਕਾਮਿਆਂ ਵਿੱਚੋਂ ਬੇਰੁਜ਼ਗਾਰ ਵਿਅਕਤੀਆਂ ਦੇ ਅੰਕੜੇ ਨੂੰ ਦਰਸਾਉਂਦੀ ਹੈ। ਐਲਐਫਪੀਆਰ ਨੂੰ ਆਬਾਦੀ ਵਿੱਚ ਲੇਬਰ ਫੋਰਸ(ਕੰਮ ਕਰਨ ਜਾਂ ਭਾਲਣ ਜਾਂ ਕੰਮ ਲਈ ਉਪਲਭਧ) ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ।
ਦੇਸ਼ ਵਿੱਚ ਰੁਜ਼ਗਾਰ ਦੀ ਸਥਿਤੀ ਵਿੱਚ ਸੁਧਾਰ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਨਾਲ ਨਾਲ ਮਰਦ ਅਤੇ ਔਰਤਾਂ ਦੋਵਾਂ ਵਿੱਚ ਦੇਖਿਆ ਗਿਆ ਹੈ। ਜਦੋਂ ਕਿ ਪੇਂਡੂ ਖੇਤਰਾਂ ਵਿੱਚ ਬੇਰੁਜ਼ਗਾਰੀ ਦੀ ਦਰ ਪਿਛਲੇ ਵਿੱਤੀ ਵਰ੍ਹੇ ਵਿੱਚ 5.3 ਪ੍ਰਤੀਸ਼ਤ ਤੋਂ ਘਟ ਕੇ 2018-19 ਵਿੱਚ 5 ਪ੍ਰਤੀਸ਼ਤ ਰਹਿ ਗਈ ਹੈ, ਉਥੇ ਹੀ ਸ਼ਹਿਰੀ ਖੇਤਰਾਂ ਵਿੱਚ 6.2 ਪ੍ਰਤੀਸ਼ਤ ਤੋਂ ਘਟ ਕੇ 6 ਪ੍ਰਤੀਸ਼ਤ ਹੋ ਗਈ ਹੈ।