ਮੁੰਬਈ: ਸ਼ੁੱਕਰਵਾਰ ਨੂੰ ਜੀਡੀਪੀ ਦੇ ਅੰਕੜੇ ਆਉਣ ਤੋਂ ਪਹਿਲਾਂ ਦੇਸ਼ ਦੇ ਸ਼ੇਅਰ ਬਜ਼ਾਰ 'ਚ ਭਾਰੀ ਵਿਕਰੀ ਦਾ ਦਬਾਅ ਸੀ। ਵਿਦੇਸ਼ੀ ਬਾਜ਼ਾਰਾਂ ਦੇ ਕਮਜ਼ੋਰ ਸੰਕੇਤਾਂ ਕਾਰਨ ਘਰੇਲੂ ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ ਆਈ ਹੈ।
ਬੰਬਈ ਸਟਾਕ ਐਕਸਚੇਂਜ (ਬੀਐਸਈ) ਦੇ ਅਧਾਰ 'ਤੇ 1652.47 ਅੰਕ ਭਾਵ 3.24% ਦੀ ਗਿਰਾਵਟ ਨਾਲ 49,386.84 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।
ਦੂਜੇ ਪਾਸੇ, ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ 50 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਨਿਫਟੀ ਇੰਡੈਕਸ ਪਿਛਲੇ ਸੈਸ਼ਨ ਦੇ ਮੁਕਾਬਲੇ 464.55 ਅੰਕ ਜਾਂ 3.08 % ਦੀ ਗਿਰਾਵਟ ਦੇ ਨਾਲ 14,632.80 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ।
ਮਾਹਰ ਕਹਿੰਦੇ ਹਨ ਕਿ ਬੌਡਾਂ ਦੀ ਯੀਲਡ ਵਿੱਚ ਵਾਧੇ ਕਾਰਨ ਅਮਰੀਕੀ ਬਜ਼ਾਰਾਂ ਵਿੱਚ ਵਿਕਰੀ ਦਾ ਦਬਾਅ ਸੀ, ਜੋ ਕਿ ਏਸ਼ੀਆਈ ਬਾਜ਼ਾਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਚਾਲੂ ਵਿੱਤੀ ਸਾਲ 2020-21 ਦੀ ਤੀਜੀ ਤਿਮਾਹੀ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਅੰਕੜੇ ਅੱਜ (ਸ਼ੁੱਕਰਵਾਰ) ਜਾਰੀ ਕੀਤੇ ਜਾਣੇ ਹਨ। ਪਹਿਲੀ ਤਿਮਾਹੀ 'ਚ, ਜੀਡੀਪੀ ਵਿਕਾਸ ਦਰ 23.9 ਫੀਸਦੀ ਗਿਰਾਵਟ ਆਈ ਸੀ, ਜਦੋਂ ਕਿ ਦੂਜੀ ਤਿਮਾਹੀ ਦੌਰਾਨ ਇਸ 'ਚ 7.5 ਫੀਸਦੀ ਗਿਰਾਵਟ ਦਰਜ ਕੀਤੀ ਗਈ ਸੀ।