ETV Bharat / business

ਕੋਰੋਨਾ ਵਾਇਰਸ ਦਾ ਆਲਮੀ ਅਰਥ-ਵਿਵਸਥਾ ’ਤੇ ਸ਼ਦੀਦ ਪ੍ਰਭਾਵ

author img

By

Published : Feb 23, 2020, 11:38 PM IST

ਸਾਰੇ ਦੇ ਸਾਰੇ ਬਾਸ਼ਿੰਦੇ ਬਾ-ਲਾਜ਼ਿਮ ਡਾਕਟਰੀ ਜਾਂਚਾਂ ਅਤੇ ਹੋਰ ਕਈ ਸਾਰੀਆਂ ਪਾਬੰਦੀਆਂ ਦੇ ਅਧੀਨ ਹਨ। ਕੋਰੋਨਾ ਵਾਇਰਸ ਦੇ ਸਬੰਧ ਵਿੱਚ ਆਇਦ ਪਾਬੰਦੀਆਂ ਨੇ 70 ਲੱਖ ਤੋਂ ਵੀ ਵੱਧ ਕਾਮਿਆਂ ਨੂੰ ਚੀਨ ਦੇ ਨਵੇਂ ਸਾਲ ਦੇ ਜਸ਼ਨ ਮਨਾਉਣ ਤੋਂ ਬਾਅਦ ਆਪਣੇ ਘਰਾਂ ਤੋਂ ਵਾਪਸ ਕੰਮ ’ਤੇ ਪਰਤਣ ਤੋਂ ਰੋਕਿਆ ਹੈ।

ਕੋਰੋਨਾ ਵਾਇਰਸ ਦਾ ਆਲਮੀ ਅਰਥ-ਵਿਵਸਥਾ ’ਤੇ ਸ਼ਦੀਦ ਪ੍ਰਭਾਵ
ਕੋਰੋਨਾ ਵਾਇਰਸ ਦਾ ਆਲਮੀ ਅਰਥ-ਵਿਵਸਥਾ ’ਤੇ ਸ਼ਦੀਦ ਪ੍ਰਭਾਵ

ਕੋਰੋਨਾ ਵਾਇਰਸ (ਕੋਵਿੱਡ -19), ਜਿਸ ਨੇ ਚੀਨ ਦੇ ਵੂਹਾਨ ਵਿੱਚ ਤਬਾਹੀ ਮਚਾਈ ਹੋਈ ਹੈ, ਉਹ ਨਾ ਸਿਰਫ਼ ਚੀਨ ਦੇ ਹੋਰਨਾਂ ਹਿੱਸਿਆਂ ਵਿੱਚ ਫੈਲ ਰਿਹਾ ਹੈ, ਬਲਕਿ ਹੌਲੀ ਹੌਲੀ ਦੂਜੇ ਦੇਸ਼ਾਂ ਵਿੱਚ ਵੀ ਫੈਲ ਰਿਹਾ ਹੈ। ਇਸ ਵਾਇਰਸ ਦੇ ਫੈਲਣ ਤੋਂ ਰੋਕਣ ਲਈ, ਚੀਨ ਦੀ ਸਰਕਾਰ ਨੇ ਹੁਣ ਤੱਕ 16 ਸ਼ਹਿਰਾਂ ਨੂੰ ਘੇਰ ਲਿਆ ਹੈ। ਇਸ ਨੇ ਇਨ੍ਹਾਂ ਸ਼ਹਿਰਾਂ ਦੇ ਉੱਚੇ ਉੱਚੇ ਅਪਾਰਟਮੈਂਟ ਕੰਪਲੈਕਸਾਂ ਵਿੱਚ ਮਨੁੱਖੀ ਗਤੀਵਿਧੀਆਂ ਅਤੇ ਆਵਾਜਾਹੀ ਨੂੰ ਵੀ ਬਹੁਤ ਹੱਦ ਤੱਕ ਸੀਮਤ ਕਰ ਦਿੱਤਾ ਹੈ।

ਸਾਰੇ ਦੇ ਸਾਰੇ ਬਾਸ਼ਿੰਦੇ ਬਾ-ਲਾਜ਼ਿਮ ਡਾਕਟਰੀ ਜਾਂਚਾਂ ਅਤੇ ਹੋਰ ਕਈ ਸਾਰੀਆਂ ਪਾਬੰਦੀਆਂ ਦੇ ਅਧੀਨ ਹਨ। ਕੋਰੋਨਾ ਵਾਇਰਸ ਦੇ ਸਬੰਧ ਵਿੱਚ ਆਇਦ ਪਾਬੰਦੀਆਂ ਨੇ 70 ਲੱਖ ਤੋਂ ਵੀ ਵੱਧ ਕਾਮਿਆਂ ਨੂੰ ਚੀਨ ਦੇ ਨਵੇਂ ਸਾਲ ਦੇ ਜਸ਼ਨ ਮਨਾਉਣ ਤੋਂ ਬਾਅਦ ਆਪਣੇ ਘਰਾਂ ਤੋਂ ਵਾਪਸ ਕੰਮ ’ਤੇ ਪਰਤਣ ਤੋਂ ਰੋਕਿਆ ਹੈ। ਨਤੀਜੇ ਵਜੋਂ, ਹੈਨਾਨ, ਹੁਬੇਈ, ਜੇਅਜੀਅੰਗ, ਗੁਆਂਗਡੋਂਗ, ਆਦਿ ਦੀਆਂ ਫੈਕਟਰੀਆਂ ਨੂੰ ਉਤਪਾਦਨ ਗਤੀਵਿਧੀਆਂ ਵਿੱਚ ਨੁਕਸਾਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਨਾਨ ਸੂਬੇ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਆਈਫੋਨ (ਐਪਲ) ਬਣਾਉਣ ਦੀ ਫੈਕਟਰੀ ਹੈ। ਹੁਬੇ ਪ੍ਰਾਂਤ ਦੀ ਰਾਜਧਾਨੀ ਵੂਹਾਨ ਵਿੱਖੇ ਜਾਪਾਨੀ ਵਾਹਨ ਨਿਰਮਾਤਾ ਹੌਂਡਾ ਅਤੇ ਨਿਸਾਨ ਅਤੇ ਕਈ ਯੂਰਪੀਅਨ ਆਟੋ ਕੰਪਨੀਆਂ ਵੱਲੋਂ ਸਥਾਪਤ ਫੈਕਟਰੀਆਂ ਹਨ।

