ETV Bharat / state

CM ਹਾਊਸ ਅੱਗੇ ਮਰਤ ਵਰਤ 'ਤੇ ਬੈਠੇ ਸਹਾਇਕ ਪ੍ਰੋਫੈਸਰਾਂ ਨੂੰ ਦੇਰ ਸ਼ਾਮ ਪੁਲਿਸ ਨੇ ਚੁੱਕਿਆ, ਗੱਡੀਆਂ 'ਚ ਬਿਠਾਂ ਲੈ ਗਏ ਥਾਣੇ - PROTEST OF ASSISTANT PROFESSORS

ਸੀਐਮ ਮਾਨ ਦੀ ਰਿਹਾਇਸ਼ ਦੇ ਅੱਗੇ ਮਰਨ ਵਰਤ 'ਤੇ ਸਹਾਇਕ ਪ੍ਰੋਫੈਸਰਾਂ ਨੂੰ ਦੇਰ ਸ਼ਾਮ ਪੁਲਿਸ ਨੇ ਚੁੱਕਿਆ।

FIRST BATCH OF 1158 FRONT
1158 ਫ਼ਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ (ETV Bharat (ਸੰਗਰੂਰ, ਪੱਤਰਕਾਰ))
author img

By ETV Bharat Punjabi Team

Published : Dec 3, 2024, 8:57 PM IST

ਸੰਗਰੂਰ: 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਨੇ ਰਹਿੰਦੇ 411 ਉਮੀਦਵਾਰਾਂ ਦੀ ਤੁਰੰਤ ਨਿਯੁਕਤੀ ਦੀ ਮੰਗ ਨੂੰ ਲੈ ਕੇ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਮਰਨ ਵਰਤ ਰੱਖਣ ਵਾਲੇ ਜੱਥੇ ਵਿਚ ਸ਼ਾਮਿਲ ਡਾ. ਪਰਮਜੀਤ ਸਿੰਘ ਪੰਜਾਬੀ ਵਿਸ਼ੇ ਤੋਂ, ਜਸਵੰਤ ਸਿੰਘ ਹਿੰਦੀ ਵਿਸ਼ੇ ਤੋਂ ਅਤੇ ਸੁਰਿੰਦਰ ਸਿੰਘ ਚੌਧਰੀ ਅੰਗਰੇਜ਼ੀ ਵਿਸ਼ੇ ਤੋਂ ਚੁਣੇ ਹੋਏ ਸਹਾਇਕ ਪ੍ਰੋਫ਼ੈਸਰ ਸਨ, ਜਿੰਨ੍ਹਾਂ ਨੂੰ ਦੇਰ ਰਾਤ ਪੁਲਿਸ ਚੁੱਕ ਕੇ ਆਪਣੇ ਨਾਲ ਲੈ ਗਈ।

1158 ਫ਼ਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ (ETV Bharat (ਸੰਗਰੂਰ, ਪੱਤਰਕਾਰ))

10 ਨਵੰਬਰ ਦੇ ਗਿੱਦੜਬਾਹਾ ਪ੍ਰਦਰਸ਼ਨ ਵਿਚ ਸਨ ਸ਼ਾਮਿਲ

ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਹਾਇਕ ਪ੍ਰੋਫੈਸਰ ਜਸਵੰਤ ਸਿੰਘ ਨੇ ਕਿਹਾ ਕਿ ਜ਼ਿਮਨੀ ਚੋਣਾਂ ਵੇਲੇ ਸੰਘਰਸ਼ ਦੌਰਾਨ 10 ਨਵੰਬਰ ਦੇ ਗਿੱਦੜਬਾਹਾ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਤੋਂ ਆ ਰਹੀ ਬੱਸ ਸੜਕ ਹਾਦਸੇ ਨੁਕਸਾਨੀ ਗਈ ਸੀ ਅਤੇ 15 ਤੋਂ ਵੱਧ ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹਨ। ਜਸਵੰਤ ਸਿੰਘ ਨੇ ਉਨ੍ਹਾਂ ਜ਼ਖ਼ਮੀ ਪ੍ਰੋਫ਼ੈਸਰਾਂ ਵਿਚੋਂ ਇਕ ਹਨ ਅਤੇ ਨੱਕ ਦੀ ਹੱਡੀ ਸਮੇਤ ਪੂਰੇ ਸਰੀਰ 'ਤੇ ਸੱਟਾਂ ਲੱਗੀਆਂ ਹਨ।

