ETV Bharat / business

ਬੀਐਸਐਨਐਲ ਅਤੇ ਐਮਟੀਐਨਐਲ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ: ਸ਼ਰਦ ਕੋਹਲੀ - ਸ਼ਰਦ ਕੋਹਲੀ

ਅਰਥ ਸ਼ਾਸਤਰੀ ਸ਼ਰਦ ਕੋਹਲੀ ਨੇ ਸਰਕਾਰ ਵਲੋਂ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ਅਤੇ ਟੈਲੀਕਾਮ ਕਾਰਪੋਰੇਸ਼ਨ ਲਿਮਟਿਡ (ਐਮਟੀਐਨਐਲ) ਦੇ ਰਲੇਵੇਂ ਕਰਨ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਨੂੰ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ।

ਫ਼ੋਟੋ
author img

By

Published : Nov 12, 2019, 7:34 AM IST

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ਅਤੇ ਟੈਲੀਕਾਮ ਕਾਰਪੋਰੇਸ਼ਨ ਲਿਮਟਿਡ (ਐਮਟੀਐਨਐਲ) ਨੂੰ ਮੁੜ ਸੁਰਜੀਤ ਕਰਨ ਲਈ ਦੋਵਾਂ ਕੰਪਨੀਆਂ ਦਾ ਰਲੇਵਾਂ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ 'ਤੇ ਅਰਥ ਸ਼ਾਸਤਰੀ ਸ਼ਰਦ ਕੋਹਲੀ ਨੇ ਜ਼ੋਰ ਦੇ ਕੇ ਕਿਹਾ ਕਿ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।

ਕੋਹਲੀ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਜੇਕਰ ਨੌਜਵਾਨਾਂ ਦੀ ਪ੍ਰਤਿਭਾ, ਨਵੀਂ ਮਾਰਕੀਟਿੰਗ ਅਤੇ ਸੰਚਾਰ ਰਣਨੀਤੀ ਦੀ ਸਹੀ ਵਰਤੋਂ ਨਹੀਂ ਕਰਦੀਆਂ ਤਾਂ ਸਰਕਾਰ ਵਲੋਂ ਨਿਵੇਸ਼ ਕੀਤਾ ਜਾ ਰਿਹਾ ਪੈਸਾ ਵਿਅਰਥ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਪ੍ਰਾਈਵੇਟ ਟੈਲੀਕਾਮ ਆਪਰੇਟਰ ਦੂਰ ਸੰਚਾਰ ਕਾਰੋਬਾਰ ਵਿੱਚ ਕਦਮ ਰੱਖਿਆ ਸੀ, ਤਾਂ ਉਸ ਸਮੇਂ ਨਾ ਤਾਂ ਬੀਐਸਐਨਐਲ ਅਤੇ ਨਾ ਹੀ ਐਮਟੀਐਨਐਲ ਨੇ ਸਮੇਂ ਦੇ ਨਾਲ ਕੰਮ ਕਰਨ ਦੇ ਢੰਗ ਨੂੰ ਬਦਲਿਆ। ਇਸ ਕਾਰਨ, ਇਹ ਕੰਪਨੀਆਂ ਪਿੱਛੇ ਰਹਿ ਗਈਆਂ ਸਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਜਨਤਕ ਕੰਪਨੀਆਂ ਨੂੰ ਕਾਰੋਬਾਰ ਵਿਚ ਕੋਈ ਲਾਭ ਨਹੀਂ ਮਿਲਿਆ, ਪਰ ਇਨ੍ਹਾਂ ਦੀ ਖ਼ਪਤ ਦੇ ਮਾਡਲ ਵਿੱਚ ਕੋਈ ਸੁਧਾਰ ਨਹੀਂ ਹੋਇਆ। ਹਾਲ ਹੀ ਵਿੱਚ, ਕੈਬਿਨੇਟ ਮੰਤਰਾਲੇ ਦੀ ਇੱਕ ਮੀਟਿੰਗ ਹੋਈ ਸੀ ਅਤੇ ਦੋਵਾਂ ਜਨਤਕ ਕੰਪਨੀਆਂ ਦੇ ਰਲੇਵੇ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਇਨ੍ਹਾਂ ਦੋਹਾਂ ਘਾਟੇ ਉੱਤੇ ਚੱਲ ਰਹੀਆਂ ਕੰਪਨੀਆਂ ਵਿੱਚ ਮੁੜ ਜਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਦੇਸ਼ ਦੀ ਪਹਿਲੀ ਨਿੱਜੀ ਰੇਲਗੱਡੀ ਦੀ ਪਹਿਲੇ ਮਹੀਨੇ ਵਿੱਚ ਕੁੱਲ ਆਮਦਨ 70 ਲੱਖ : ਸੂਤਰ

ਐਮਟੀਐਨਐਲ, ਬੀਐਸਐਨਐਲ ਦੀ ਸਹਾਇਕ ਕੰਪਨੀ ਵਜੋਂ ਕੰਮ ਕਰੇਗੀ। ਇਸ ਦੇ ਨਾਲ ਹੀ, ਸਰਕਾਰ ਇਨ੍ਹਾਂ ਕੰਪਨੀਆਂ ਵਿਚ 29.93 ਕਰੋੜ ਦਾ ਨਿਵੇਸ਼ ਕਰੇਗੀ।

ਸਰਕਾਰ ਨੇ ਐਲਾਨ ਕੀਤਾ ਹੈ ਕਿ ਬੀਐਸਐਨਐਲ ਅਤੇ ਐਮਟੀਐਨਐਲ ਦੋ ਕੰਪਨੀਆਂ ਨੂੰ 4 ਜੀ ਸਪੈਕਟ੍ਰਮ 2016 ਦੀਆਂ ਕੀਮਤਾਂ ਮੁਹੱਈਆ ਕਰਵਾਏਗੀ।

ਸਰਕਾਰ ਨੇ ਇਨ੍ਹਾਂ ਦੋਵਾਂ ਟੈਲੀਕਾਮ ਕੰਪਨੀਆਂ ਲਈ ਵੀਆਰਐਸ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਦੇ ਤਹਿਤ, 53 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਕਰਮਚਾਰੀ ਵੀਆਰਐਸ ਵਿੱਚ ਅਰਜ਼ੀ ਦੇਵੇਗਾ, ਤਾਂ ਉਸ ਨੂੰ 60 ਸਾਲ ਦੀ ਉਮਰ ਤੱਕ ਤਨਖ਼ਾਹ, ਪੈਨਸ਼ਨ ਅਤੇ ਗਰੈਚੁਟੀ ਦਾ 125 ਫ਼ੀਸਦ ਦਿੱਤਾ ਜਾਵੇਗਾ।

ਕੋਹਲੀ ਨੇ ਕਿਹਾ ਕਿ ਇਸ ਯੁੱਗ ਵਿੱਚ, ਬੀਐਸਐਨਐਲ ਅਤੇ ਐਮਟੀਐਨਐਲ ਦੇ ਬਹੁਤ ਸਾਰੇ ਕਰਮਚਾਰੀ ਵੀਆਰਐਸ ਦੀ ਚੋਣ ਕਰਨਗੇ, ਕਿਉਂਕਿ ਇਹ ਵਿਕਲਪ ਉਨ੍ਹਾਂ ਨੂੰ ਮਾਰਕੀਟ ਵਿੱਚ ਨਵੀਂ ਸਿਰੇ ਤੋਂ ਸ਼ੁਰੂਆਤ ਕੀਤੇ ਬਿਨਾਂ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ।

Intro:Body:

buisness

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.