ਜਰਮਨੀ ਦੇ ਫ਼ੌਕਸ ਵਾਗਨ ਸਮੂਹ ਨੇ ਬੀਜਿੰਗ ਵਿੱਚ ਆਪਣੇ 3,500 ਕਰਮਚਾਰੀਆਂ ਨੂੰ ਦੋ ਹਫ਼ਤਿਆਂ ਲਈ ਫੈਕਟਰੀ ਵਿੱਚ ਆਏ ਤੋਂ ਬਿਨਾਂ ਹੀ ਆਪੋ ਆਪਣੇ ਘਰ ਤੋਂ ਕੰਮ ਕਰਨ ਦੇ ਆਦੇਸ਼ ਦਿੱਤੇ ਹਨ। ਜਰਮਨੀ ਸਥਿਤ ਬੀ.ਐੱਮ.ਡਬਲਯੂ, ਯੂ.ਐੱਸ. ਅਧਾਰਤ ਟੈਸਲਾ, ਬ੍ਰਿਟੇਨ ਦੇ ਜੈਗੂਆਰ ਅਤੇ ਲੈਂਡ ਰੋਵਰ ਨੇ ਵੀ ਘੋਸ਼ਣਾ ਕੀਤੀ ਹੈ ਕਿ ਚੀਨ ਵਿੱਚ ਉਨ੍ਹਾਂ ਦੇ ਕਾਰ ਨਿਰਮਾਣ ਕਾਰਜਾਂ ਵਿੱਚ ਵਿਘਨ ਪਿਆ ਹੈ।

ਆਪੂਰਤੀ ਲੜੀ ਟੁੱਟ ਕੇ ਰਹਿ ਗਈ ਹੈ

ਚੀਨ ਕੋਲ ਬਹੁਤ ਸਾਰੀਆਂ ਫੈਕਟਰੀਆਂ ਹਨ ਜੋ ਵੱਖ-ਵੱਖ ਦੇਸ਼ਾਂ ਲਈ ਕਾਰਾਂ, ਇਲੈਕਟ੍ਰਾਨਿਕਸ ਅਤੇ ਉਦਯੋਗਿਕ ਉਪਕਰਣਾਂ ਦਾ ਨਿਰਮਾਣ ਕਰਦੀਆਂ ਹਨ। ਉਨ੍ਹਾਂ ਵਿਚੋਂ ਬਹੁਤ ਸਾਰੀਆਂ ਅਨੇਕਾਂ ਵਿਕਸਤ ਦੇਸ਼ਾਂ ਜਿਵੇਂ ਕਿ ਅਮਰੀਕਾ, ਜਰਮਨੀ, ਜਾਪਾਨ ਅਤੇ ਫਰਾਂਸ ਵੱਲੋਂ ਸਥਾਪਿਤ ਕੀਤੀਆਂ ਗਈਆਂ ਹਨ। ਅੱਜ, ਕਿਸੇ ਵੀ ਚੀਜ਼ ਨੂੰ ਕਿਸੇ ਇੱਕ ਇਕੱਲੇ ਦੇਸ਼ ਵਿਚ ਪੂਰੀ ਤਰ੍ਹਾਂ ਨਹੀਂ ਬਣਾਇਆ ਜਾਂਦਾ ਹੈ। ਕਿਸੇ ਵੀ ਚੀਜ਼ ਦੇ ਸਪੇਅਰ ਪਾਰਟਸ ਵੱਖ-ਵੱਖ ਥਾਵਾਂ 'ਤੇ ਤਿਆਰ ਕੀਤੇ ਜਾਂਦੇ ਹਨ।

