ETV Bharat / business

ਕੋਰੋਨਾ ਕਾਰਨ ਆਰਥਿਕ ਤੰਗੀ ਹੇਠਾਂ ਆ ਸਕਦੀ ਹੈ ਦੁਨੀਆ: ਆਰਬੀਆਈ

ਕੋਰੋਨਾ ਵਾਇਰਸ ਕਾਰਨ ਆਰਥਿਕ ਸੁਧਾਰ ਲਈ ਭਾਰਤ ਦੇ ਨਜ਼ਰੀਏ ਨੂੰ ਤੇਜ਼ੀ ਨਾਲ ਬਦਲਿਆ ਹੈ। ਕੋਵਿਡ -19 ਦੇ ਫੈਲਣ ਤੋਂ ਪਹਿਲਾਂ 2020-21 ਨੂੰ ਭਾਰਤ ਵਿਕਾਸ ਦੇ ਨਜ਼ਰੀਏ ਵੱਲ ਵੇਖ ਰਿਹਾ ਸੀ, ਹੁਣ ਕੋਵਿਡ -19 ਮਹਾਂਮਾਰੀ ਨੇ ਇਸ ਨਜ਼ਰੀਏ ਨੂੰ ਕਾਫ਼ੀ ਬਦਲ ਦਿੱਤਾ ਹੈ। ਪੂਰੀ ਦੁਨੀਆ ਵਿੱਚ ਸੰਨ 2020 ਵਿੱਚ ਆਰਥਕ ਮੰਦੀ ਹੋਣ ਦੀ ਸੰਭਾਵਨਾ ਹੈ।

corona pandemic changed indias economic development outlook rbi said world may come under the grip of recession
ਫ਼ੋਟੋ
author img

By

Published : Apr 9, 2020, 7:46 PM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਆਰਥਿਕ ਸੁਧਾਰ ਲਈ ਭਾਰਤ ਦੇ ਨਜ਼ਰੀਏ ਨੂੰ ਤੇਜ਼ੀ ਨਾਲ ਬਦਲਿਆ ਹੈ। ਕੋਵਿਡ -19 ਦੇ ਫੈਲਣ ਤੋਂ ਪਹਿਲਾਂ 2020-21 ਨੂੰ ਭਾਰਤ ਵਿਕਾਸ ਦੇ ਨਜ਼ਰੀਏ ਵੱਲ ਵੇਖ ਰਿਹਾ ਸੀ, ਹੁਣ ਕੋਵਿਡ -19 ਮਹਾਂਮਾਰੀ ਨੇ ਇਸ ਨਜ਼ਰੀਏ ਨੂੰ ਕਾਫ਼ੀ ਬਦਲ ਦਿੱਤਾ ਹੈ। ਪੂਰੀ ਦੁਨੀਆ ਵਿੱਚ ਸਾਲ 2020 ਵਿੱਚ ਆਰਥਕ ਮੰਦੀ ਹੋਣ ਦੀ ਸੰਭਾਵਨਾ ਹੈ।

ਇਹ ਕਹਿੰਦੇ ਹੋਏ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਆਪਣੀ ਮੁਦਰਾ ਨੀਤੀ ਰਿਪੋਰਟ ਵਿੱਚ ਲਿਖਿਆ ਹੈ ਕਿ ਇਸ ਮਹਾਂਮਾਰੀ ਨੇ ਦੱਖਣੀ ਏਸ਼ੀਆ ਦੇ ਵਿਕਾਸ ਇੰਜਣ ਨੂੰ ਪ੍ਰਭਾਵਤ ਕੀਤਾ ਹੈ। 2019 ਦੇ ਅਖ਼ੀਰਲੇ 3 ਮਹੀਨਿਆਂ ਵਿੱਚ ਭਾਰਤ ਦੀ ਆਰਥਿਕਤਾ 6 ਸਾਲਾਂ ਤੋਂ ਵੱਧ ਸਮੇਂ ਵਿੱਚ ਆਪਣੀ ਹੌਲੀ ਰਫ਼ਤਾਰ ਨਾਲ ਵਧੀ ਅਤੇ ਸਿਰਫ ਪੰਜ ਪ੍ਰਤੀਸ਼ਤ ਹੀ ਰਹਿ ਸਕਦੀ ਹੈ, ਜੋ ਇੱਕ ਦਹਾਕੇ ਵਿੱਚ ਸਭ ਤੋਂ ਘੱਟ ਹੋਵੇਗੀ।

ਆਰਬੀਆਈ ਨੇ ਜਿਵੇਂ ਕਿ ਪਿਛਲੇ ਮਹੀਨੇ ਆਪਣੇ ਨੀਤੀਗਤ ਬਿਆਨ ਵਿੱਚ ਕਿਹਾ ਸੀ ਕਿ ਸਥਿਤੀ ਬਹੁਤ ਜ਼ਿਆਦਾ ਅਨਿਸ਼ਚਿਤ ਬਣੀ ਹੋਈ ਹੈ। ਇਸ ਕਾਰਨ ਹੁਣ ਜੀਡੀਪੀ ਵਿਕਾਸ ਦਰ 'ਤੇ ਕੋਈ ਅਨੁਮਾਨ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੌਜੂਦਾ ਵਾਤਾਵਰਣ ਨੂੰ ''ਬਹੁਤ ਤਰਲ'' ਦੱਸਦੇ ਹੋਏ ਕੇਂਦਰੀ ਬੈਂਕ ਨੇ ਕਿਹਾ ਕਿ ਉਹ ਕੋਵਿਡ -19 ਦੀ ਤੀਬਰਤਾ, ਪਸਾਰ ਅਤੇ ਅਵਧੀ ਦਾ ਮੁਲਾਂਕਣ ਕਰ ਰਹੀ ਹੈ।

ਆਰਬੀਆਈ ਨੇ ਪਿਛਲੇ ਮਹੀਨੇ ਦੇ ਅੰਤ ਵਿੱਚ ਇੱਕ ਸੰਕਟਕਾਲੀ ਕਦਮ ਵਿੱਚ ਵੱਡੇ ਉਧਾਰ ਦੇਣ ਵਾਲੀਆਂ ਦਰਾਂ ਵਿੱਚ 75 ਅਧਾਰ ਅੰਕਾਂ ਦੀ ਕਟੌਤੀ ਕੀਤੀ ਅਤੇ ਘਰੇਲੂ ਬਜ਼ਾਰਾਂ ਵਿੱਚ ਰੁਪਏ ਅਤੇ ਡਾਲਰ ਦੀ ਤਰਲਤਾ ਵਧਾਉਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਪਾਰ ਹੋ ਗਈ ਹੈ। ਕੋਰੋਨਾ ਵਾਇਰਸ ਦਾ ਵਿਸ਼ਵ ਪੱਧਰ 'ਤੇ ਫੈਲਣਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.