ETV Bharat / business

ਕੋਰੋਨਾ ਪਾਬੰਦੀ: ਦਾਰਜੀਲਿੰਗ ਦੇ ਚਾਹ ਬਾਗਾਂ 'ਚ ਮੌਸਮ ਦੀਆਂ ਪਹਿਲੀਆਂ ਪੱਤੀਆਂ ਹੋ ਰਹੀਆਂ ਖ਼ਰਾਬ - ਚਾਹ ਉਦਯੋਗ ਘਾਟੇ ਵਿੱਚਤ

ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਜਨਤਕ ਪਾਬੰਦੀਆਂ ਦੇ ਚੱਲਦਿਆਂ ਬਾਗਾਂ ਵਿੱਚ ਪਹਿਲੇ ਦੌਰ ਦੀ ਉੱਗੀਆਂ ਪੱਤੀਆਂ ਬਰਬਾਦ ਹੋ ਗਈਆਂ ਹਨ ਅਤੇ ਬਾਗ ਮਾਲਕ ਵਿੱਤੀ ਸੰਕਟ ਵਿੱਚ ਆ ਗਏ ਹਨ।

author img

By

Published : Apr 5, 2020, 6:16 PM IST

ਕੋਲਕਾਤਾ: ਦਾਰਜੀਲਿੰਗ ਚਾਹ ਉਦਯੋਗ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਜਨਤਕ ਪਾਬੰਦੀਆਂ ਦੇ ਚੱਲਦਿਆਂ ਬਾਗਾਂ ਵਿੱਚ ਪਹਿਲੇ ਦੌਰ ਦੀਆਂ ਉੱਗੀਆਂ ਪੱਤੀਆਂ ਬਰਬਾਦ ਹੋ ਗਈਆਂ ਹਨ ਅਤੇ ਬਾਗਾਂ ਦੇ ਮਾਲਕ ਵਿੱਤੀ ਸੰਕਟ ਵਿੱਚ ਆ ਗਏ ਹਨ।

ਕੋਰੋਨਾ ਪਾਬੰਦੀ : ਦਾਰਜੀਲਿੰਗ ਦੇ ਚਾਹ ਬਾਗਾਂ 'ਚ ਮੌਸਮ ਦੀਆਂ ਪਹਿਲੀਆਂ ਪੱਤੀਆਂ ਹੋ ਰਹੀਆਂ ਨੇ ਖ਼ਰਾਬ

ਕਿਹਾ ਜਾ ਰਿਹਾ ਹੈ ਕਿ ਬਾਗਾਂ ਦੀ ਆਰਥਿਕ ਆਮਦਨੀ ਪਹਿਲੇ ਦੌਰ ਦੀਆਂ ਪੱਤੀਆਂ ਦਾ ਯੋਗਦਾਨ 40% ਰਹਿੰਦਾ ਹੈ ਕਿਉਂਕਿ ਇਹ ਉੱਚ ਗੁਣਵੱਤਾ ਵਾਲੀ ਚਾਹੀ ਹੁੰਦੀ ਹੈ ਜੋ ਉੱਚੀਆਂ ਕੀਮਤਾਂ ਉੱਤੇ ਜਾਂਦੀ ਹੈ। ਦਾਰਜੀਲਿੰਗ ਚਾਹ ਸੰਘ (ਡੀਟੀਏ) ਦੇ ਚੇਅਰਮੈਨ ਬਿਨੋਦ ਮੋਹਨ ਨੇ ਕਿਹਾ ਕਿ ਪਹਾੜੀਆਂ ਵਿੱਚ ਹੋਣ ਵਾਲੇ 80 ਕਿਲੋਗ੍ਰਾਮ ਸਲਾਨਾ ਉਤਪਾਦਨ ਦਾ 20% ਹਿੱਸਾ ਉਤਪਾਦਨ ਜਾਂ ਪਹਿਲੀ ਖੇਪ ਦਾ ਹੁੰਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਸਥਿਤ ਬਹੁਤ ਖ਼ਰਾਬ ਹੈ। ਪਹਿਲਾ ਫਲਸ਼ ਉਤਪਾਦਨ ਲਗਭਗ ਖ਼ਤਮ ਹੋ ਗਿਆ ਹੈ। ਡੀਟੀਏ ਦੇ ਸਾਬਕਾ ਚੇਅਰਮੈਨ ਅਸ਼ੋਕ ਲੋਹਿਆ ਨੇ ਕਿਹਾ ਪੂਰੀ ਪਹਿਲੀ ਫਲਸ਼ ਦੀ ਫ਼ਸਲ ਨਿਰਯਾਤ ਵਾਸਤੇ ਹੁੰਦੀ ਹੈ ਅਤੇ ਇਸ ਪ੍ਰੀਮਿਅਮ ਕਿਸਮ ਦਾ ਉਤਪਾਦਨ ਘਾਟੇ ਦੇ ਕਾਰਨ ਸਲਾਨਾ ਫ਼ੰਡ ਉੱਤੇ ਪ੍ਰਤੀਕੂਲ ਪ੍ਰਭਾਵ ਪਵੇਗਾ।