ਇਨ੍ਹਾਂ ਨੂੰ ਇੱਕ ਜਗ੍ਹਾ ’ਤੇ ਇਕੱਠਾ ਕਰ ਕੇ ਜੋੜਿਆ ਜਾਂਦਾ ਹੈ ਤੇ ਫ਼ਿਰ ਵੱਖ ਵੱਖ ਦੇਸ਼ਾਂ ਨੂੰ ਨਿਰਯਾਤ ਕਰ ਦਿੱਤਾ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ, ਜੇ ਸਮਾਰਟ ਫੋਨ ਦੇ ਕੈਮਰਿਆਂ ਦਾ ਇੱਕ ਦੇਸ਼ ਵਿੱਚ ਉਤਪਾਦਨ ਕੀਤਾ ਜਾਂਦਾ ਹੈ, ਤਾਂ ਦੂਜੇ ਦੇਸ਼ ਵਿੱਚ ਇਨ੍ਹਾਂ ਦੀਆਂ ਡਿਸਪਲੇਅ ਸਕ੍ਰੀਨਾਂ ਬਣਦੀਆਂ ਹਨ। ਇਸ ਨੂੰ ਅੰਤਰਰਾਸ਼ਟਰੀ ਸਪਲਾਈ ਚੇਨ ਕਿਹਾ ਜਾਂਦਾ ਹੈ। ਤਾਈਵਾਨ, ਦੱਖਣੀ ਕੋਰੀਆ, ਵੀਅਤਨਾਮ, ਬੰਗਲਾਦੇਸ਼ ਅਤੇ ਮਲੇਸ਼ੀਆ ਇਸੇ ਹੀ ਸਪਲਾਈ ਲੜੀ ਦੇ ਮੁੱਖ ਹਿੱਸੇ ਹਨ। ਇਹ ਸਪਲਾਈ ਚੇਨਾਂ ਕੋਰੋਨਾ ਵਾਇਰਸ ਦੇ ਫ਼ੈਲਣ ਕਾਰਨ ਪ੍ਰਭਾਵਤ ਹੋਈਆਂ ਹਨ। ਜਿਸ ਦੇ ਨਤੀਜੇ ਵਜੋਂ, ਚੀਨ ਅਤੇ ਹੋਰ ਦੇਸ਼ਾਂ ਦੇ ਵਿਚਕਾਰ ਬਰਾਮਦ ਅਤੇ ਦਰਾਮਦ ਦੇ ਵਿੱਚ ਸ਼ਦੀਦ ਵਿਘਨ ਪਿਆ ਹੈ।

ਉਦਾਹਰਣ ਦੇ ਤੌਰ ’ਤੇ, ਕੱਪੜੇ ਅਤੇ ਸੋਧੇ ਹੋਏ ਖਾਧ ਪਦਾਰਥ ਚੀਨ ਤੋਂ ਜਪਾਨ ਵਿੱਚ ਨਿਰਯਾਤ ਕੀਤੇ ਜਾਂਦੇ ਹਨ। ਹੁਣ ਇਹਨਾਂ ਨੂੰ ਲੈ ਕੇ ਇੱਕ ਸਮੱਸਿਆ ਵਾਲੀ ਸਥਿਤੀ ਉਤਪਨ ਹੋ ਗਈ ਹੈ। ਹੁੰਡਈ ਮੋਟਰ ਕੰਪਨੀ ਨੂੰ ਚੀਨ ਤੋਂ ਤਾਰਾਂ ਦੀਆਂ ਹਾਰਨੈਸਾਂ ਦੀ ਸਪਲਾਈ ਹੁੰਦੀ ਹੈ, ਪਰ ਹੁਣ ਇਹਨਾਂ ਦੀ ਸਪਲਾਈ ਦੀ ਘਾਟ ਕਾਰਨ ਦੱਖਣੀ ਕੋਰੀਆ ਵਿਚ ਆਪਣੀਆਂ ਕੁਝ ਇੱਕ ਇਕਾਈਆਂ ਨੂੰ ਬੰਦ ਕਰਨਾ ਪਿਆ ਹੈ।

ਅਨੇਕਾਂ ਏਸ਼ਿਆਈ ਦੇਸ਼ਾਂ ਦੇ ਵਿੱਚ ਲੋਕ ਕੋਰੋਨਾ ਵਾਇਰਸ ਦੇ ਹਮਲੇ ਦੇ ਡਰੋਂ ਜਨਤਕ ਬਜ਼ਾਰਾਂ, ਸ਼ਾਪਿੰਗ ਮਾਲਾਂ ਅਤੇ ਰੈਸਟੋਰੈਂਟਾਂ ਵਿੱਚ ਅਤੇ ਹੋਰ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਜਾਣ ਤੋਂ ਆਪਣੇ ਆਪ ਨੂੰ ਰੋਕ ਰਹੇ ਹਨ। ਇਹ ਸਾਰੀ ਕੁਝ ਪ੍ਰਚੂਨ (ਰਿਟੇਲ) ਬਾਜ਼ਾਰ ਨੂੰ ਪ੍ਰਭਾਵਤ ਕਰ ਰਿਹਾ ਹੈ। ਚੀਨੀ ਸਰਕਾਰ ਵੱਲੋਂ ਕੋਰੋਨਾ ਕਾਰਨ ਯਾਤਰਾ ਤੇ ਪਾਬੰਦੀ ਲਗਾਉਣ ਕਾਰਨ ਸੈਰ-ਸਪਾਟਾ ਉਦਯੋਗ ਵਿੱਚ ਵੀ ਸ਼ਦੀਦ ਗਿਰਾਵਟ ਦਰਜ ਕੀਤੀ ਗਈ ਹੈ, ਬਹੁਤ ਸਾਰੇ ਦੇਸ਼ ਚੀਨੀ ਸੈਲਾਨੀਆਂ ਨੂੰ ਆਪਣੇ ਮੁਲਕਾਂ ਦੇ ਅੰਦਰ ਦਾਖਲੇ ਦੀ ਮੰਜ਼ੂਰੀ ਦੇਣ ਤੋਂ ਇਨਕਾਰ ਕਰ ਰਹੇ ਹਨ। ਇਹ ਵਿਅਤਨਾਮ, ਥਾਈਲੈਂਡ ਅਤੇ ਸਿੰਗਾਪੁਰ ਸਮੇਤ ਕਈ ਸਾਰੇ ਦੇਸ਼ਾਂ ਲਈ ਸੈਰ-ਸਪਾਟੇ ਦੇ ਆਮਦਨਾਂ ਨੂੰ ਸ਼ਦੀਦ ਢੰਗ ਨਾਲ ਘਟਾਏਗਾ। ਸਿੰਗਾਪੁਰ ਨੂੰ ਕੋਰੋਨਾ ਹਮਲੇ ਕਾਰਨ ਇੱਕ ਕਰੋੜ ਚੀਨੀ ਸੈਲਾਨੀਆਂ ਦੇ ਇਸ ਸਾਲ ਯਾਤਰਾ ਨਾ ਕਰ ਪਾਉਣ ਦਾ ਨੁਕਸਾਨ ਹੋਵੇਗਾ।

