ਨਵੀਂ ਦਿੱਲੀ : ਦੁਨੀਆ ਦੀ ਮਸ਼ਹੂਰ ਈ-ਵਪਾਰਕ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਅਤੇ ਨਿਰਦੇਸ਼ਕ ਜੈੱਫ਼ ਬੇਜ਼ੋਸ ਅਗਲੇ ਸਾਲ ਜਨਵਰੀ 2020 ਵਿੱਚ ਭਾਰਤ ਆਉਣਗੇ। ਜਾਣਕਾਰੀ ਮੁਤਾਬਕ ਉਹ ਇਸ ਫ਼ੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲ ਸਕਦੇ ਹਨ।
ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਇਸ ਦੌਰਾਨ ਅਮਰੀਕੀ ਰਿਟੇਲਰ ਦੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਨਾਲ ਸਬੰਧਤ ਇੱਕ ਸਲਾਨਾ ਸਮਾਗਮ ਦੀ ਸ਼ੁਰੂਆਤ ਕਰਨਗੇ।
55 ਸਾਲਾ ਬੇਜ਼ੋਸ ਨੇ ਵਾਸ਼ਿੰਗਟਨ ਦੀ ਨੈਸ਼ਨਲ ਪੋਟਰੇਟ ਗੈਲਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੈਗੂਲੇਟਰੀ ਸਥਿਰਤਾ ਹੀ ਇੱਕ ਅਜਿਹੀ ਚੀਜ਼ ਜਿਸ ਦੀ ਅਸੀਂ ਭਾਰਤ ਲਈ ਹਰ ਵੇਲੇ ਉਮੀਦ ਕਰਦੇ ਹਾਂ। ਨਿਯਮ ਜੋ ਵੀ ਹੋਣ ਉਹ ਸਮੇਂ ਵਿੱਚ ਸਥਿਰ ਹਨ ਅਤੇ ਇਹ ਹੀ ਇੱਕ ਅਜਿਹੀ ਚੀਜ਼ ਹੈ ਜੋ ਸੱਚ ਹੋਣ ਜਾ ਰਹੀ ਹੈ। ਅਸੀਂ ਭਾਰਤ ਤੋਂ ਰੈਗੂਲੇਟਰੀ ਸਥਿਰਤਾ ਦੀ ਮਜ਼ਬੂਤੀ ਦੀ ਇੱਛਾ ਕਰਦੇ ਹਾਂ।
ਐਮਾਜ਼ੋਨ ਦਾ ਭਾਰਤ ਦੀਆਂ ਡਿਜ਼ੀਟਾਇਜੇਸ਼ਨ ਨਾਲ ਸਬੰਧਤ ਕੁੱਝ ਪਾਲਸੀਆਂ ਬਾਰੇ ਪੁੱਛੇ ਗਏ ਸਵਾਲ ਬਾਰੇ ਉਨ੍ਹਾਂ ਨੇ ਇਹ ਜਵਾਬ ਦਿੱਤਾ। ਇਹ ਅਮਰੀਕੀ ਕੰਪਨੀ ਭਾਰਤ ਵਿੱਚ ਕਈ ਯੂਨਿਟਾਂ, ਜਿਸ ਵਿੱਚ ਮਾਰਕੀਟਪਲੈਕਸ ਅਤੇ ਖ਼ੁਰਾਕੀ ਪ੍ਰਚੂਨ ਸ਼ਾਮਲ ਹਨ, ਤੋਂ 4,400 ਕਰੋੜ ਤੋਂ ਵੱਧ ਦਾ ਭੁਗਤਾਨ ਕਰ ਰਹੀ ਹੈ।
ਈ-ਵਪਾਰ ਦੀ ਆਪਣੀ ਵਿਰੋਧੀ ਫ਼ਲਿਪਕਾਰਟ ਨੂੰ ਮਾਤ ਦੇਣ ਲਈ ਐਮਾਜ਼ੋਨ ਆਨਲਾਈਨ ਬਾਜ਼ਾਰ ਵਿੱਚ ਹਰ ਵਸਤੂ ਅਤੇ ਸੇਵਾ ਮੁਹੱਈਆ ਕਰਵਾ ਰਹੀ ਹੈ। ਜਾਣਕਾਰੀ ਮੁਤਾਬਕ ਬੇਜ਼ੋਸ ਨੇ ਸਾਲ 2016 ਵਿੱਚ ਭਾਰਤੀ ਬਾਜ਼ਾਰ ਵਿੱਚ 5 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ 2018-19 ਵਿੱਚ ਐਮਾਜ਼ੋਨ ਨੂੰ ਭਾਰਤ ਵਿੱਚ ਕੁੱਲ 7,000 ਕਰੋੜ ਰੁਪਏ ਦਾ ਘਾਟਾ ਪਿਆ ਸੀ।