ਨਵੀਂ ਦਿੱਲੀ: ਆਈਬੀਐੱਮ ਕੰਪਨੀ ਨੇ ਬੁੱਧਵਾਰ ਨੂੰ ਭਾਰਤ ਅਤੇ ਦੱਖਣੀ ਏਸ਼ੀਆ ਦੇ ਸੰਚਾਲਨ ਲਈ ਸੰਦੀਪ ਪਟੇਲ ਨੂੰ ਪ੍ਰਬੰਧ ਨਿਰਦੇਸ਼ਕ (ਐੱਮਡੀ) ਦੇ ਰੂਪ ਵਿੱਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਪਟੇਲ ਕਰਣ ਬਾਜਵਾ ਦੀ ਥਾਂ ਇਹ ਜਿੰਮੇਵਾਰੀ ਸੰਭਾਲਣਗੇ। ਆਈਐੱਸਏ ਵਿੱਚ ਆਈਬੀਐੱਮ ਦੇ ਐੱਮਡੀ ਦੇ ਰੂਪ ਵਿੱਚ ਪਟੇਲ ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਸਮੇਤ ਖੇਤਰ ਵਿੱਚ ਕੰਪਨੀ ਦੀ ਵਿਕਰੀ, ਮਾਰਕਿਟਿੰਗ, ਸੇਵਾਵਾਂ ਅਤੇ ਵਿਤਰਣ ਕਾਰਜ਼ਾਂ ਨਾਲ ਸਬੰਧਿਤ ਸਾਰੇ ਰਣਨੀਤਿਕ ਅਤੇ ਚਾਲਣ ਮਾਮਲਿਆਂ ਨੂੰ ਦੇਖਣਗੇ।
ਉਹ ਆਈਬੀਐੱਮ ਦੇ ਵਿਸ਼ਵੀ ਮਿਸ਼ਨਾਂ, ਉੱਤਮਤਾ ਦੇ ਕੇਂਦਰ, ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਭਾਰਤ ਦੀ ਸਮਰੱਥਾਵਾਂ ਨੂੰ ਸਮਰੱਥ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਆਈਬੀਐੱਮ ਕੰਪਨੀ ਭਾਰਤ ਵਿੱਚ ਤਕਨੀਕ ਦੇ ਖੇਤਰ ਵਿੱਚ ਇੱਖ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਆਈ ਹੈ। ਕੰਪਨੀ ਮੁੱਖੀ ਉਦਯੋਗਾਂ ਦੇ ਨਾਲ ਹੀ ਭਾਰਤ ਦੇ ਡਿਜ਼ੀਟਲ ਟ੍ਰਾਂਸਫ੍ਰਮੇਸ਼ਨ ਨੂੰ ਸ਼ਕਤੀ ਦਵਾਉਣ ਲਈ ਵੀ ਜ਼ਰੂਰੀ ਨਵੀਨਤਾ ਦਵਾਉਂਦੀ ਹੈ।
ਆਈਬੀਐੱਮ ਏਸ਼ੀਆ ਪੈਸਿਫ਼ਿਕ ਦੇ ਚੇਅਰਮੈਨ ਅਤੇ ਸੀਈਓ ਹੇਰਿਏਟ ਗ੍ਰੀਨ ਨੇਕ ਕਿਹਾ ਕਿ ਸੰਦੀਪ ਦੀ ਤੀਬਰ ਉਦਯੋਗ ਮੁਹਾਰਤ ਅਤੇ ਵੱਖ-ਵੱਖ ਬਾਜ਼ਾਰਾਂ ਵਿੱਚ ਕਲਾਇੰਟਾਂ ਦੀ ਵਿਸ਼ਵੀ ਸਮਝ ਸਾਡੇ ਗਾਹਕਾਂ ਲਈ ਫ਼ਾਇਦੇਮੰਦ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਪਟੇਲ ਇਸ ਤੋਂ ਪਹਿਲਾਂ ਏਟਨਾ ਇੰਟਰਨੈਸ਼ਨਲ ਦੇ ਮੁੱਖੀ ਸਨ, ਜਿਥੇ ਉਨ੍ਹਾਂ ਕੋਲ ਆਪਣੇ ਅੰਤਰ-ਰਾਸ਼ਟਰੀ ਵਪਾਰ ਦੇ ਲਈ ਪੀ ਐਂਡ ਐੱਲ ਦੀ ਪੂਰੀ ਜਿੰਮੇਵਾਰੀ ਸੀ। ਉਨ੍ਹਾਂ ਨੇ ਆਈਬੀਐੱਮ, ਪ੍ਰਾਇਸਵਾਟਰਹਾਊਸ ਕੂਪਰਜ਼ ਅਤੇ ਕੂਪਰਜ਼ ਐਂਟ ਲਾਇਬ੍ਰੈਂਡ ਵਿੱਚ ਵੱਖ-ਵੱਖ ਅਗਵਾਈ ਵਾਲੀਆਂ ਭੂਮਿਕਾਵਾਂ ਵਿੱਚ ਇੱਕ ਹਿੱਸੇਦਾਰ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਆਪਣੇ ਕਰਿਅਰ ਦੀ ਸ਼ੁਰੂਆਤ ਵਿੱਚ ਉਹ ਦੇਸ਼ ਦੇ ਚਾਰਟਡ ਅਕਾਉਂਟੈਂਟ ਵੀ ਸਨ।