ਹਾਂਗਕਾਂਗ ਅਤੇ ਮਕਾਓ ਵਰਗੇ ਕਾਰੋਬਾਰੀ ਹੱਬਾਂ ਨੂੰ ਇਸ ਵਾਇਰਸ ਦੇ ਹਮਲੇ ਕਾਰਨ ਬਹੁਤ ਨੁਕਸਾਨ ਉਠਾਉਣਾ ਪਵੇਗਾ। ਥਾਈਲੈਂਡ ਦੀ ਜੀਡੀਪੀ ਵਿੱਚ ਸੈਲਾਨੀ ਸੇਵਾਵਾਂ ਦਾ ਹਿੱਸਾ 11.2 ਪ੍ਰਤੀਸ਼ਤ, ਤੇ ਹਾਂਗਕਾਂਗ ਦੇ ਵਿੱਚ 9.4 ਪ੍ਰਤੀਸ਼ਤ ਹੈ। ਕਿਉਂਕਿ ਚੀਨੀ ਸੈਲਾਨੀਆਂ ਦੀ ਭਾਰਤ ਅਤੇ ਇੰਡੋਨੇਸ਼ੀਆ ਦੇ ਵਿੱਚ ਆਮਦ ਘੱਟ ਹੈ, ਇਸ ਲਈ ਇਨ੍ਹਾਂ ਦੋਵੇਂ ਮੁੱਲਕਾਂ ਦੇ ਸੈਰ ਸਪਾਟਾ ਉਦਯੋਗ ਉੱਤੇ ਕੋਰੋਨਾ ਦਾ ਪ੍ਰਭਾਵ ਬਾਕੀ ਦੇ ਦੇਸ਼ਾਂ ਜਿੰਨਾ ਜ਼ਿਆਦਾ ਨਹੀਂ ਹੋਵੇਗਾ। ਦੂਜੇ ਪਾਸੇ, ਬ੍ਰਿਟਿਸ਼ ਏਅਰਵੇਜ਼, ਲੁਫਥਾਂਸਾ ਅਤੇ ਏਅਰ ਇੰਡੀਆ ਸਮੇਤ ਕਈ ਦੇਸ਼ਾਂ ਦੀਆਂ ਏਅਰਲਾਈਨਾਂ ਨੇ ਚੀਨ ਦੀ ਯਾਤਰਾ ਨੂੰ ਜਾਂ ਤਾਂ ਅਸਲੋਂ ਹੀ ਰੋਕ ਦਿੱਤਾ ਹੈ ਜਾਂ ਫ਼ਿਰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ।

ਜਾਪਾਨ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਸੈਰ ਸਪਾਟਾ ਅਤੇ ਹਵਾਬਾਜ਼ੀ ਵਿਚ ਵਿਘਨ ਪੈਣ ਦਾ ਅਸਰ 24 ਜੁਲਾਈ ਤੋਂ ਟੋਕਯੋ ਵਿੱਖੇ ਸ਼ੁਰੂ ਹੋਣ ਵਾਲੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ’ਤੇ ਪਵੇਗਾ। ਅੱਜ ਚੀਨ, ਕਾਰਾਂ, ਉਦਯੋਗਿਕ ਮਸ਼ੀਨਰੀ, ਉਪਕਰਣ, ਫਾਰਮਾ, ਘਰੇਲੂ ਉਪਕਰਣਾਂ, ਕੰਪਿਊਟੀ, ਸਮਾਰਟ ਫੋਨ ਅਤੇ ਹੋਰ ਉੱਚ ਤਕਨੀਕ ਵਾਲੇ ਉਤਪਾਦਾਂ ਅਤੇ ਉਨ੍ਹਾਂ ਦੇ ਵਾਧੂ ਪੁਰਜਿਆਂ ਨੂੰ ਪੈਦਾ ਕਰਨ ਦਾ ਇੱਕ ਵੱਡਾ ਆਲਮੀਂ ਕੇਂਦਰ ਹੈ। ਕੋਰੋਨਾ ਪ੍ਰਭਾਵ ਦੇ ਕਾਰਨ, 2020 ਦੀ ਪਹਿਲੀ ਤਿਮਾਹੀ ਵਿੱਚ ਇਸਦੀ ਕਾਰ ਉਤਪਾਦਨ ਵਿੱਚ 15 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ।

