ETV Bharat / business

ਮਾਰਚ, ਅਪ੍ਰੈਲ 'ਚ ਮੁਦਰਾ ਪ੍ਰਸਾਰ ਰਿਹਾ ਵੱਧ: ਆਰਬੀਆਈ

ਮਾਰਚ ਅਤੇ ਅਪ੍ਰੈਲ ਵਿੱਚ ਉੱਚ ਮੁਦਰਾ ਦੇ ਚਲਨ 'ਚ ਰਹਿਣ ਦਾ ਕਾਰਨ ਹਾੜੀ ਦੀ ਬਿਜਾਈ, ਝੋਨੇ ਅਤੇ ਕਣਕ ਦੀ ਖਰੀਦ, ਵਿਆਹਾਂ ਦਾ ਮੌਸਮ ਅਤੇ ਹਿੰਦੂ ਨਵੇਂ ਸਾਲ ਨਾਲ ਜੁੜੇ ਪੋਂਗਲ, ਗੁੜੀ ਪਾਡਵਾ ਵਰਗੇ ਤਿਉਹਾਰ ਹੋ ਸਕਦੇ ਹਨ।

ਮਾਰਚ, ਅਪ੍ਰੈਲ 'ਚ ਮੁਦਰਾ ਪ੍ਰਸਾਰ ਰਿਹਾ ਵੱਧ: ਆਰਬੀਆਈ
ਮਾਰਚ, ਅਪ੍ਰੈਲ 'ਚ ਮੁਦਰਾ ਪ੍ਰਸਾਰ ਰਿਹਾ ਵੱਧ: ਆਰਬੀਆਈ
author img

By

Published : Jul 17, 2020, 7:27 PM IST

ਮੁੰਬਈ: ਹਾੜ੍ਹੀ ਦੀ ਬਿਜਾਈ ਅਤੇ ਹਿੰਦੂਆਂ ਦੇ ਤਿਉਹਾਰਾਂ ਦੇ ਚਲਦੇ ਮਾਰਚ ਅਤੇ ਅਪ੍ਰੈਲ ਵਿੱਚ ਦੇਸ਼ 'ਚ ਵਧੇਰੇ ਮੁਦਰਾ ਗੇੜ 'ਚ ਰਹੀ। ਜਦੋਂ ਕਿ ਮਈ ਤੋਂ ਜੁਲਾਈ ਦੇ ਦੌਰਾਨ ਇਸ 'ਚ ਗਿਰਾਵਟ ਦਾ ਰੁਝਾਨ ਵੇਖਿਆ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਇੱਕ ਦਸਤਾਵੇਜ਼ ਵਿੱਚ ਇਹ ਗੱਲ ਕਹੀ ਗਈ ਹੈ।

ਕੇਂਦਰੀ ਬੈਂਕ 'ਚ ਕੰਮ ਕਰਨ ਵਾਲੇ ਜਨਕ ਰਾਜ, ਇੰਦਰਨੀਲ ਭੱਟਾਵਰਿਆ, ਸਮੀਰ ਰੰਜਨ ਬਹਿਰਾ, ਜੌਇਸ ਜੌਨ ਅਤੇ ਅਰਜੁਨ ਤਲਵਾਰ ਨੇ ਸਾਂਝੇ ਤੌਰ 'ਤੇ ਇਸ ਲੇਖ ਨੂੰ ਤਿਆਰ ਕੀਤਾ ਹੈ। ਉਨ੍ਹਾਂ ਨੇ ਆਪਣੀ ਰਿਪੋਰਟ 'ਮਾਡਲਿੰਗ ਐਡ ਫੌਰਕਾਸਟਿੰਗ ਕਰੰਸੀ ਡਿਮਾਂਡ ਇਨ ਇੰਡਿਆ, 'ਏ ਹੇਟਰੋਡਾਕਸ ਅਪਰੋਚ' ਵਿੱਚ ਇਹ ਜਾਣਕਾਰੀ ਦਿੱਤੀ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਮਾਰਚ ਅਤੇ ਅਪ੍ਰੈਲ ਵਿੱਚ ਉੱਚ ਮੁਦਰਾ ਦੇ ਚਲਨ ਦਾ ਕਾਰਨ ਹਾੜੀ ਦੀ ਬਿਜਾਈ, ਝੋਨੇ ਅਤੇ ਕਣਕ ਦੀ ਖਰੀਦ, ਵਿਆਹਾਂ ਦਾ ਮੌਸਮ ਅਤੇ ਹਿੰਦੂ ਨਵੇਂ ਸਾਲ ਨਾਲ ਜੁੜੇ ਪੋਂਗਲ, ਗੁੜੀ ਪਾਡਵਾ ਵਰਗੇ ਤਿਉਹਾਰ ਹੋ ਸਕਦੇ ਹਨ।

ਜਦੋਂ ਕਿ ਮਈ, ਜੂਨ ਅਤੇ ਜੁਲਾਈ ਵਿੱਚ ਇਸ 'ਚ ਗਿਰਾਵਟ ਵੇਖੀ ਗਈ ਹੈ। ਇਸ ਨੂੰ ਮੌਨਸੂਨ ਦੇ ਮੌਸਮ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਇਸ ਦਸਤਾਵੇਜ਼ ਵਿੱਚ ਅਕਤੂਬਰ-ਦਸੰਬਰ ਦੇ ਦੌਰਾਨ ਤਿਉਹਾਰਾਂ ਦੇ ਮੌਸਮ ਦੇ ਕਾਰਨ ਮੁੜ ਤੋਂ ਵੱਧ ਮੁਦਰਾ ਚਲਨ 'ਚ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.