ਮੁੰਬਈ : ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਨੇ ਦਸੰਬਰ, 2019 ਵਿੱਚ ਖ਼ਤਮ ਹੋਈ ਤਿਮਾਹੀ ਵਿੱਚ ਉਸ ਨੂੰ 18,564 ਕਰੋੜ ਰੁਪਏ ਦਾ ਘਾਟਾ ਹੋਣ ਦੀ ਸ਼ਨਿਚਰਵਾਰ ਨੂੰ ਜਾਣਕਾਰੀ ਦਿੱਤੀ।
ਨਿੱਜੀ ਖੇਤਰ ਦੇ ਇਸ ਬੈਂਕ ਦਾ ਸੰਚਾਲਨ ਫ਼ਿਲਹਾਲ ਭਾਰਤੀ ਰਿਜ਼ਰਵ ਬੈਂਕ ਦੇ ਹੁਕਮਾਂ ਉੱਤੇ ਪ੍ਰਸ਼ਾਂਤ ਕੁਮਾਰ ਕਰ ਰਹੇ ਹਨ। ਬੈਂਕ ਨੇ ਪਿਛਲੇ ਸਾਲ ਇਸ ਮਿਆਦ ਵਿੱਚ 1,000 ਕਰੋੜ ਰੁਪਏ ਦਾ ਲਾਭ ਦਰਜ ਕੀਤਾ ਸੀ ਅਤੇ ਸਤੰਬਰ ਵਿੱਚ ਖ਼ਤਮ ਹੋਈ ਤਿਮਾਹੀ ਵਿੱਚ 629 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਇਹ ਵੀ ਪੜ੍ਹੋ : ਬੈਂਕ ਡਿਫ਼ਾਲਟਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਸੁਖਜਿੰਦਰ ਰੰਧਾਵਾ
ਯੈੱਸ ਬੈਂਕ ਦੀ ਗ਼ੈਰ-ਪ੍ਰਦਰਸ਼ਿਤ ਜਾਇਦਾਦ (ਐੱਨਪੀਏ) ਦਸੰਬਰ ਤਿਮਾਹੀ ਵਿੱਚ 18.87 ਫ਼ੀਸਦੀ ਹੋ ਗਈ ਹੈ ਜੋ ਪਿਛਲੀ ਤਿਮਾਹੀ (ਸਤੰਬਰ) ਵਿੱਚ 7.39 ਫ਼ੀਸਦੀ ਸੀ। ਨਾਲ ਹੀ ਬੈਂਕ ਦੇ ਕੋਲ ਜ਼ਰੂਰੀ ਰੂਪ ਤੋਂ ਰੱਖੀ ਜਾਣ ਵਾਲੀ ਨਕਦੀ ਵਿੱਚ ਵੀ ਗਿਰਾਵਟ ਆਈ ਹੈ।
ਕੇਂਦਰੀ ਮੰਤਰੀ ਮੰਡਲ ਵੱਲੋਂ ਮੰਨਜ਼ੂਰੀ ਪ੍ਰਾਪਤ ਯੋਜਨਾ ਦੇ ਤਹਿਤ ਕੁਮਾਰ ਬੈਂਕ ਦੇ ਨਵੇਂ ਮੁੱਖ ਕਾਰਜ਼ਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਹੋ ਸਕਦੇ ਹਨ।
(ਪੀਟੀਆਈ-ਭਾਸ਼ਾ)