ਕਾਰ ਸਪੇਅਰ ਪਾਰਟਸ ਦੇ ਨਿਰਮਾਤਾ ਬੋਸ਼, ਮੈਗਨਾ ਇੰਟਰਨੈਸ਼ਨਲ ਅਤੇ ਇਲੈਕਟ੍ਰਾਨਿਕਸ ਨਿਰਮਾਤਾ ਐਨਵਿਡੀਆ ਵੱਲੋਂ ਵੀ ਉਤਪਾਦਨ ਨੂੰ ਘਟਾਏ ਜਾਣ ਦੀ ਸੰਭਾਵਨਾ ਹੈ। ਕੋਰੋਨਾ ਦੁਨੀਆ ਦੇ ਅਰਥਚਾਰੇ ਲਈ ਇੱਕ ਵੱਡੀ ਵਿਪੱਤੀ ਬਣ ਦੀ ਜਾ ਰਹੀ ਹੈ ਜੋ ਪਹਿਲਾਂ ਹੀ ਮੰਦਵਾੜੇ ਨਾਲ ਜੂਝ ਰਹੀ ਹੈ। ਇਹ ਕੋਰੋਨਾ ਵਾਇਰਸ ਚੀਨ ਦੇ ਨਾਲ-ਨਾਲ ਸਮੁੱਚੀ ਦੁਨੀਆ ਦੀ ਜੀਡੀਪੀ ਨੂੰ ਹੇਠਾਂ ਖਿੱਚਣ ਦੀ ਤਾਕਤ ਰੱਖਦਾ ਹੈ। ਜਰਮਨੀ, ਜੋ ਚੀਨ ਨੂੰ ਭਾਰੀ ਮਸ਼ੀਨਰੀ ਦਾ ਨਿਰਯਾਤ ਕਰਦਾ ਹੈ, ਦੇ ਵਾਸਤੇ ਇਸ ਵਰ੍ਹੇ ਵਪਾਰਕ ਆਡਰਾਂ ਦੇ ਘੱਟ ਜਾਣ ਦੀ ਸੰਭਾਵਨਾ ਹੈ।

ਉਤਸਾਰਵਰਧਕ ਅਵਸਰ

ਇਹ ਅੰਸ਼ਕ ਤੌਰ 'ਤੇ ਚੀਨ ਤੋਂ ਮਾਲ ਦੀ ਸਪਲਾਈ ਘੱਟ ਜਾਣ ਕਾਰਨ ਹੈ ਕਿ ਦੁਨੀਆ ਦੇ ਦੇਸ਼ ਕੁਝ ਚੀਜ਼ਾਂ ਲਈ ਭਾਰਤ' ਤੇ ਨਿਰਭਰ ਹੋ ਸਕਦੇ ਹਨ। ਭਾਰਤ ਅਤੇ ਦੁਨੀਆ ਲਈ ਇਹ ਕੁਝ ਹੱਦ ਤਕ ਰਾਹਤ ਦਾ ਸਬੱਬ ਹੈ। ਭਾਰਤ ਵਿੱਚ ਚੀਨੀ ਮਿੱਟੀ ਦੇ ਭਾਂਡੇ , ਘਰੇਲੂ ਉਪਕਰਣ, ਫੈਸ਼ਨ ਉਤਪਾਤ, ਜੀਵਨ ਸ਼ੈਲੀ ਦਾ ਸਮਾਨ, ਕਪੜੇ, ਛੋਟੇ-ਪੱਧਰ ਦੇ ਇੰਜੀਨੀਅਰਿੰਗ ਅਤੇ ਫਰਨੀਚਰ ਆਦਿ ਨਿਰਯਾਤ ਕਰਨ ਦੀ ਸੰਪੂਰਨ ਸਮਰੱਥਾ ਹੈ। ਪਹਿਲਾਂ ਹੀ, ਬਹੁਤ ਸਾਰੀਆਂ ਪੱਛਮੀ ਕੰਪਨੀਆਂ ਭਾਰਤ ਦੇ ਸੰਪਰਕ ਵਿੱਚ ਹਨ। ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਜਾਂਦੇ ਮਾਸਕਾਂ ਦੇ ਵਾਸਤੇ ਵੱਡੇ ਵੱਡੇ ਆਡਰ ਆ ਰਹੇ ਹਨ।

ਸ਼ੁਰੂ ਵਿੱਚ, ਭਾਰਤ ਨੂੰ ਇਹ ਡਰ ਸੀ ਕਿ ਜੇ ਸਾਰੇ ਦੇ ਸਾਰੇ ਮਾਸਕ ਬਰਾਮਦ ਕਰ ਦਿੱਤੇ ਜਾਂਦੇ ਹਨ, ਤਾਂ ਸਾਨੂੰ ਆਪਣੀਆਂ ਘਰੇਲੂ ਜ਼ਰੂਰਤਾਂ ਦੀ ਪੂਰਤੀ ਵਾਸਤੇ ਇਹਨਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨਾਲ ਹੀ ਇਹ ਕਿ ਨਿਰਯਾਤ ਬੰਦ ਹੋ ਸਕਦੀ ਹੈ, ਹਾਲਾਂਕਿ, ਮੰਗ ਇੰਨੀ ਜ਼ਿਆਦਾ ਸੀ ਕਿ ਭਾਰਤੀ ਨਿਰਮਾਤਾ ਨਵੇਂ ਆਦੇਸ਼ਾਂ ਨੂੰ ਪੂਰਾ ਕਰਨ ਵਿੱਚ ਅਸਮਰਥ ਸਨ। ਭਾਰਤ ਨੂੰ ਚੀਨ ਵਰਗੀ ਆਲਮੀ ਫੈਕਟਰੀ ਬਣਨ ਲਈ ਲੰਬੇ ਸਮੇਂ ਦੀ ਯੋਜਨਾ ਨਾਲ ਸਖਤ ਮਿਹਨਤ ਕਰਨੀ ਪਵੇਗੀ।

