ਮੁੰਬਈ : ਰਿਜ਼ਰਵ ਬੈਂਕ ਕਰਜ਼ ਨੂੰ ਸਸਤਾ ਕਰਨ ਦੇ ਬਾਵਜੂਦ ਜੇ ਮਹਿੰਗਾਈ ਦਰ ਅਤੇ ਆਰਥਿਕ ਵਾਧੇ ਵਿੱਚ ਗਿਰਾਵਟ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਕਰਜ਼ਦਾਤਾਵਾਂ ਲਈ ਵਿਆਜ਼ ਦਰ ਵੱਧ ਰਹੀ ਹੈ। ਵਿਦੇਸ਼ੀ ਬ੍ਰੋਕਰੇਜ਼ ਕੰਪਨੀਆਂ ਨੇ ਸੋਮਵਾਰ ਨੂੰ ਇਹ ਕਿਹਾ।
ਬੈਂਕ ਆਫ਼ ਅਮਰੀਕਾ ਮੇਰਿਲ ਲਿੰਚ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਭਾਰਾਂਕਿਤ ਔਸਤ ਵਿਆਜ਼ ਦਰ ਅਪ੍ਰੈਲ ਤੋਂ 0.08 ਫ਼ੀਸਦੀ ਵਧੀ ਹੈ। ਜਾਣਕਾਰੀ ਮੁਤਾਬਕ ਹੈ ਕਿ ਆਰਥਿਕ ਵਾਧਾ ਦਰ ਚਾਲੂ ਵਿੱਤ ਸਾਲ ਦੀ ਜੂਨ ਤਿਮਾਹੀ ਵਿੱਚ 5 ਫ਼ੀਸਦੀ ਰਹੀ ਜੋ 6 ਸਾਲ ਦਾ ਸਭ ਤੋਂ ਹੇਠਲਾ ਪੱਧਰ ਹੈ।
ਪਹਿਲੀ ਤਿਮਾਹੀ ਤੋਂ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਵਾਧਾ ਦਰ ਵਿੱਚ ਕਮੀ ਜਾਂ ਗਿਰਾਵਟ ਨੂੰ ਦੇਖਦੇ ਹੋਏ ਵਾਧਾ ਦਰ ਵਿੱਚ ਅੱਗੇ ਹੋਰ ਕਮੀ ਦੀ ਆਸ਼ਾ ਹੈ।
ਮੁਦਰਾ-ਸਫੀਤੀ ਵਿੱਚ ਨਰਮੀ ਤੋਂ ਬਾਅਦ ਆਰਬੀਆਈ ਨੇ ਅਪ੍ਰੈਲ ਤੋਂ ਬਾ੍ਦ ਨੀਤੀਗਤ ਦਰ ਵਿੱਚ ਕੁੱਲ਼ ਮਿਲਾ ਕੇ 1.10 ਫ਼ੀਸਦੀ ਦੀ ਕਟੌਤੀ ਕਰ ਕੇ ਇਸ ਨੂੰ 5.40 ਫ਼ੀਸਦੀ ਦੇ ਪੱਧਰ ਉੱਤੇ ਲੈ ਆਉਂਦਾ ਹੈ। ਇਹ ਇਸ ਦਾ 9 ਸਾਲ ਦਾ ਸਭ ਤੋਂ ਹੇਠਲਾ ਪੱਧਰ ਹੈ।
ਆਰਬੀਆਈ ਨੇ ਗਾਹਕਾਂ ਨੂੰ ਪੂਰਾ ਲਾਭ ਨਾ ਮਿਲਣ ਨੂੰ ਲੈ ਕੇ ਬੈਂਕਾਂ ਨੂੰ ਜਿੰਮੇਵਾਰ ਠਹਿਰਾਇਆ ਹੈ ਅਤੇ ਲਗਾਤਾਰ ਵਿਆਜ਼ ਦਰ ਵਿੱਚ ਕਟੌਤੀ ਲਈ ਕਿਹਾ ਹੈ ਤਾਂਕਿ ਕਰਜ਼ ਲੈਣ ਵਿੱਚ ਤੇਜ਼ੀ ਆਏ ਅਤੇ ਵਾਧੇ ਨੂੰ ਗਤੀ ਮਿਲੇ।