ਚੰਡੀਗੜ੍ਹ: ਬਜਟ ਦੇ ਬਾਰੇ ਗੱਲ ਕਰਦੇ ਹੋਏ ਚੰਡੀਗੜ੍ਹ ਚੈਪਟਰ ਆਫ਼ ਆਈ.ਸੀ.ਐੱਮ.ਆਈ ਦੇ ਸਾਬਕਾ ਚੇਅਰਮੈਨ ਸੀਐੱਸ ਜੋਗੀ ਨੇ ਕਿਹਾ ਕਿ ਉਨ੍ਹਾਂ ਦੇ ਹਿਸਾਬ ਨਾਲ ਬਜਟ ਸੰਤੁਲਿਤ ਆਇਆ ਹੈ।
ਬਜਟ ਦੀ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਸਰਕਾਰ ਅਰਥ-ਵਿਵਸਥਾ ਵਿੱਚ ਮੰਦੀ ਦੀ ਗੱਲ ਨੂੰ ਕਾਫ਼ੀ ਸਮੇਂ ਤੋਂ ਨਕਾਰ ਰਹੀ ਸੀ, ਪਰ ਬਜਟ ਤੋਂ ਪਹਿਲਾਂ ਉਨ੍ਹਾਂ ਨੇ ਇਹ ਗੱਲ ਮੰਨ ਲਈ ਕਿ ਅਰਥ-ਵਿਵਸਥਾ ਮੰਦੀ ਦੇ ਵਿੱਚ ਚੱਲ ਰਹੀ ਹੈ।
ਇਹ ਵੀ ਪੜ੍ਹੋ: ਬਜਟ 2020: ਬੁਨਿਆਦੀ ਢਾਂਚੇ ਦੇ ਵਿਕਾਸ ਲਈ 100 ਲੱਖ ਕਰੋੜ ਰੁਪਏ ਦਾ ਨਿਵੇਸ਼
ਇਸ ਦੇ ਲਈ ਜੋ ਕਦਮ ਸਰਕਾਰ ਦੇ ਵੱਲੋਂ ਚੁੱਕਣੇ ਚਾਹੀਦੇ ਸੀ ਉਨ੍ਹਾਂ ਬਾਰੇ ਬਜਟ ਦੇ ਵਿੱਚ ਕਾਫ਼ੀ ਧਿਆਨ ਰੱਖਿਆ ਗਿਆ ਹੈ, ਉਨ੍ਹਾਂ ਕਿਹਾ ਕਿ ਵਿੱਤੀ ਪੂੰਜੀ ਲਈ ਨਿਵੇਸ਼ਕਾਂ ਦੀ ਗੱਲ ਵੀ ਕੀਤੀ ਗਈ ਹੈ ਅਤੇ ਟੈਕਸ ਸਲੈਬ ਦੀ ਦਰ ਬਦਲ ਕੇ ਨਵੀਂ ਸਲੈਬ ਲੈ ਕੇ ਆਈ ਗਈ ਹੈ ਜੋ ਕਿ ਸ਼ਲਾਘਯੋਗ ਹੈ।