ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਵਾਹਨ ਕੰਪਨੀ ਔਡੀ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਦੀਆਂ ਕੋਸ਼ਿਸ਼ਾਂ ਵਿੱਚ ਅੱਗੇ ਰਹਿ ਕੇ ਕੰਮ ਕਰਨ ਵਾਲੇ ਆਪਣੇ ਗਾਹਕਾਂ ਨੂੰ ਮੁਫ਼ਤ ਵਾਹਨ ਜਾਂਚ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਕੀਟਾਣੂ ਮਕਤ ਕਰਨ ਦੀ ਸੁਵਿਧਾ ਉਨ੍ਹਾਂ ਦੇ ਸਨਮਾਨ ਵਿੱਚ ਉਪਲੱਭਧ ਕਰਵਾਉਣ ਦਾ ਐਲਾਨ ਕੀਤਾ ਹੈ।
ਕਿ ਕੋਵਿਡ-19 ਨਾਲ ਲੜਾਈ ਵਿੱਚ ਮੁੱਖ ਭੂਮਿਕਾ ਨਿਭਾਅ ਰਹੇ ਉਸ ਦੇ ਗਾਹਕਾਂ ਨੂੰ ਵਾਹਨਾਂ ਨੂੰ ਕੀਟਾਣੂਮੁਕਤ ਕਰਨ, ਵਾਹਨ ਦੀ ਅੰਦਰੋਂ ਤੇ ਬਾਹਰੋਂ ਸਫਾਈ ਤੋਂ ਇਲਾਵਾ ਉਨ੍ਹਾਂ ਦੀਆਂ ਕਾਰਾਂ ਨੂੰ ਲਿਆਉਣ ਅਤੇ ਪਹੁੰਚਾਉਣ ਦੀ ਸੁਵਿਧਾ ਉਨ੍ਹਾਂ ਦੇ ਪ੍ਰਤੀ ਸਨਮਾਨ ਵਿਅਕਤ ਕਰਦੇ ਹੋਏ ਦਿੱਤੀ ਜਾਵੇਗੀ।
ਕੰਪਨੀ ਨੇ ਇਹ ਪੇਸ਼ਕੇਸ਼ ਆਪਣੀ 'ਸੈਲਿਊਟ ਟੂ ਕੋਵਿਡ-19 ਵਾਰੀਅਰਜ਼' ਪਹਿਲ ਦੇ ਤਹਿਤ ਕੀਤੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਉਨ੍ਹਾ ਸਾਰੇ ਗਾਹਕਾਂ ਦੇ ਲਈ ਵਾਰੰਟੀ ਅਤੇ ਸਰਵਿਸ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ ਹੈ, ਜਿਸ ਦੀ ਵਾਰੰਟੀ ਆਦਿ ਲੌਕਡਾਊਨ ਦੌਰਾਨ ਖ਼ਤਮ ਹੋ ਰਹੀ ਹੈ।
ਪੀਟੀਆਈ