ETV Bharat / business

ਯੂਨੀਲੀਵਰ ਨੇ ਕੋਰੋਨਾ ਵਾਇਰਸ ਨੂੰ 99.9% ਤੱਕ ਖਤਮ ਕਰਨ ਦਾ ਕੀਤਾ ਦਾਅਵਾ, ਲਿਆਂਦਾ ਮਾਉਥਵਾੱਸ਼

ਯੂਨੀਲੀਵਰ ਦੀ ਪ੍ਰਯੋਗਸ਼ਾਲਾ ਵਿੱਚ ਕਰਵਾਏ ਗਏ ਮੁਢਲੇ ਟੈਸਟਾਂ ਨਾਲ ਇਹ ਸਾਬਤ ਹੋਇਆ ਹੈ ਕਿ ਸੀ ਪੀ ਸੀ ਤਕਨੀਕ ਦਾ ਮਾਉਥਵਾਸ਼ ਫਾਰਮੂਲੇਸ਼ਨ ਕੋਵਿਡ-19 ਲਈ ਜ਼ਿੰਮੇਵਾਰ ਸਾਰਸ-ਸੀਓਵੀ-2 ਵਾਇਰਸ ਨੂੰ 30 ਸੈਕਿੰਡ ਤੱਕ ਕੁਰਲੀ ਕਰਨ ਤੋਂ ਬਾਅਦ 99.9 ਫੀਸਦੀ ਖ਼ਤਮ ਕਰ ਦਿੰਦਾ ਹੈ।

ਫ਼ੋਟੋ
ਫ਼ੋਟੋ
author img

By

Published : Nov 21, 2020, 5:59 PM IST

ਨਵੀਂ ਦਿੱਲੀ: ਰੋਜ਼ਮਰ੍ਹਾ ਦੇ ਇਸਤੇਮਾਲ ਵਾਲੇ ਉਤਪਾਦਾਂ (ਐਫਐਮਸੀਜੀ) ਨੂੰ ਬਣਾਉਣ ਵਾਲੀ ਕੰਪਨੀ ਯੂਨੀਲੀਵਰ ਭਾਰਤ ਵਿੱਚ ਆਪਣਾ ਇੱਕ ਮਾਉਥਵਾੱਸ਼ ਫਾਰਮੂਲਾ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਮਾਉਥਵਾੱਸ਼ 30 ਸੈਕਿੰਡ ਤੱਕ ਕੁਰਲੀ ਕਰਨ ਨਾਲ ਕੋਰੋਨਾ ਵਾਇਰਸ ਨੂੰ 99.9 ਫੀਸਦ ਤੱਕ ਖ਼ਤਮ ਕਰ ਦਿੰਦੇ ਹਨ।

ਕੰਪਨੀ ਨੇ ਇਕ ਬਿਆਨ ਵਿੱਚ ਕਿਹਾ, “ਯੂਨੀਲੀਵਰ ਨੇ ਇਸ ਦੀ ਪੁਸ਼ਟੀ ਕੀਤੀ ਹੈ, ਲੈਬ ਵਿੱਚ ਕੀਤੇ ਮੁਢਲੇ ਟੈਸਟਾਂ ਤੋਂ ਇਹ ਸੁਝਾਅ ਦਿੰਦਾ ਹੈ ਕਿ ਇਸ ਦੀ ਸੀ.ਪੀ.ਸੀ ਤਕਨੀਕ ਵਾਲਾ ਮਾਉਥਵਾੱਸ਼ ਫਾਰਮੂਲਾ 30 ਸੈਕਿੰਡ ਤੱਕ ਕੁਰਲੀ ਕਰਨ ਤੋਂ ਬਾਅਦ ਕੋਵਿਡ -19 ਲਈ ਜ਼ਿੰਮੇਵਾਰ ਸਾਰਸ-ਸੀਓਵੀ-2 ਵਾਇਰਸ ਨੂੰ 99.9 ਫੀਸਦੀ ਤੱਕ ਖ਼ਤਮ ਕਰ ਦਿੰਦੀ ਹੈ।“

ਕੰਪਨੀ ਨੇ ਕਿਹਾ, “ਇਸ ਤਰ੍ਹਾਂ ਨਾਲ ਇਹ ਲਾਗ ਨੂੰ ਫੈਲਣ ਤੋਂ ਘੱਟ ਕਰਦਾ ਹੈ। ਪ੍ਰਯੋਗ ਦੇ ਨਤੀਜੇ ਦਰਸਾਉਂਦੇ ਹਨ ਕਿ ਮਾਉਥਵਾੱਸ਼ ਬਚਾਅ ਉਪਾਅ, ਜਿਵੇਂ- ਹੱਥ ਧੋਣਾ, ਸੁਰੱਖਿਅਤ ਦੂਰੀ ਬਣਾ ਕੇ ਰੱਖਣਾ ਅਤੇ ਮਾਸਕ ਪਹਿਨਣ ਵਿੱਚ ਵੀ ਮਾਉਥਵਾੱਸ਼ ਇੱਕ ਅਟੁੱਟ ਅੰਗ ਬਣ ਸਕਦਾ ਹੈ।

ਯੂਨੀਲੀਵਰ ਦੇ ਓਰਲ ਕੇਅਰ ਰਿਸਰਚ ਐਂਡ ਡਿਵੈਲਪਮੈਂਟ ਦੇ ਮੁਖੀ ਗਲਿਨ ਰਾਬਰਟਸ ਨੇ ਕਿਹਾ, “ਇਹ ਸਪੱਸ਼ਟ ਹੈ ਕਿ ਸਾਡਾ ਮੂੰਹ ਸਾਫ ਕਰਨਾ ਕੋਰੋਨਾ ਵਾਇਰਸ ਦਾ ਹੱਲ ਨਹੀਂ ਹੈ ਅਤੇ ਲਾਗ ਨੂੰ ਰੋਕਣ ਲਈ ਕਾਰਗਰ ਵੀ ਸਿੱਧ ਨਹੀਂ ਹੋਇਆ ਹੈ, ਪਰ ਸਾਡੇ ਨਤੀਜੇ ਉਤਸ਼ਾਹਜਨਕ ਹਨ।“

“ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦਿਆਂ ਕੰਪਨੀ ਨੂੰ ਲੱਗਦਾ ਹੈ ਕਿ ਪ੍ਰਯੋਗਸ਼ਾਲਾ ਵਿੱਚ ਪ੍ਰਾਪਤ ਕੀਤੇ ਨਤੀਜੇ ਜਨਤਕ ਤੌਰ ‘ਤੇ ਸਾਂਝੇ ਕੀਤੇ ਜਾਣੇ ਚਾਹੀਦੇ ਹਨ।“

(ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.