ETV Bharat / business

ਸੈਮਸੰਗ ਨੇ 16 ਹਜ਼ਾਰ ਰੁਪਏ 'ਚ ਗਲੈਕਸੀ ਐੱਮ-31 ਕੀਤਾ ਲਾਂਚ

ਕੰਪਨੀ ਨੇ 2019 ਤੋਂ ਲੈ ਕੇ ਹੁਣ ਐੱਮ ਸੀਰੀਜ਼ ਦੇ ਤਹਿਤ 6 ਮਾਡਲ ਗਲੈਕਸੀ ਐੱਮ-10, ਐੱਮ-20, ਐੱਮ-30ਐੱਸ ਮਾਰਕਿਟ ਵਿੱਚ ਲਿਆਂਦੇ ਗਏ।

author img

By

Published : Feb 25, 2020, 11:09 PM IST

samsung-launches-galaxy-m31-in-india
ਸੈਮਸੰਗ ਨੇ 16 ਹਜ਼ਾਰ ਰੁਪਏ 'ਚ ਗਲੈਕਸੀ ਐੱਮ-31 ਕੀਤਾ ਲਾਂਚ

ਗੁਰੂਗ੍ਰਾਮ : ਸੈਮਸੰਗ ਨੇ ਮੰਗਲਵਾਰ ਨੂੰ ਭਾਰਤ ਵਿੱਚ ਆਪਣਾ ਨਵਾਂ ਸਮਾਰਟ ਫ਼ੋਨ ਗਲੈਕਸੀ ਐੱਮ-31 ਲਾਂਚ ਕੀਤਾ, ਜਿਸ ਦੀ ਸ਼ੁਰੂਆਤੀ ਕੀਮਤ 15,999 ਰੁਪਏ ਰੱਖੀ ਗਈ ਹੈ। ਗਲੈਕਸੀ ਐੱਮ-31 ਲੋਕ-ਪ੍ਰਸਿੱਧ ਗਲੈਕਸੀ ਐੱਮ ਸੀਰੀਜ਼ ਦਾ ਸਭ ਤੋਂ ਨਵਾਂ ਸਮਾਰਟ ਫ਼ੋਨ ਹੈ।

ਕੰਪਨੀ ਨੇਕ 23019 ਤੋਂ ਲੈ ਕੇ ਹੁਣ ਤੱਕ ਐੱਮ ਸੀਰੀਜ਼ ਦੇ ਤਹਿਤ 6 ਮਾਡਲ ਗਲੈਕਸੀ ਐੱਮ0-10, ਐੱਮ-20, ਐੱਮ-30, ਐੱਮ-40, ਐੱਮ-10ਐੱਸ ਅਤੇ ਐੱਮ-30ਐੱਸ ਲਾਂਚ ਕੀਤੇ ਹਨ। ਸੈਮਸੰਗ ਇੰਡੀਆ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਅਸੀਮ ਵਾਰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਅਸੀਂ ਆਪਣੇ ਨੌਜਵਾਨ ਗਾਹਕਾਂ ਦੀ ਜ਼ਰੂਰਤਾਂ ਅਤੇ ਇਛਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗਲੈਕਸੀ ਐੱਮ-31 ਲੈ ਕੇ ਆਏ ਹਾਂ।

ਇਹ ਸਮਾਰਟਫ਼ੋਨ 2 ਮੈਮਰੀ ਵੇਰਿਐਂਟ ਵਿੱਚ ਮਿਲੇਗਾ। ਇਸ 6 ਜੀਬੀ ਰੈਮ ਅਤੇ 64 ਰੋਮ ਦੇ ਨਾਲ ਆਉਣ ਵਾਲੇ ਮੋਬਾਈਲ ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਉੱਥੇ ਹੀ 6 ਜੀਬੀ ਰੈਮ ਅਤੇ 128 ਜੀਬੀ ਰੋਮ ਵਾਲਾ ਮੋਬਾਈਲ 16,999 ਰੁਪਏ ਵਿੱਚ ਹੀ ਮਿਲੇਗਾ।

ਇਹ ਵੀ ਪੜ੍ਹੋ : ਸੈਮਸੰਗ ਦੀ ਭਾਰਤ ਵਿੱਚ ਗਲੈਕਸੀ ਜੈੱਡ ਫ਼ਲਿੱਪ ਲਿਆਉਣ ਦੀ ਯੋਜਨਾ, ਕੀਮਤ 1.10 ਲੱਖ ਰੁਪਏ

ਇਹ ਸਮਾਰਟਫ਼ੋਨ 5 ਮਾਰਚ ਦੀ ਦੁਪਹਿਰ ਨੂੰ 12 ਵਜੇ ਤੋਂ ਚੋਣਵੇਂ ਸਟੋਰਾਂ ਦੇ ਨਾਲ-ਨਾਲ ਐਮਾਜ਼ੋਨ ਅਤੇ ਸੈਮਸੰਗ ਦੀ ਸਾਇਟ ਉੱਤੇ ਉਪਲੱਭਧ ਹੋਣਗੇ। ਇਹ ਸਮਾਰਟ ਫ਼ੋਨ 6.4 ਇੰਚ ਦੇ ਸੁਪਰ ਐਮੋਲਡ ਡਿਸਪਲੇ ਨਾਲ ਆਵੇਗਾ ਅਤੇ ਇਸ ਵਿੱਚ ਕੁਆਡ-ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫ਼ੋਨ ਵਿੱਚ 64 ਮੈਗਾਪਿਕਸਲ ਮੁੱਖ ਲੈਂਜ਼, 8 ਮੈਗਾਪਿਕਸਲ ਅਲਟਰਾ-ਵਾਇਡ ਲੈਂਜ਼, 5 ਮੈਗਾਪਿਕਸਲ ਮੈਕਰੋ ਲੈਂਜ਼ ਅਤੇ 5 ਮੈਗਾਪਿਕਸਲ ਡੈਪਥ ਲੈਂਜ਼ ਹੈ। ਇਸ ਵਿੱਚ 32 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਵੀ ਹੈ।

ਇਹ ਡਿਵਾਇਸ 2.3 ਗ.ਹ ਓਕਟਾ ਕੋਰ ਪ੍ਰੋਸੈੱਸਰ ਦੇ ਨਾਲ ਐਕਸੀਨੋਸ 9611 ਦੇ ਨਾਲ ਚੱਲੇਗਾ। ਇਹ ਸਮਾਰਟ ਫ਼ੋਨ ਸੈਮਸੰਗ ਦੇ ਨਵੇਂ 1 ਯੂਆਈ 2.0 ਦੇ ਨਾਲ ਐਂਡਰਾਇਡ-10 ਉੱਤੇ ਚੱਲੇਗਾ। ਇਸ ਤੋਂ ਜ਼ਿਆਦਾ ਸਮਾਰਟ ਫ਼ੋਨ ਵਿੱਚ 6000 ਐੱਮਏਐੱਚ ਦੀ ਦਮਦਾਰ ਬੈਟਰੀ ਦਿੱਤੀ ਗਈ ਹੈ ਜੋ ਕਿ ਟਾਇਪ-ਸੀ ਦੇ 15 ਵਾਟ ਫ਼ਾਸਟ ਚਾਰਜਰ ਦੇ ਨਾਲ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.