ETV Bharat / business

ਦੇਸ਼ ਦੀ ਜੀਡੀਪੀ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 7.5 ਪ੍ਰਤੀਸ਼ਤ ਹੋਈ ਘੱਟ - 2 ਮਹੀਨਿਆਂ ਦਾ ਤਾਲਾਬੰਦੀ ਸੀ

ਦੇਸ਼ ਦਾ ਕੁੱਲ੍ਹ ਘਰੇਲੂ ਉਤਪਾਦ (ਜੀਡੀਪੀ) ਵਿੱਚ ਚਾਲੂ ਵਿੱਤੀ ਸਾਲ 2020-21 ਦੀ ਦੂਜੀ ਤਿਮਾਹੀ ਵਿੱਚ 7.5 ਪ੍ਰਤੀਸ਼ਤ ਗਿਰਾਵਟ ਦਰਜ਼ ਕੀਤੀ ਗਈ ਹੈ।

ਦੇਸ਼ ਦੀ ਜੀਡੀਪੀ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 7.5 ਪ੍ਰਤੀਸ਼ਤ ਹੋਈ ਘੱਟ

author img

By

Published : Nov 27, 2020, 9:14 PM IST

ਨਵੀਂ ਦਿੱਲੀ: ਦੇਸ਼ ਦੀ ਆਰਥਿਕ ਵਿਕਾਸ ਦਰ ਵਿੱਚ ਕੋਰੋਨਾ ਦੇ ਸ਼ੁਰੂਆਤੀ ਝਟਕੇ ਦੇ ਬਾਅਦ ਸੁਧਾਰ ਨਜ਼ਰ ਆ ਰਿਹਾ ਹੈ। ਤਾਲਾਬੰਦੀ ਦੇ ਪ੍ਰਭਾਵ ਨੇ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ ਮਜ਼ਬੂਤ ​​ਝਟਕੇ ਦੇ ਬਾਅਦ ਦੂਜੀ ਤਿਮਾਹੀ ਨੇ ਉਬਰਨ ਦੇ ਸੰਕੇਤ ਦਿੱਤਾ ਹੈ। ਦੂਜੀ ਤਿਮਾਹੀ ਵਿੱਚ ਜੀਡੀਪੀ ਵਿੱਚ ਗਿਰਾਵਟ -7.5 ਪ੍ਰਤੀਸ਼ਤ ਸੀ। ਜਦੋਂ ਕਿ ਪਹਿਲੀ ਤਿਮਾਹੀ ਵਿੱਚ ਜੀਡੀਪੀ ਵਿੱਚ -23.9 ਪ੍ਰਤੀਸ਼ਤ ਦੀ ਗਿਰਾਵਟ ਆਈ, ਪਰ ਲੱਗਦਾ ਹੈ ਕਿ ਦੇਸ਼ ਤਕਨੀਕੀ ਮੰਦੀ ਦੀ ਲਪੇਟ ਵਿੱਚ ਆ ਰਿਹਾ ਹੈ।

ਕੋਰੋਨਾ ਦੇ ਕਾਰਨ, ਮਾਰਚ ਦੇ ਅੰਤ ਵਿੱਚ ਲਗਭਗ 2 ਮਹੀਨਿਆਂ ਦੀ ਤਾਲਾਬੰਦੀ ਸੀ। ਜਦੋਂ ਕਿ ਮਈ ਦੇ ਅਖੀਰ ਵਿੱਚ, ਸਰਕਾਰ ਨੇ ਆਰਥਿਕ ਗਤੀਵਿਧੀਆਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਨਾਲ ਆਰਥਿਕਤਾ ਨੂੰ ਮੁੜ ਲੀਹ 'ਤੇ ਆਉਣ ਵਿੱਚ ਮਦਦ ਮਿਲੀ ਹੈ। ਜੀਡੀਪੀ ਦੇ ਤਿਮਾਹੀ ਅੰਕੜਿਆਂ ਜਾਰੀ ਹੋਣ 1996 ਤੋਂ ਸ਼ੁਰੂਆਤ ਹੋਣ ਦੇ ਬਾਅਦ ਪਹਿਲੀ ਤਕਨੀਕੀ ਮੰਦੀ ਹੈ।