ਮਹਿਲਾ ਪ੍ਰੋਫ਼ੈਸਰਾਂ ਦੀਆਂ ਰੋਲੀਆਂ ਗਈਆਂ ਚੁੰਨੀਆਂ

ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੁਰਿੰਦਰ ਸਿੰਘ ਚੌਧਰੀ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦਿਆਂ ਸਾਨੂੰ ਜਬਰਨ ਪੁਲਿਸ ਤੋਂ ਚੁਕਵਾ ਕੇ ਸਰਕਾਰ ਨੇ ਆਪਣੇ ਸਿੱਖਿਆ ਅਤੇ ਭਾਸ਼ਾਵਾਂ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਪਿਛਲੇ ਹਫ਼ਤੇ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਦੌਰਾਨ ਮਹਿਲਾ ਪ੍ਰੋਫ਼ੈਸਰਾਂ ਦੀਆਂ ਚੁੰਨੀਆਂ ਰੋਲੀਆਂ ਗਈਆਂ ਹਨ ਅਤੇ ਵਾਲ ਖਿੱਚੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਇਕੱਲੀ 1158 ਉਮੀਦਵਾਰਾਂ ਦੀ ਭਰਤੀ ਦਾ ਹੀ ਨਹੀਂ ਬਲਕਿ ਸਰਕਾਰੀ ਕਾਲਜਾਂ ਨੂੰ ਬਚਾਉਣ ਦਾ ਮਸਲਾ ਹੈ। ਸਰਕਾਰੀ ਕਾਲਜਾਂ ਵਿਚ ਪਿਛਲੇ 25 ਸਾਲਾਂ ਤੋਂ ਪ੍ਰੋਫ਼ੈਸਰਾਂ ਦੀ ਰੈਗੂਲਰ ਭਰਤੀ ਨਹੀਂ ਹੋਈ।

ਫ਼ੈਸਲੇ ਦੇ ਬਾਵਜੂਦ 70 ਦਿਨ੍ਹਾਂ ਤੋਂ ਖੱਜਲ ਕੀਤਾ ਜਾ ਰਿਹਾ

ਇਸੇ ਤਰ੍ਹਾਂ ਸਹਾਇਕ ਪ੍ਰੋਫੈਸਰ ਪਰਮਜੀਤ ਸਿੰਘ ਨੇ ਇਹ ਇਲਜ਼ਾਮ ਲਾਇਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ 23 ਸਤੰਬਰ 2024 ਨੂੰ 1158 ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਹਰੀ ਝੰਡੀ ਦਿੱਤੀ ਸੀ ਪਰ ਸਰਕਾਰ ਭਰਤੀ ਨੂੰ ਅੱਧ ਵਿਚਾਲੇ ਲਟਕਾ ਰਹੀ ਹੈ। 411 ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਦੇ ਬਾਵਜੂਦ 70 ਦਿਨਾਂ ਤੋਂ ਖੱਜਲ ਕੀਤਾ ਜਾ ਰਿਹਾ ਹੈ। ਸਰਕਾਰ ਨੇ ਭਰਤੀ ਨੇਪਰੇ ਚੜ੍ਹਾਉਣ ਦੇ ਸਿਲਸਿਲੇ ਵਿਚ ਸਿੱਖਿਆ ਸਕੱਤਰ ਨਾਲ ਮੀਟਿੰਗ ਦਾ ਵਾਅਦਾ ਕੀਤਾ ਸੀ। ਪੰਜਾਬ ਵਿਰੋਧੀ ਅਫ਼ਸਰਸ਼ਾਹੀ ਵਾਲਾ ਕਿਰਦਾਰ ਦਿਖਾਉਂਦੇ ਹੋਏ ਸਿੱਖਿਆ ਸਕੱਤਰ ਕੇ.ਕੇ.ਯਾਦਵ ਮੀਟਿੰਗ ਤੋਂ ਮੁੱਕਰ ਗਿਆ। ਸਿੱਖਿਆ ਮੰਤਰੀ ਹਰਜੋਤ ਬੈਂਸ ਕੋਲ ਪੰਜਾਬ ਦੇ ਧੀਆਂ ਪੁੱਤਾਂ ਦੀ ਸਿੱਖਿਆ ਬਾਰੇ ਫ਼ਿਕਰਮੰਦ ਹੋਣ ਦਾ ਸਮਾਂ ਨਹੀਂ ਹੈ।

'ਇਹ ਭਰਤੀ ਹੁਣ ਜਿਉਣ ਮਰਨ ਦਾ ਸਵਾਲ ਬਣ ਚੁੱਕਿਆ ਹੈ'

ਉੱਥੇ ਹੀ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਫ਼ਰੰਟ ਦੀ ਇੱਕੋ ਇੱਕ ਮੰਗ ਹੈ ਕਿ ਰਹਿੰਦੇ 411 ਉਮੀਦਵਾਰਾਂ ਨੂੰ ਤੁਰੰਤ ਕਾਲਜਾਂ ਵਿਚ ਨਿਯੁਕਤ ਕਰਕੇ 1158 ਭਰਤੀ ਮੁਕੰਮਲ ਕੀਤੀ ਜਾਵੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ 'ਇਹ ਭਰਤੀ ਹੁਣ ਜਿਉਣ ਮਰਨ ਦਾ ਸਵਾਲ ਬਣ ਚੁੱਕਿਆ ਹੈ', ਜੇਕਰ ਸਰਕਾਰ ਭਰਤੀ ਨੂੰ ਮੁਕੰਮਲ ਕਰਨ ਵੱਲ ਠੋਸ ਕਦਮ ਨਹੀ ਪੁੱਟਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.