ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਹਵਾਬਾਜ਼ੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਦੇ ਚੱਲਦਿਆਂ ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਗੋਏਅਰ ਨੇ ਪਿਛਲੇ ਹਫ਼ਤੇ ਆਪਣੇ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਕਟੌਤੀ ਕੀਤੀ ਸੀ।
ਹੁਣ ਗੋਏਅਰ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਵਿਨੇ ਦੁੱਬੇ ਨੇ ਏਅਰਲਾਇਨ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੀ ਮਾਰਚ ਮਹੀਨੇ ਦੀ ਤਨਖ਼ਾਹ ਦੇ ਇੱਕ ਹਿੱਸੇ ਦਾ ਭੁਗਤਾਨ ਅਪ੍ਰੈਲ ਦੀ ਤਨਖ਼ਾਹ ਦੇ ਨਾਲ ਕੀਤਾ ਜਾਵੇਗਾ।
ਤਨਖ਼ਾਹ ਕਟੌਤੀ ਤੋਂ ਇਲਾਵਾ ਏਅਰਲਾਇਨ ਨੇ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਖਰਚਿਆਂ ਵਿੱਚ ਕਮੀ ਦੇ ਲਈ ਹੋਰ ਕਦਮ ਚੁੱਕੇ ਹਨ।
ਏਅਰਲਾਇਨ ਵਿੱਚ ਦੂਸਰੇ ਦੇਸ਼ ਵਿੱਚ ਕੰਮ ਕਰਨ ਵਾਲੇ ਆਪਣੇ ਪਾਇਲਟਾਂ ਨੂੰ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਕਰਮਚਾਰੀਆਂ ਤੋਂ ਵਾਰੀ-ਵਾਰੀ ਬਿਨਾਂ ਤਨਖ਼ਾਹ ਛੁੱਟੀ ਲੈਣ ਲਈ ਕਿਹਾ ਗਿਆ ਹੈ।
ਦੁੱਬੇ ਨੇ ਬੁੱਧਵਾਰ ਨੂੰ ਆਪਣੇ ਕਰਮਚਾਰੀਆਂ ਨੂੰ ਭੇਜੀ ਈਮੇਲ ਵਿੱਚ ਕਿਹਾ ਕਿ ਕੱਲ੍ਹ ਤੁਹਾਡੇ ਸਾਰਿਆਂ ਦੇ ਖ਼ਾਤਿਆਂ ਵਿੱਚ ਤਨਖ਼ਾਹ ਪਾ ਦਿੱਤੀ ਜਾਵੇਗੀ। ਗ੍ਰੇਡ ਡੀ ਅਤੇ ਉਸ ਤੋਂ ਹੇਠਾਂ ਦੇ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ਦਿੱਤੀ ਜਾਵੇਗੀ।
ਕੋਰੋਨਾ ਵਾਇਰਸ ਦੇ ਫ਼ੈਲਣ ਕਾਰਨ ਦੇਸ਼ ਵਿੱਚ 14 ਅਪ੍ਰੈਲ ਤੱਕ ਲਾਕਡਾਊਨ ਰਹੇਗਾ। ਇਸ ਦੇ ਚੱਲਦਿਆਂ ਸਾਰੀਆਂ ਘਰੇਲੂ ਅਤੇ ਵਪਾਰਕ ਉਡਾਨਾਂ ਰੱਦ ਰਹਿਣਗੀਆਂ। ਵਾਇਰਸ ਸੰਕਰਮਣ ਪ੍ਰਭਾਵਿਤ ਕਈ ਦੇਸ਼ਾਂ ਨੇ ਵੀ ਇਸੇ ਤਰ੍ਹਾਂ ਦਾ ਕਦਮ ਚੁੱਕਿਆ ਹੈ।
ਗੋਏਅਰ ਦੀ ਤਰ੍ਹਾਂ ਹੋਰ ਏਅਰਲਾਇਨਾਂ ਨੇ ਵੀ ਆਪਣੇ ਕਰਮਚਾਰੀਾਂ ਦੀ ਤਨਖ਼ਾਹ ਵਿੱਚ ਕਟੌਤੀ ਕੀਤੀ ਹੈ। ਇੰਡੀਗੋ ਨੇ ਆਪਣੇ ਇੱਕ ਸੀਨੀਅਰੀ ਕਰਮਚਾਰੀਆਂ ਦੀ ਤਨਖ਼ਾਹ 25 ਫ਼ੀਸਦੀ ਤੱਕ ਘਟਾਈ ਹੈ।
ਵਿਸਤਾਰਾ ਦੇ ਸੀਨੀਅਰ ਕਰਮਚਾਰੀਆਂ ਨੇ ਮਾਰਚ ਵਿੱਚ 3 ਦਿਨਾਂ ਦੀ ਬਿਨਾਂ ਤਨਖ਼ਾਹ ਤੋਂ ਛੁੱਟੀਆਂ ਲੈਣ ਨੂੰ ਕਿਹਾ ਸੀ।
ਸਪਾਇਸਜੈੱਟ ਨੇ ਆਪਣੇ ਕਰਮਚਾਰੀਾਂ ਦੀ ਤਨਖ਼ਾਹ ਵਿੱਚ 10 ਤੋਂ 30 ਫ਼ੀਸਦੀ ਦੀ ਕਟੌਤੀ ਕੀਤੀ ਹੈ।
ਉੱਥੇ ਹੀ ਏਅਰ ਇੰਡੀਆ ਨੇ ਆਗ਼ਾਮੀ 3 ਮਹੀਨਿਆਂ ਦੇ ਲਈ ਕੈਬਿਨ ਕਰੂ ਮੈਂਬਰਾਂ ਨੂੰ ਛੱਡ ਕੇ ਹੋਰ ਕਰਮਚਾਰੀਆਂ ਦੇ ਭੱਤਿਆਂ ਵਿੱਚ 10 ਫ਼ੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ।
(ਪੀਟੀਆਈ-ਭਾਸ਼ਾ)