ਬੀਜ਼ਿੰਗ: ਚੀਨ (china) ਚ ਮਹਾਂਮਾਰੀ ਦੇ ਪ੍ਰਭਾਵੀ ਰੋਕਥਾਮ ਅਤੇ ਨਿਯੰਤਰਣ ਅਤੇ ਦੇਸ਼ਭਰ ’ਚ ਤੇਜ਼ ਰਫਤਾਰ ਅਭਿਆਨ ਦੇ ਚੱਲਦੇ ਇਹ ਭਵਿੱਖਬਾਣੀ ਹੈ ਕਿ ਸਾਲ 2021 ਚ ਚੀਨ ’ਚ ਅਸਲ ਸਕਲ ਘਰੇਲੂ ਉਤਪਾਦ (GDP) ਚ 8.3 ਫੀਸਦ ਦਾ ਵਾਧਾ ਹੋਵੇਗਾ।
ਅੰਤਰਰਾਸ਼ਟਰੀ ਰੇਟਿੰਗ ਏਜੰਸੀ ਸਟੈਡਰਡ ਐਂਡ ਪੁਅਰਸ ਗਲੋਬਲ ਰੇਟਿੰਗ ਕੰਪਨੀ (S&P) ਨੇ 25 ਦੂਨ ਨੂੰ ਇਸ ਗੱਲ ਦਾ ਐਲਾਨ ਕੀਤਾ। ਉਸੇ ਦਿਨ ਐਸਐਂਡਪੀ ਨੇ ਪੁਸ਼ਟੀ ਕੀਤੀ ਕਿ ਚੀਨ ਚ ਕ੍ਰੇਡਿਟ ਰੇਟਿੰਗ 'ਏ ਪਲੱਸ ਅਤੇ ਏ' ਹੈ, ਜਦਕਿ ਚੀਨ ਦਾ ਰੇਟਿੰਗ ਆਉਟਲੁਕ ਸਥਿਰ ਹੈ। ਐਸਐਂਡਪੀ ਦੇ ਮੁਤਾਬਿਕ ਇਹ ਕਾਫੀ ਸੰਭਵ ਹੈ ਕਿ ਅਗਲੇ ਕੁਝ ਸਾਲ ਚੀਨ ਮੱਧ ਆਮਦਨ ਵਾਲੀ ਅਰਥਵਿਵਸਥਾਵਾਂ ਦੇ ਔਸਤ ਤੋਂ ਜਿਆਦਾ ਹੋਣ ਵਾਲੀ ਆਰਥਿਕ ਵਿਕਾਸ ਦਰ ਨੂੰ ਬਣਾ ਕੇ ਰੱਖ ਸਕੇਗਾ।
ਇਸ ਤੋਂ ਪਹਿਲਾਂ ਐਸਐਂਡਪੀ ਨੇ ਆਪਣੀ ਵੈੱਬਸਾਈਟ ਤੇ ਲਿਖਿਆ ਹੈ ਕਿ ਏਸ਼ੀਆ ਪ੍ਰਸ਼ਾਤ ਖੇਤਰ ਚ ਗੰਭੀਰ ਮਹਾਂਮਾਰੀ ਵਾਲੇ ਦੇਸ਼ਾਂ ਦੀ ਤੁਲਨਾ ਚ ਚੀਨ ਅਤੇ ਏਸ਼ੀਆ ਦੇ ਹੋਰ ਕੁਝ ਜਿਆਦਾ ਉੱਨਤ ਅਰਥਵਿਵਸਥਾਵਾਂ ਚ ਆਰਥਿਕ ਸੁਧਾਰ ਦੀ ਪਰੀਸਥਿਤੀ ਸਪਸ਼ੱਟ ਰੂਪ ਤੋਂ ਬਿਹਤਰ ਹੈ। ਵੱਖ ਵੱਖ ਉਦਯੋਗ ਖੇਤਰਾਂ ਚ ਖੁਦਰਾ ਅਤੇ ਦੁਰਸੰਚਾਰ ਆਦਿ ਉਦਯੋਗ ਇਸ ਸਾਲ ਪੂਰੀ ਤਰ੍ਹਾਂ ਨਾਲ ਰਿਕਵਰ ਹੋ ਜਾਣਗੇ। ਜਦਕਿ ਹਵਾਬਾਜ਼ੀ ਉਦਯੋਗ ਆਦਿ ਉਦਯੋਗਾਂ ਨੂੰ ਹੋਰ ਜਿਆਦਾ ਸਮਾਂ ਲੱਗੇਗਾ।
ਇਹ ਵੀ ਪੜੋ: ਰਿਲਾਇੰਸ ਧਮਾਕਾ: 10 ਸਤੰਬਰ ਤੋਂ ਮਿਲੇਗਾ ਜੀਓ-ਗੂਗਲ ਦਾ ਸਭ ਤੋਂ ਵਧੀਆ ਕਿਫਤਾਤੀ ਸਮਾਰਟਫੋਨ
ਚੀਨ ਦੇ ਨੈਸ਼ਨਲ ਬਿਓਰੋ ਆਫ ਸਟੈਟਿਸਟਿਕਸ ਦੇ ਮੁਤਾਬਿਕ ਇਸ ਪਹਿਲੇ ਅੱਧਾ ਸਾਲ ਚੀਨ ’ਚ ਜੀਡੀਪੀ ਪਿਛਲੀ ਸਾਲ ਦੀ ਤੁਲਣਾ ਚ 18.3 ਫੀਸਦ ਦਾ ਵਾਧਾ ਹੋਇਆ। ਸਾਲ 2020 ਚੀਨ ਚ ਜੀਡੀਪੀ 2.3 ਫੀਸਦ ਦਾ ਵਾਧਾ ਹੋਇਆ। ਦੁਨੀਆਭਰ ਦੀ ਮੁੱਖ ਅਰਥਵਿਵਸਥਾਵਾਂ ਚ ਚੀਨ ਨੇ ਸਕਾਰਾਤਮਕ ਆਰਥਿਕ ਵਿਕਾਸ ਸਭ ਤੋਂ ਪਹਿਲਾ ਹਾਸਿਲ ਕੀਤਾ।