ਨਵੀਂ ਦਿੱਲੀ: ਵਿੱਤ ਮੰਤਰਾਲੀ ਨੇ ਕਾਰਪੋਰੇਸ਼ਨ ਬੈਂਕ, ਆਂਧਰਾਂ ਬੈਂਕ ਦੇ ਪ੍ਰਸਤਾਵਿਤ ਰਲੇਵੇਂ ਨੂੰ ਯੁਨੀਅਨ ਬੈਂਕ ਆਫ਼ ਇੰਡੀਆ ਵਿੱਚ ਸਿਧਾਂਤਕ ਰਲੇਵੇਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਜਾਣਕਾਰੀ ਸ਼ਨੀਵਾਰ ਨੂੰ ਬੀਐਸਈ ਨੇ ਦਿੱਤੀ।
ਇਸ ਵਿਸ਼ੇ 'ਤੇ ਬੈਂਕ ਨੇ ਕਿਹਾ ਕਿ ਵਿੱਤ ਮੰਤਰਾਲੇ ਦੀ ਸੇਵਾ ਵਿਭਾਗ ਦੀਆਂ ਵਿਕਲਪਿਕ ਵਿਵਸਥਾ 'ਤੇ ਕਾਰਪੋਰੇਸ਼ਨ ਬੈਂਕ ਤੇ ਆਂਧਰਾਂ ਬੈਂਕ ਨੂੰ ਯੂਨੀਅਨ ਬੈਂਕ ਆਫ਼ ਇੰਡੀਆ 'ਚ ਰਲੇਵੇਂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਕਾਰਪੋਰੇਸ਼ਨ ਬੈਂਕ ਦੇ ਨਿਰਦੇਸ਼ਕ 'ਤੇ ਯੂਨੀਅਨ ਬੈਂਕ ਆਫ਼ ਇੰਡੀਆ ਦੇ ਰਲੇਵੇਂ ਕਰਨ ਲਈ 16 ਸਤੰਬਰ ਬੈਠਕ ਕੀਤੀ ਜਿਸ 'ਚ ਮਨਜ਼ੂਰੀ ਦਿੱਤੀ ਗਈ ਸੀ।
ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) 'ਤੇ ਯੂਨੀਅਨ ਬੈਂਕ ਆਫ਼ ਇੰਡੀਆ ਨੂੰ ਦੂਜੇ ਸਰਕਾਰੀ ਬੈਕਾਂ 'ਚ ਰਲੇਵੇਂ ਕਰਨ ਦੀ ਪ੍ਰਵਾਨਗੀ ਮਿਲੀ ਸੀ।
ਪੰਜਾਬ ਨੈਸ਼ਨਲ ਬੈਂਕ ਨੇ ਬੀਐਸਈ ਨੂੰ ਦੱਸਿਆ ਕਿ ਬੈਂਕ ਨੂੰ ਵਿੱਤੀ ਮੰਤਰਾਲੇ ਦੇ ਵਿੱਤ ਸੇਵਾਵਾਂ ਵਿਭਾਗ ਤੋਂ 13 ਨਵੰਬਰ ਨੂੰ ਪੱਤਰ ਮਿਲਿਆ, ਇਸ 'ਚ ਲਿਖਿਆ ਸੀ ਕਿ ਉਸ ਦੇ ਰਲੇਵੇਂ ਨਾਲ ਉਰੀਐਂਟਲ ਬੈਂਕ ਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਨੂੰ ਪ੍ਰਵਾਨਗੀ ਦਿੱਤੀ ਗਈ ਹੈ।