ਚਾਮੋਂਗ ਚਾਹ ਦੇ ਚੇਅਰਮੈਨ ਲੋਹਿਆ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਉਤਪਾਦਨ ਸ਼ੁਰੂ ਕਰਨ ਦੀ ਆਗਿਆ ਦੇਵੇ, ਕਿਉਂਕਿ ਇਹ ਮੁੱਖ ਰੂਪ ਵਿੱਚ ਇੱਕ ਖੇਤੀ ਗਤੀਵਿਧੀ ਹੈ। ਪਹਿਲਾ ਫਲਸ਼ ਸੀਜ਼ਨ ਮਾਰਚ ਵਿੱਚ ਸ਼ੁਰੂ ਹੁੰਦਾ ਹੈ ਅਤੇ ਮਈ ਦੇ ਪਹਿਲੇ ਹਫ਼ਤੇ ਤੱਕ ਜਾਰੀ ਰਹਿੰਦਾ ਹੈ। ਮੋਹਨ ਨੇ ਕਿਹਾ ਕਿ ਇਸ ਖੇਤਰ ਵਿੱਚ ਵਿੱਤੀ ਸੰਕਟ ਦੇ ਬਾਵਜੂਦ, ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕੁੱਝ ਚਾਹ ਬਾਗ ਮਾਲਕ ਮਜ਼ਦੂਰਾਂ ਨੂੰ ਭੁਗਤਾਨ ਕਰ ਰਹੇ ਹਨ।

ਇਸ ਪਹਾੜੀ ਖੇਤਰ ਵਿੱਚ ਲਗਭਗ 87 ਚਾਹ ਦੇ ਬਾਗ ਹਨ। ਭਾਰਤੀ ਚਾਹ ਸੰਘ (ਡੀਆਈਟੀਏ) ਦੇ ਦਾਰਜੀਲਿੰਗ ਚੈਪਟਰ ਦੇ ਸਕੱਤਰ ਐੱਮ ਛੇਤਰੀ ਨੇ ਕਿਹਾ ਕਿ ਉਸ ਦੇ 22 ਮੈਂਬਰ ਹਨ। ਉਨ੍ਹਾਂ ਵਿੱਚੋਂ 5 ਨੇ ਲਾਕਡਾਊਨ ਦੌਰਾਨ ਮਜ਼ਦੂਰਾਂ ਨੂੰ ਤਨਖ਼ਾਹ ਦਾ ਭੁਗਤਾਨ ਕੀਤਾ ਹੈ। ਭਾਵੇਂ ਹੀ ਉਨ੍ਹਾਂ ਦੇ ਉਤਪਾਦਨ ਵਿੱਚ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿ ਜਿਹੜੇ ਬਾਗਾਂ ਨੇ ਆਪਣੇ ਮਜ਼ਦੂਰਾਂ ਨੂੰ ਭੁਗਤਾਨ ਕੀਤਾ, ਉਹ ਚਾਹ ਬਾਗ ਹਨ ਗਲੇਨਬਰਨ, ਮਕਾਇਬਾਰੀ, ਅੰਬਿਯੋਕ, ਤੇਨਦਹਿਰੀਆ ਅਤੇ ਜੰਗਪਾਰਾ।

ਛੇਤਰੀ ਨੇ ਕਿਹਾ ਕਿ ਹੁਣ ਤੱਕ ਮਜ਼ਦੂਰਾਂ ਨੂੰ ਮਜ਼ਦੂਰੀ ਦਾ ਭੁਗਤਾਨ ਨਾ ਕਰ ਪਾਉਣ ਵਾਲੇ ਚਾਹ ਬਾਗਾਂ ਦੇ ਮਾਲਕ ਕਰਮਚਾਰੀ ਯੂਨੀਅਨਾਂ ਦੇ ਨਾਲ ਚਰਚਾ ਕਰ ਰਹੇ ਹਨ ਅਤੇ ਉਮੀਦ ਹੈ, ਸ਼ਨਿਚਰਵਾਰ ਤੱਕ ਕੋਈ ਫ਼ੈਸਲਾ ਲਿਆ ਜਾਵੇਗਾ। ਦਾਰਜੀਲਿੰਗ ਦੇ ਚਾਹ ਮਜ਼ਦੂਰਾਂ ਨੂੰ ਰਾਸ਼ਨ ਅਤੇ ਭੋਜਨ ਤੋਂ ਇਲਾਵਾ ਰੋਜ਼ਾਨਾ 176 ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ।

(ਪੀਟੀਆਈ-ਭਾਸ਼ਾ)

ETV Bharat Logo

Copyright © 2025 Ushodaya Enterprises Pvt. Ltd., All Rights Reserved.