ਨਵੀਂ ਦਿੱਲੀ: ਤੇਲ ਕੰਪਨੀਆਂ ਹਰ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਹਰ ਸੂਬੇ ਵਿੱਚ ਵੱਖ ਵੱਖ ਟੈਕਸ ਹੁੰਦਾ ਹੈ ਅਤੇ ਇਸ ਹਿਸਾਬ ਤੋਂ ਐਲਪੀਜੀ ਦੀਆਂ ਕੀਮਤਾਂ ਵਿੱਚ ਅੰਤਰ ਹੁੰਦਾ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ 14.2 ਕਿੱਲੋਗ੍ਰਾਮ ਦੇ ਬਿਨਾਂ ਸਬਸਿਡੀ ਵਾਲੇ ਐਲ.ਪੀ.ਜੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਪੰਜ ਕਿੱਲੋ ਛੋਟੇ ਸਿਲੰਡਰ ਦੀ ਕੀਮਤ ਵਿੱਚ 18 ਰੁਪਏ ਅਤੇ 19 ਕਿਲੋ ਦੇ ਸਿਲੰਡਰ ਵਿੱਚ 36.50 ਰੁਪਏ ਦਾ ਵਾਧਾ ਕੀਤਾ ਗਿਆ ਹੈ।
14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ
ਆਈਓਸੀਐਲ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਵਿੱਚ 14.2 ਕਿਲੋ ਦਾ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਹੁਣ 644 ਰੁਪਏ ਦਾ ਹੋ ਗਿਆ ਹੈ। ਇਸਦੀ ਕੀਮਤ ਕੋਲਕਾਤਾ ਵਿੱਚ 670.50 ਰੁਪਏ, ਮੁੰਬਈ ਵਿੱਚ 644 ਰੁਪਏ ਅਤੇ ਚੇਨਈ ਵਿੱਚ 660 ਰੁਪਏ ਹੈ। ਜਦੋਂਕਿ ਇਸ ਤੋਂ ਪਹਿਲਾਂ ਇਨ੍ਹਾਂ ਸ਼ਹਿਰਾਂ ਵਿੱਚ ਸਿਲੰਡਰ ਦੀ ਕੀਮਤ ਕ੍ਰਮਵਾਰ 594, 620.50, 594 ਰੁਪਏ ਅਤੇ 610 ਰੁਪਏ ਸੀ।
19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ
19 ਕਿਲੋ ਵਪਾਰਕ ਗੈਸ ਸਿਲੰਡਰ ਦੀ ਕੀਮਤ ਵੀ ਵਧੀ ਹੈ। ਦੇਸ਼ ਦੀ ਰਾਜਧਾਨੀ, ਦਿੱਲੀ ਵਿੱਚ ਇਹ 1296 ਰੁਪਏ ਹੋ ਗਈ ਹੈ। ਕੋਲਕਾਤਾ ਅਤੇ ਮੁੰਬਈ ਵਿੱਚ ਇਹ 55 ਰੁਪਏ ਦੀ ਤੇਜ਼ੀ ਨਾਲ 1351.50 ਰੁਪਏ ਅਤੇ 1244 ਰੁਪਏ ਹੋ ਗਈ ਹੈ. ਚੇਨਈ ਵਿੱਚ ਇਹ 56 ਰੁਪਏ ਦੀ ਤੇਜ਼ੀ ਨਾਲ 1410.50 ਰੁਪਏ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਸ਼ਹਿਰਾਂ ਵਿੱਚ ਸਿਲੰਡਰ ਦੀਆਂ ਕੀਮਤਾਂ ਕ੍ਰਮਵਾਰ 1241.50, 1296.00, 1189.50 ਅਤੇ 1354.00 ਸਨ।
ਸਰਕਾਰ 12 ਗੈਸ ਸਿਲੰਡਰਾਂ 'ਤੇ ਦਿੰਦੀ ਸਬਸਿਡੀ
ਇਸ ਵੇਲੇ ਸਰਕਾਰ ਇੱਕ ਸਾਲ ਵਿੱਚ ਹਰੇਕ ਘਰ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ 'ਤੇ ਸਬਸਿਡੀ ਦਿੰਦੀ ਹੈ। ਜੇ ਗਾਹਕ ਇਸ ਤੋਂ ਜ਼ਿਆਦਾ ਸਿਲੰਡਰ ਲੈਣਾ ਚਾਹੁੰਦੇ ਹਨ, ਤਾਂ ਉਹ ਉਨ੍ਹਾਂ ਨੂੰ ਮਾਰਕੀਟ ਕੀਮਤ 'ਤੇ ਖਰੀਦਦੇ ਹਨ। ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਬਦਲਦੀ ਹੈ। ਇਸ ਦੀਆਂ ਕੀਮਤਾਂ ਔਸਤਨ ਅੰਤਰਰਾਸ਼ਟਰੀ ਮਾਪਦੰਡ ਅਤੇ ਵਿਦੇਸ਼ੀ ਮੁਦਰਾ ਦਰਾਂ ਵਿੱਚ ਤਬਦੀਲੀਆਂ ਵਰਗੇ ਕਾਰਕ ਨਿਰਧਾਰਤ ਕਰਦੀਆਂ ਹਨ।
ਇਸ ਤਰ੍ਹਾਂ ਤੁਸੀਂ ਐਲਪੀਜੀ ਦੀਆਂ ਕੀਮਤਾਂ ਕਰ ਸਕਦੇ ਹੋ ਚੈਕ
ਐਲਪੀਜੀ ਸਿਲੰਡਰ ਦੀ ਕੀਮਤ ਨੂੰ ਚੈਕ ਕਰਨ ਲਈ ਤੁਹਾਨੂੰ ਸਰਕਾਰੀ ਤੇਲ ਕੰਪਨੀ ਦੀ ਵੈੱਬਸਾਈਟ 'ਤੇ ਜਾਣਾ ਪਏਗਾ। ਇੱਥੇ ਕੰਪਨੀਆਂ ਹਰ ਮਹੀਨੇ ਨਵੇਂ ਰੇਟ ਜਾਰੀ ਕਰਦੀਆਂ ਹਨ। (https://iocl.com/Products/IndaneGas.aspx) ਇਸ ਲਿੰਕ 'ਤੇ ਤੁਸੀਂ ਆਪਣੇ ਸ਼ਹਿਰ ਦੇ ਗੈਸ ਸਿਲੰਡਰ ਦੀ ਕੀਮਤ ਚੈਕ ਕਰ ਸਕਦੇ ਹੋ।