ETV Bharat / business

ਜੀਐਸਟੀ ਦੀ ਕਾਰਜ ਪ੍ਰਣਾਲੀ ਨੂੰ ਕੀਤਾ ਜਾਵੇਗਾ ਸੁਖ਼ਾਲਾ: ਸੀਤਾਰਮਨ - ਨਿਰਮਲਾ ਸੀਤਾਰਮਨ

ਆਲ ਇੰਡੀਆ ਵਪਾਰੀ ਸੰਘ (CAIT) ਦੀ ਕੌਮੀ ਵਪਾਰੀ ਕਾਨਫਰੰਸ ਦੇ ਦੂਜੇ ਦਿਨ ਬੋਲਦਿਆਂ ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਭਰੋਸਾ ਦਿੱਤਾ ਕਿ ਸਰਕਾਰ ਜੀਐਸਟੀ ਟੈਕਸ ਢਾਂਚੇ ਨੂੰ ਹੋਰ ਆਸਾਨ ਬਣਾਉਣ ਅਤੇ ਤਰਕਸ਼ੀਲ ਬਣਾਉਣ ਲਈ ਸਾਰੇ ਯਤਨ ਕਰ ਰਹੀ ਹੈ।

ਨਿਰਮਲਾ ਸੀਤਾਰਮਨ
ਨਿਰਮਲਾ ਸੀਤਾਰਮਨ
author img

By

Published : Jan 8, 2020, 5:50 AM IST

ਨਵੀਂ ਦਿੱਲੀ: ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਵਪਾਰੀਆਂ ਨਾਲ ਜੁੜੇ ਮਸਲਿਆਂ ਦਾ ਹੱਲ ਕਰੇਗੀ ਅਤੇ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਨੂੰ ਹੋਰ ਸਰਲ ਬਣਾਇਆ ਜਾਵੇਗਾ।

ਆਲ ਇੰਡੀਆ ਵਪਾਰੀ ਸੰਘ (CAIT) ਦੀ ਕੌਮੀ ਵਪਾਰੀ ਕਾਨਫਰੰਸ ਦੇ ਦੂਜੇ ਦਿਨ ਬੋਲਦਿਆਂ ਸੀਤਾਰਮਨ ਨੇ ਭਰੋਸਾ ਦਿੱਤਾ ਕਿ ਸਰਕਾਰ ਜੀਐਸਟੀ ਟੈਕਸ ਢਾਂਚੇ ਨੂੰ ਸਰਲ ਬਣਾਉਣ ਅਤੇ ਤਰਕਸ਼ੀਲ ਬਣਾਉਣ ਲਈ ਯਤਨਸ਼ੀਲ ਹੈ।

ਉਨ੍ਹਾਂ ਕਿਹਾ ਕਿ ਜੀਐਸਟੀ ਨੂੰ ਸਰਲ ਬਣਾਇਆ ਜਾਵੇਗਾ ਤਾਂ ਜੋ ਇੱਕ ਆਮ ਵਪਾਰੀ ਵੀ ਇਸ ਦੀ ਪਾਲਣਾ ਕਰ ਸਕੇ।

ਉਨ੍ਹਾਂ ਕਿਹਾ, "ਮਾਲ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਗਈ ਹੈ, ਜੋ ਜੀਐਸਟੀ ਨੂੰ ਸਰਲ ਬਣਾਉਣ ਦੇ ਤਰੀਕਿਆਂ ਅਤੇ ਸਾਧਨਾਂ ਦੀ ਖ਼ੋਜ ਲਈ ਦਿਨ ਰਾਤ ਕੰਮ ਕਰ ਰਹੀ ਹੈ।"

ਤਿੰਨ ਰੋਜ਼ਾ ਕਾਨਫਰੰਸ ਵਿੱਚ ਦੇਸ਼ ਭਰ ਦੇ ਵਪਾਰੀ ਭਾਗ ਲੈ ਰਹੇ ਹਨ। ਇਸ ਦੌਰਾਨ ਸੀਤਾਰਮਨ ਨੇ ਜੀਐਸਟੀ ਟੈਕਸ ਦੇ ਅੰਕੜਿਆਂ ਨੂੰ ਵਧਾਉਣ ਵਿੱਚ ਕਾਰੋਬਾਰੀ ਭਾਈਚਾਰੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਸੀਏਆਈਟੀ ਦੇ ਜਨਰਲ ਸੱਕਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਸੰਸਥਾ ਨੇ ਜੀਐਸਟੀ ਤਹਿਤ ਰਜਿਸਟਰਡ ਵਪਾਰੀਆਂ ਦੀ ਗਿਣਤੀ ਦੋ ਕਰੋੜ ਕਰਨ ਦਾ ਟੀਚਾ ਮਿੱਥਿਆ ਹੈ।

ਇਹ ਵੀ ਪੜ੍ਹੋ: ਸ਼ੁਰੂਆਤੀ ਦੌਰ ਵਿੱਚ ਸੈਂਸੈਕਸ 500 ਅੰਕ ਉੱਛਲਿਆ, ਨਿਫ਼ਟੀ 150 ਅੰਕਾਂ ਤੱਕ ਚੜ੍ਹਿਆ

ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਪਾਰੀ ਭਾਈਚਾਰੇ ਨੂੰ ਆਪਣੀ ਪਹਿਲ ਵਜੋਂ ਰੱਖਿਆ ਹੈ ਅਤੇ ਇਸ ਨਾਲ ਸਰਕਾਰ ਵੱਲੋਂ ਵਪਾਰੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਨੂੰ ਵਧਾਉਣ ਦੀ ਸਹੂਲਤ ਦੇਣ ਲਈ ਵੱਖ-ਵੱਖ ਐਲਾਨ ਵੀ ਕੀਤੇ ਹਨ।

ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਭਰ ਵਿੱਚ ਵੱਡੇ ਪੱਧਰ ‘ਤੇ ਸ਼ਾਪਿੰਗ ਮੇਲੇ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਸੀਏਆਈਟੀ ਵੀ ਸ਼ਾਮਲ ਕੀਤੀ ਜਾਵੇਗੀ, ਤਾਂ ਜੋ ਵਪਾਰੀਆਂ ਨੂੰ ਆਪਣੇ ਉਤਪਾਦ ਪ੍ਰਦਰਸ਼ਿਤ ਕਰਨ ਦੇ ਵਧੇਰੇ ਮੌਕੇ ਮਿਲ ਸਕਣ।

Intro:ਗੁਰਦਾਸਪੁਰ ਤੋਂ ਨਵੇਂ ਬਣੇ ਜਿਲ੍ਹਾ ਪਲਾਨਿਗ ਬੋਰਡ ਦੇ ਚੇਅਰਮੈਨ ਸਤਨਾਮ ਸਿੰਘ ਨਿੱਜਰ ਦੀ ਅੱਜ ਤਾਜ ਪੋਸ਼ੀ ਕੀਤੀ ਗਈ ਇਸ ਮੌਕੇ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿਪਾਂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਅਤੇ ਕਾਦੀਆਂ ਤੋਂ ਵਿਧਾਇਕ ਫਤਿਹ ਸਿੰਘ ਬਾਜਵਾ ਵੀ ਮਜੂਦ ਰਹੇ ਇਸ ਮੌਕੇ ਨਵੇਂ ਬਣੇ ਜਿਲ੍ਹਾ ਪਲਾਨਿਗ ਬੋਰਡ ਦੇ ਚੇਅਰਮੈਨ ਸਤਨਾਮ ਸਿੰਘ ਨਿੱਜਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਬਹੁਤ ਵੱਡੀ ਜਿੰਮੇਦਾਰੀ ਦਿਤੀ ਹੈ ਜਿਸ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ ਅਤੇ ਉਹ ਆਪਣਾ ਕੰਮ ਪੁਰੀ ਲਗਨ ਅਤੇ ਇਮਾਨਦਾਰੀ ਨਾਲ ਕਰਨਗੇ ਅਤੇ ਗੁਰਦਾਸਪੁਰ ਜਿਲ੍ਹੇ ਵਿੱਚ ਵਿਕਾਸ ਕਰਵਾਉਣਗੇBody:ਵੀ ਓ ::-- ਇਸ ਮੌਕੇ ਰੰਧਾਵਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂ ਬਹੁਤ ਖੁਸ਼ੀ ਹੈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਤਨਾਮ ਸਿੰਘ ਨਿੱਜਰ ਨੂੰ ਜਿਲ੍ਹਾ ਪਲਾਨਿਗ ਬੋਰਡ ਦੇ ਚੇਅਰਮੈਨ ਨਿਯੁਕਤ ਕੀਤਾ ਹੈ ਇਹ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨਗੇ ਇਸ ਮੌਕੇ ਆਪਣੀ ਵਾਇਰਲ ਵੀਡੀਓ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇ ਹੋਏ ਸਪਸ਼ਟੀਕਰਨ ਤੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਜੋ ਹੁਕਮ ਕਰਨਗੇ ਉਹ ਉਸ ਦਾ ਸਤਿਕਾਰ ਕਰਨਗੇ ਦੂਜੇ ਪਾਸੇ ਰੂਪਨਗਰ ਜੇਲ੍ਹ ਤੋਂ ਕੈਦੀ ਦੀ ਵਾਇਰਲ ਹੋਈ ਵੀਡੀਓ ਤੇ ਕਿਹਾ ਕਿ ਉਹ ਹਰ ਜੇਲ੍ਹ ਤੇ ਨਜ਼ਰ ਨਹੀਂ ਰੱਖ ਸਕਦੇ ਜੋ ਵੀਡੀਓ ਵਾਇਰਲ ਹੋਈ ਹੈ ਉਸਦੇ ਬਾਰੇ ਜੇਲ ਸੁਪ੍ਰੀਡੇੰਟ ਆਪਣਾ ਸਪਸ਼ਟੀਕਰਨ ਦੇ ਚੁੱਕੇ ਹਨ 

ਬਾਈਟ :-- ਸਤਨਾਮ ਸਿੰਘ ਨਿੱਜਰ (ਜਿਲ੍ਹਾ ਪਲਾਨਿਗ ਬੋਰਡ ਦੇ ਚੇਅਰਮੈਨ)

ਬਾਈਟ ::- ਸੁਖਜਿੰਦਰ ਸਿੰਘ ਰੰਧਾਵਾਂ (ਕੈਬਨਿਟ ਮੰਤਰੀ ਪੰਜਾਬ)

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.