ਅੱਜ, ਚੀਨ ਦੁਨੀਆ ਦੇ 10.4 ਪ੍ਰਤੀਸ਼ਤ ਸਮਾਨ ਦੀ ਦਰਾਮਦ ਕਰਦਾ ਹੈ। ਸਾਲ 2002 ਵਿਚ ਚੀਨ ਦਾ ਆਲਮੀਂ ਦਰਾਮਦ ਵਿਚ ਹਿੱਸਾ ਸਿਰਫ ਚਾਰ ਪ੍ਰਤੀਸ਼ਤ ਸੀ। ਇਸੇ ਕਰਕੇ ਕੋਰੋਨਾ ਵਾਇਰਸ ਦੇ ਕਾਰਨ ਅਰਥਚਾਰੇ ਨੂੰ ਪੈਣ ਵਾਲਾ ਘਾਟਾ 2003 ਦੇ ਸਾਰਸ ਵਿਸ਼ਾਣੂ ਦੇ ਕਾਰਨ ਪਏ ਘਾਟੇ ਨਾਲੋਂ ਕਈ ਗੁਣਾ ਜ਼ਿਆਦਾ ਹੈ। ਅੱਜ ਵਿਸ਼ਵ ਦੀ ਆਰਥਿਕਤਾ ਲਈ ਚੀਨ 2003 ਦੇ ਮੁਕਾਬਲੇ ਕਿਤੇ ਵਧੇਰੇ ਮਹੱਤਵਪੂਰਨ ਹੈ।

ਚੀਨ ਵਿਸ਼ਵ ਦੇ ਕੁੱਲ ਘਰੇਲੂ ਉਤਪਾਦ ਦਾ 15 ਪ੍ਰਤੀਸ਼ਤ ਪੈਦਾ ਕਰਦਾ ਹੈ। ਇਸ ਵਿੱਚ ਆਉਣ ਵਾਲੀ ਕਿਸੇ ਵੀ ਕਮੀ ਦਾ ਵਿਸ਼ਵ ਵਿਆਪੀ ਜੀਡੀਪੀ 'ਤੇ ਮਾੜਾ ਪ੍ਰਭਾਵ ਪਵੇਗਾ। ਚੀਨ, ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਸਾਲ 2018-19 ਵਿਚ ਚੀਨ ਤੋਂ ਭਾਰਤ ਦੀ ਕੁਲ ਦਰਾਮਦ 14 ਪ੍ਰਤੀਸ਼ਤ ਸੀ। ਇਸੇ ਸਮੇਂ ਦੌਰਾਨ ਚੀਨ ਨੂੰ ਭਾਰਤ ਦੀ ਬਰਾਮਦ ਪੰਜ ਪ੍ਰਤੀਸ਼ਤ ਸੀ। ਜੇਕਰ ਕੋਰੋਨਾ ਸਮੱਸਿਆ ਬਣੀ ਰਹਿੰਦੀ ਹੈ, ਤਾਂ ਨਿਰਯਾਤ ਅਤੇ ਆਯਾਤ ਘੱਟ ਜਾਣਗੇ।

ਚੀਨ ਵਿੱਚ ਸਪੇਅਰ ਪਾਰਟਸ ਦੇ ਉਤਪਾਦਨ ਵਿਚ ਵਿਘਨ ਪਿਆ ਹੈ ਅਤੇ ਉੱਥੋਂ ਦੇ ਸਪਲਾਇਰਾਂ ਨੇ ਕੀਮਤਾਂ ਦੇ ਵਿੱਚ ਵਾਧਾ ਕੀਤਾ ਹੈ। ਇਸ ਨਾਲ ਭਾਰਤ ਵਿੱਚ ਮਹਿੰਗਾਈ ਵਧੇਗੀ, ਉਤਪਾਦਨ ਘੱਟ ਹੋਵੇਗਾ ਅਤੇ ਨੌਕਰੀਆਂ ਵਿਚ ਕਮੀ ਆਵੇਗੀ। ਅਜਿਹੇ ਸਮੇਂ ਜਦੋਂ ਦੁਨੀਆ ਦੇ ਦੇਸ਼ ਆਰਥਿਕ ਤੌਰ ’ਤੇ ਇੱਕ ਦੂਜੇ ਉੱਤੇ ਨਿਰਭਰ ਹਨ, ਕੋਰੋਨਾ ਸੰਕਟ ’ਤੇ ਸਿਰਫ ਆਪਸੀ ਸਹਿਯੋਗ ਨਾਲ ਹੀ ਕਾਬੂ ਪਾਇਆ ਜਾ ਸਕਦਾ ਹੈ।