ਆਰਥਿਕ ਵਿਸ਼ਲੇਸ਼ਕ ਮੰਨਦੇ ਹਨ ਕਿ ਜੁਲਾਈ-ਸਤੰਬਰ ਦੀ ਇਸ ਤਿਮਾਹੀ ਦੇ ਅੰਕੜੇ ਉਮੀਦ ਨਾਲੋਂ ਬਿਹਤਰ ਰਹੇ ਹਨ। ਵਿਸ਼ਲੇਸ਼ਕਾਂ ਨੇ ਜੀਡੀਪੀ ਵਿੱਚ ਇੱਕ -8.8 ਪ੍ਰਤੀਸ਼ਤ ਦੀ ਗਿਰਾਵਟ ਦੀ ਅਨੁਮਾਨ ਲਗਾਇਆ ਸੀ। ਆਰਥਿਕਤਾ ਵਿੱਚ ਮਾਮੂਲੀ ਸੁਧਾਰ ਹੋਣ ਦੇ ਬਾਵਜੂਦ, ਪੂਰੇ ਵਿੱਤੀ ਸਾਲ ਦੀ ਆਰਥਿਕ ਵਿਕਾਸ ਦਰ -8.7 ਪ੍ਰਤੀਸ਼ਤ (ਜੀਡੀਪੀ ਵਿਕਾਸ ਦਰ) ਹੋਣ ਦਾ ਅਨੁਮਾਨ ਹੈ, ਜੋ 4 ਦਸ਼ਕਾਂ ਤੋਂ ਵੀ ਵੱਧ ਸਮੇਂ ਵਿੱਚ ਸਭ ਤੋਂ ਮਾੜਾ ਪ੍ਰਦਰਸ਼ਨ ਹੋਵੇਗਾ।

ਆਰਥਿਕਤਾ ਵਿੱਚ ਸੁਧਾਰ ਦੇ ਨਾਲ, ਉਮੀਦ ਹੈ ਕਿ ਰੁਜ਼ਗਾਰ ਵਿੱਚ ਵਾਧਾ ਹੋ ਸਕਦਾ ਹੈ। ਕੋਰੋਨਾ ਮਹਾਂਮਾਰੀ ਵਿੱਚ ਘਰ ਤੋਂ ਕੰਮ ਦੀ ਮੰਗ ਵੀ ਡਿਮਾਡ ਵੱਧ ਸਕਦੀ ਹੈ। ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਵਿੱਚ ਰੋਜਾਨਾਂ ਗਿਰਾਵਟ ਆ ਰਹੀਂ ਹੈ।

ਅਰਥਸ਼ਾਸਤਰੀਆਂ ਨੂੰ ਉਮੀਦ ਹੈ ਕਿ ਵਿੱਤੀ ਸਾਲ 2020-21 ਦੇ ਬਾਕੀ ਦੋ ਤਿਮਾਹੀਆਂ ਵਿੱਚ ਵਿਕਾਸ ਦਰ ਵਿੱਚ ਹੋਰ ਸੁਧਾਰ ਹੋ ਸਕਦਾ ਹੈ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਵਿੱਤੀ ਸਾਲ 2021-22 ਅਪ੍ਰੈਲ 2021 ਤੋਂ ਬਾਅਦ, ਖਪਤਕਾਰਾਂ ਦੀ ਮੰਗ ਮੁੜ ਵਧਣ ਨਾਲ ਆਰਥਿਕਤਾ ਮੁੜ ਰਫ਼ਤਾਰ ਫੜ੍ਹ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.