ETV Bharat / business

ਕੈਡਿਲਾ ਨੇ ਭਾਰਤ 'ਚ ਪੇਸ਼ ਕੀਤੀ ਕੋਰੋਨਾ ਦੀ ਦਵਾਈ, 100 ਮਿਲੀਗ੍ਰਾਮ ਦੀ ਕੀਮਤ 2800 ਰੁਪਏ

ਫਾਰਮਿਸਟ ਕੰਪਨੀ ਜ਼ੈਡਸ-ਕੈਡਿਲਾ ਨੇ ਸਟਾਕ ਐਕਸਚੇਜ਼ ਬਾਜ਼ਾਰ ਨੂੰ ਦੱਸਿਆ ਕਿ ਰੇਮਡੇਕ ਦਵਾਈ ਦੀ 100 ਮਿਲੀਗ੍ਰਾਮ ਸ਼ੀਸ਼ੀ ਦੀ ਕੀਮਤ 2,800 ਰੁਪਏ ਹੈ, ਜੋ ਕਿ ਰੈਮਡੇਸੀਵੀਅਰ ਦੇ ਸਭ ਤੋਂ ਸਸਤੇ ਬ੍ਰਾਂਡ ਵਜੋਂ ਭਾਰਤ ਵਿੱਚ ਉਪਲਬਧ ਹੈ।

ਕੈਡਿਲਾ ਨੇ ਭਾਰਤ 'ਚ ਪੇਸ਼ ਕੀਤੀ ਕੋਰੋਨਾ ਦੀ ਦਵਾਈ

author img

By

Published : Aug 14, 2020, 9:36 PM IST

ਨਵੀਂ ਦਿੱਲੀ: ਫਾਰਮਿਸਟ ਕੰਪਨੀ ਜ਼ੈਡਸ-ਕੈਡਿਲਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਕੋਰੋਨਾ ਵਾਇਰਸ ਤੋਂ ਸੰਕਰਮਿਤ ਲੋਕਾਂ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀ ਦਵਾਈ ਰੈਮਡੇਸੀਵੀਅਰ ਪੇਸ਼ ਕੀਤੀ ਹੈ। ਰੈਮਡੇਸੀਵੀਅਰ ਦਵਾਈ ਨੂੰ ਬਾਜ਼ਾਰ 'ਚ ਰੈਮਡੇਕ ਬ੍ਰਾਂਡ ਦੇ ਨਾਂਅ ਤੋਂ ਭਾਰਤੀ ਬਾਜ਼ਾਰ 'ਚ ਵੇਚਿਆ ਜਾਵੇਗਾ।

ਕੰਪਨੀ ਨੇ ਸਟਾਕ ਐਕਸਚੇਂਜ ਬਾਜ਼ਾਰ ਨੂੰ ਦੱਸਿਆ ਕਿ ਰੈਮਡੇਕ ਦੀ 100 ਮਿਲੀਗ੍ਰਾਮ ਸ਼ੀਸੀ ਦੀ ਕੀਮਤ 2,800 ਰੁਪਏ ਹੈ, ਜੋ ਕਿ ਰੈਮਡੇਸੀਵੀਅਰ ਦੇ ਸਭ ਤੋਂ ਸਸਤੇ ਬ੍ਰਾਂਡ ਵਜੋਂ ਭਾਰਤ ਵਿੱਚ ਉਪਲਬਧ ਹੈ।

ਜ਼ੈਡਸ-ਕੈਡਿਲਾ ਨੇ ਦੱਸਿਆ ਕਿ ਇਹ ਦਵਾਈ ਉਸ ਦੇ ਵੰਡੇ ਨੈਟਵਰਕ ਰਾਹੀਂ ਪੂਰੇ ਦੇਸ਼ ਵਿੱਚ ਉਪਲਬਧ ਹੋਵੇਗੀ। ਇਹ ਦਵਾਈ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਵੀ ਉਪਲਬਧ ਹੋਵੇਗੀ।

ਕੈਡਿਲਾ ਹੈਲਥਕੇਅਰ ਦੇ ਮੈਨੇਜਿੰਗ ਡਾਇਰੈਕਟਰ ਡਾ. ਸ਼ਰਵਿਲ ਪਟੇਲ ਨੇ ਕਿਹਾ, “ਰੈਮਡੇਕ ਸਭ ਤੋਂ ਸਸਤੀ ਦਵਾਈ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਦਵਾਈ ਕੋਵਿਡ-19 ਦੇ ਇਲਾਜ ਲਈ ਵੱਧ ਤੋਂ ਵੱਧ ਮਰੀਜ਼ਾਂ ਤੱਕ ਪਹੁੰਚ ਸਕੇ।”

ਇਸ ਦਵਾਈ ਲਈ ਸਰਗਰਮ ਡਰੱਗ ਕੰਪੋਨੈਂਟ (ਏਪੀਆਈ) ) ਨੂੰ ਗੁਜਰਾਤ ਦੀ ਇਕਾਈ ਵਿੱਚ ਤਿਆਰ ਕੀਤਾ ਗਿਆ ਹੈ। ਜ਼ੈਡਸ-ਕੈਡਿਲਾ ਕੋਵਿਡ -19 ਦੀ ਇੱਕ ਟੀਕਾ ਬਣਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਅਤੇ ਜ਼ੀਕੋਵ-ਡੀ ਨਾਮਕ ਇਹ ਟੀਕਾ ਅਜੇ ਕਲੀਨਿਕਲ ਟੈਸਟੇ ਦੇ ਦੂਜੇ ਪੜਾਅ ਵਿੱਚ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.