ਭਾਰਤ ਲਈ ਅਟੱਲ ਮੁਸ਼ਕਲਾਂ

ਭਾਰਤ, ਕਿ ਜਿਸ ਨੇ ਚੀਨ ਤੋਂ ਕੁਝ ਕੱਚੇ ਮਾਲ ਅਤੇ ਸਪੇਅਰ ਪਾਰਟਾਂ ਦੀ ਦਰਾਮਦ ਕਰਕੇ ਸਟਾਕ ਕੀਤਾ ਹੋਇਆ ਹੈ, ਥੋੜ੍ਹੇ ਸਮੇਂ ਦੇ ਲਈ ਤਾਂ ਮਾੜੇ ਪ੍ਰਭਾਵਾਂ ਤੋਂ ਬਚ ਸਕਦਾ ਹੈ, ਪਰ ਭਵਿੱਖ ਵਿੱਚ ਹੋਣ ਵਾਲੇ ਨੁਕਸਾਨਾਂ ਤੋਂ ਨਹੀਂ ਬਚ ਸਕਦਾ। ਭਾਰਤ ਮੁੱਖ ਤੌਰ 'ਤੇ ਚੀਨ ਤੋਂ ਇਲੈਕਟ੍ਰਾਨਿਕਸ, ਇੰਜੀਨੀਅਰਿੰਗ ਦੇ ਸਾਮਾਨ ਅਤੇ ਰਸਾਇਣਾਂ ਦੀ ਦਰਾਮਦ ਕਰਦਾ ਹੈ। ਦਰਾਮਦਾਂ ਦੇ ਵਿੱਚ ਪਏ ਵਿਘਨ ਦੇ ਕਾਰਨ, 2020-21 ਵਿੱਚ ਭਾਰਤੀ ਕਾਰਪੋਰੇਟ ਦੀ ਵਿਕਾਸ ਦਰ ਮੱਠੀ ਪੈਣ ਦੀ ਸੰਭਾਵਨਾ ਹੈ।

ਜੇ ਕੋਰੋਨਾ ਵਿਸ਼ਾਣੂ ਤਿੰਨ ਜਾਂ ਚਾਰ ਮਹੀਨਿਆਂ ਦੇ ਅੰਦਰ-ਅੰਦਰ ਦੇ ਵਿੱਚ ਕਾਬੂ ਨਹੀਂ ਹੁੰਦਾ, ਤਾਂ ਭਾਰਤੀ ਕੰਪਨੀਆਂ ਮੁਸ਼ਕਲ ਸਮਿਆਂ ਦਾ ਸਾਹਮਣਾ ਕਰਨ ਤੋਂ ਨਹੀਂ ਬਚ ਸਕਦੀਆਂ। ਭਾਰਤ ਨੂੰ ਅਗਲੇ ਵਿੱਤੀ ਵਰ੍ਹੇ ਵਿੱਚ 6.5 ਪ੍ਰਤੀਸ਼ਤ ਵਿਕਾਸ ਦਰ ਦੀ ਉਮੀਦ ਹੈ। ਪਰ ਜੇ ਕੋਰੋਨਾ ਵਾਇਰਸ ਨੂੰ ਛੇ ਮਹੀਨਿਆਂ ਦੇ ਅੰਦਰ ਅੰਦਰ ਨਿਯੰਤਰਿਤ ਨਹੀਂ ਕੀਤਾ ਜਾਂਦਾ ਹੈ, ਤਾਂ ਭਾਰਤ ਦੇ ਵਿਕਾਸ ਦੀ ਇਸ ਸੰਭਾਵਿਤ ਵਾਧਾ ਦੀ ਨੂੰ ਪ੍ਰਾਪਤ ਕਰਨਾ ਮੁਸ਼ਕਲ ਹੈ। ਮਹਿੰਦਰਾ ਐੰਡ ਮਹਿੰਦਰਾ ਅਤੇ ਮਾਰੂਤੀ ਕਾਰਾਂ ਦਾ ਨਿਰਮਾਣ, ਚੀਨ ਤੋਂ ਵਾਧੂ ਪੁਰਜ਼ਿਆਂ ਦੀ ਦਰਾਮਦ ਵਿੱਚ ਵਿਘਨ ਪੈਣ ਕਾਰਨ ਧੀਮਾ ਹੋ ਸਕਦਾ ਹੈ।

ਮੌਜੂਦਾ ਸਮੇਂ ਚੀਨ ਵਿਚ ਤਕਰੀਬਨ 60 ਪ੍ਰਤੀਸ਼ਤ ਆਟੋ ਅਸੈਂਬਲੀ ਪਲਾਂਟ ਕੋਰੋਨਾ ਵਾਇਰਸ ਦੇ ਡਰ ਕਾਰਨ ਬੰਦ ਹੋ ਗਏ ਹਨ, ਇਸ ਲਈ ਸਾਨੂੰ ਦੂਜੇ ਦੇਸ਼ਾਂ ਤੋਂ ਸਪੇਅਰ ਪਾਰਟਸ ਨੂੰ ਆਯਾਤ ਕਰਨ ਵਿਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਭਾਰਤ ਚੀਨ ਤੋਂ 10 ਤੋਂ 30 ਪ੍ਰਤੀਸ਼ਤ ਦੇ ਕਰੀਬ ਵਾਹਨ ਉਪਕਰਣ ਆਯਾਤ ਕਰਦਾ ਹੈ। ਅਸੀਂ ਬਿਜਲੀ ਦੀਆਂ ਗੱਡੀਆਂ ਦੇ ਉਤਪਾਦਨ ਲਈ ਵਰਤੋਂ ’ਚ ਆਉਣ ਵਾਲੀਆਂ ਬੈਟਰੀਆਂ ਅਤੇ ਹੋਰ ਸਪੇਅਰ ਪਾਰਟਸ ਲਈ ਚੀਨ 'ਤੇ ਨਿਰਭਰ ਕਰਦੇ ਹਾਂ। ਫ਼ਿੱਚ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਹੇਠ ਭਾਰਤੀ ਵਾਹਨ ਉਦਯੋਗ ਅੱਠ ਪ੍ਰਤੀਸ਼ਤ ਤੋਂ ਵੀ ਜ਼ਿਆਦਾ ਘੱਟ ਸਕਦਾ ਹੈ।

