ਮੁੰਬਈ: ਰੂਸ ਅਤੇ ਯੂਕਰੇਨ ਵਿਚਾਲੇ ਵਧਦੇ ਤਣਾਅ ਦੇ ਬਾਵਜੂਦ ਏਸ਼ੀਆਈ ਬਾਜ਼ਾਰਾਂ 'ਚ ਸਕਾਰਾਤਮਕ ਰੁਖ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 350 ਅੰਕਾਂ ਤੋਂ ਉੱਪਰ ਚੜ੍ਹ ਗਿਆ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 353.52 ਅੰਕ ਜਾਂ 0.64 ਫੀਸਦੀ ਦੇ ਵਾਧੇ ਨਾਲ 55,822.42 'ਤੇ ਰਿਹਾ। ਇਸੇ ਤਰ੍ਹਾਂ NSE ਨਿਫਟੀ 110.45 ਅੰਕ ਜਾਂ 0.67 ਫੀਸਦੀ ਵਧ ਕੇ 16,716.40 'ਤੇ ਪਹੁੰਚ ਗਿਆ।
ਇੰਡਸਇੰਡ ਬੈਂਕ ਦੇ ਸ਼ੇਅਰ ਸੈਂਸੈਕਸ 'ਚ ਸਭ ਤੋਂ ਵੱਧ ਦੋ ਫੀਸਦੀ ਵਧੇ। ਇਸ ਤੋਂ ਇਲਾਵਾ ਪਾਵਰਗਰਿਡ, ਐੱਨ.ਟੀ.ਪੀ.ਸੀ., ਵਿਪਰੋ, ਟਾਟਾ ਸਟੀਲ ਅਤੇ ਟੈਕ ਮਹਿੰਦਰਾ ਦੇ ਸ਼ੇਅਰਾਂ 'ਚ ਵੀ ਤੇਜ਼ੀ ਰਹੀ। ਦੂਜੇ ਪਾਸੇ ਏਸ਼ੀਅਨ ਪੇਂਟਸ, ਮਾਰੂਤੀ, ਅਲਟਰਾਟੈੱਕ ਸੀਮੈਂਟ, ਨੇਸਲੇ ਇੰਡੀਆ ਅਤੇ ਟੀਸੀਐਸ ਦੇ ਸ਼ੇਅਰਾਂ 'ਚ 1.09 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ: Russia Ukraine War: ਐਲਆਈਸੀ ਦੇ ਆਈਪੀਓ ਨੂੰ ਮੁਲਤਵੀ ਕਰ ਸਕਦੀ ਹੈ ਸਰਕਾਰ
ਪਿਛਲੇ ਸੈਸ਼ਨ 'ਚ ਕਾਰੋਬਾਰ ਦੇ ਅੰਤ 'ਚ 30 ਸ਼ੇਅਰਾਂ ਵਾਲਾ ਸੈਂਸੈਕਸ 778.38 ਅੰਕ ਭਾਵ 1.38 ਫੀਸਦੀ ਦੀ ਗਿਰਾਵਟ ਨਾਲ 55,468.90 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ NSE ਦਾ ਨਿਫਟੀ 187.95 ਅੰਕ ਭਾਵ 1.12 ਫੀਸਦੀ ਡਿੱਗ ਕੇ 16,605.95 'ਤੇ ਆ ਗਿਆ। ਇਸ ਦੌਰਾਨ, ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 2.83 ਫੀਸਦੀ ਵਧ ਕੇ 116.13 ਡਾਲਰ ਪ੍ਰਤੀ ਬੈਰਲ ਹੋ ਗਿਆ।
ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਬੁੱਧਵਾਰ ਨੂੰ ਕੁੱਲ ਆਧਾਰ 'ਤੇ 4,338.94 ਕਰੋੜ ਰੁਪਏ ਦੇ ਸ਼ੇਅਰ ਵੇਚੇ।
(ਪੀਟੀਆਈ - ਭਾਸ਼ਾ)