ਹੀਰੇ, ਚਮੜੇ ਦੀਆਂ ਵਸਤਾਂ ਅਤੇ ਦਵਾਈਆਂ ਦੇ ਨਿਰਮਾਣ 'ਤੇ ਗੰਭੀਰ ਅਸਰ ਪੈਣ ਜਾ ਰਿਹਾ ਹੈ। ਜੁੱਤਿਆਂ ਲਈ ਤੱਲੇ ਚੀਨ ਤੋਂ ਆਉਂਦੇ ਹਨ। ਜੇਕਰ ਚੀਨ ਤੋਂ ਸੋਲਰ ਪੈਨਲਾਂ ਦੀ ਸਪਲਾਈ ਮੱਠੀ ਪੈ ਜਾਂਦੀ ਹੈ ਤਾਂ ਸੌਰ ਊਰਜਾ ਦੇ ਉਤਪਾਦਨ ਵਿਚ ਭਾਰਤ ਪਛੜ ਕੇ ਰਹਿ ਜਾਵੇਗਾ। ਏਅਰ ਕੰਡੀਸ਼ਨਰਾਂ, ਵਾੱਸ਼ਿੰਗ ਮਸ਼ੀਨਾਂ, ਟੀਵੀ ਅਤੇ ਸਮਾਰਟ ਫੋਨ ਲਈ ਸਪੇਅਰ ਪਾਰਟਸ ਚੀਨ ਤੋਂ ਆਯਾਤ ਕੀਤੇ ਜਾਂਦੇ ਹਨ।

ਸਪੇਅਰ ਪਾਰਟਸ ਦੀ ਘਟੀ ਹੋਈ ਸਪਲਾਈ ਦੇ ਮੱਦੇਨਜ਼ਰ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਸ਼ਦੀਦ ਵਾਧਾ ਹੋ ਸਕਦਾ ਹੈ। ਜ਼ਾਇਓਮੀ ਪਹਿਲਾਂ ਹੀ ਆਪਣੇ ਸਮਾਰਟ ਫੋਨਾਂ ਦੀ ਕੀਮਤ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਦੂਜੇ ਪਾਸੇ, ਫ਼ਾਰਮਾਂ ਖੇਤਰ ਦੇ ਵਿੱਚ ਬਲਕ ਦਵਾਈਆਂ ਅਤੇ ਏਪੀਆਇਜ਼ (APIs) ਦੇ ਉਤਪਾਦਨ ਲਈ ਲੋੜੀਂਦੇ ਕੱਚੇ ਪਦਾਰਥ, ਚੀਨ ਤੋਂ ਆਯਾਤ ਕੀਤੇ ਜਾਂਦੇ ਹਨ। ਅਤੇ ਕੋਰੋਨਾ ਵਾਇਰਸ ਕਾਰਨ ਚੀਨ ਤੋਂ ਇਨ੍ਹਾਂ ਦੀ ਸਪਲਾਈ ਪ੍ਰਭਾਵਤ ਹੋ ਰਹੀ ਹੈ। ਇਸ ਸਥਿਤੀ ਵਿੱਚ, ਦਵਾਈਆਂ ਦੇ ਉਤਪਾਦਨ ਵਿੱਚ ਰੁਕਾਵਟ ਆਉਂਦੀ ਹੈ ਅਤੇ ਕੀਮਤਾਂ ਵਿੱਚ ਵਾਧਾ ਅਟੱਲ ਲੱਗਦਾ ਹੈ।

ਪੈਰਾਸੀਟਾਮੋਲ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਮਹਿਜ਼ ਦਸ ਦਿਨਾਂ ਦੇ ਵਿਚ ਵਿਜ ਹੀ ਪਹਿਲਾਂ ਹੀ ਦੁੱਗਣੀਆਂ ਹੋ ਚੁੱਕੀਆਂ ਹਨ। ਭਾਰਤ ਨੂੰ ਕੋਰੋਨਾ ਸੰਕਟ ਨੂੰ ਇੱਕ ਅਲਾਰਮ ਦੀ ਘੰਟੀ ਸਮਝਣਾ ਚਾਹੀਦਾ ਹੈ ਅਤੇ ਆਪਣੀ ਧਰਤੀ 'ਤੇ ਥੋਕ ਦਵਾਈਆਂ, ਏਪੀਆਈ ਅਤੇ ਮੈਡੀਕਲ ਉਪਕਰਣਾਂ ਦੇ ਉਤਪਾਦਨ ਲਈ ਵਿਸ਼ਾਲ ਬੁਨਿਆਦੀ ਢਾਂਚਾ ਤਿਆਰ ਕਰਨਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.