ETV Bharat / business

ਆਰਬੀਆਈ ਗਵਰਨਰ ਸ਼ਨੀਵਾਰ ਨੂੰ ਬੈਂਕ ਮੁਖੀਆਂ ਨਾਲ ਕਰਨਗੇ ਬੈਠਕ

ਇਸ ਬੈਠਕ ਵਿੱਚ ਆਰਬੀਆਈ ਵੱਲੋਂ ਐਲਾਨੇ ਗਏ ਉਪਾਆਂ ਦੇ ਲਾਗੂ ਹੋਣ ਦੀ ਸਮੀਖਿਆ ਕੀਤੀ ਜਾਵੇਗੀ। ਇਸ ਵਿੱਚ ਵਿਆਜ ਦਰ ਵਿੱਚ ਸੋਧ ਅਤੇ ਗਾਹਕਾਂ ਤੱਕ ਇਸ ਦਾ ਲਾਭ ਪੁਹੰਚਣ ਦੇ ਨਾਲ ਹੀ ਉਦਯੋਗ ਜਗਤ ਦੀ ਮਦਦ ਦੇ ਲਈ ਨਕਦੀ ਪਾਉਣ ਦੇ ਲਈ ਕੀਤੇ ਗਏ ਉਪਾਅ ਸ਼ਾਮਲ ਹਨ।

ਆਰਬੀਆਈ ਗਵਰਨਰ ਸ਼ਨਿਚਰਵਾਰ ਨੂੰ ਬੈਂਕ ਮੁਖੀਆਂ ਨਾਲ ਕਰਨਗੇ ਬੈਠਕ

author img

By

Published : May 1, 2020, 11:59 PM IST

ਨਵੀਂ ਦਿੱਲੀ: ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਵਿੱਤੀ ਖੇਤਰ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪੈਦਾ ਸੰਕਟ ਦੇ ਵਿਚਕਾਰ ਉਦਯੋਗ ਜਗਤ ਨੂੰ ਉਤਸ਼ਾਹਿਤ ਕਰਨ ਦੇ ਲਈ ਚੁੱਕੇ ਜਾਣ ਵਾਲੇ ਕਦਮਾਂ ਉੱਤੇ ਚਰਚਾ ਕਰਨ ਦੇ ਲਈ ਬੈਂਕਾ ਦੇ ਮੁਖੀਆਂ ਦੇ ਨਾਲ ਸ਼ਨਿਚਰਵਾਰ ਨੂੰ ਬੈਠਕ ਕਰਨਗੇ। ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ।

ਇਸ ਬੈਠਕ ਵਿੱਚ ਆਰਬੀਆਈ ਵੱਲੋਂ ਐਲਾਨੇ ਗਏ ਉਪਾਆਂ ਦੇ ਲਾਗੂ ਹੋਣ ਦੀ ਸਮੀਖਿਆ ਕੀਤੀ ਜਾਵੇਗੀ। ਇਸ ਵਿੱਚ ਵਿਆਜ ਦਰ ਵਿੱਚ ਸੋਧ ਅਤੇ ਗਾਹਕਾਂ ਤੱਕ ਇਸ ਦਾ ਲਾਭ ਪੁਹੰਚਣ ਦੇ ਨਾਲ ਹੀ ਉਦਯੋਗ ਜਗਤ ਦੀ ਮਦਦ ਦੇ ਲਈ ਨਕਦੀ ਪਾਉਣ ਦੇ ਲਈ ਕੀਤੇ ਗਏ ਉਪਾਅ ਸ਼ਾਮਲ ਹਨ।

ਸੰਕਟ ਨਾਲ ਜੂਝ ਰਹੇ ਛੋਟੇ ਅਤੇ ਮਝੈਲੇ ਉਦਯੋਗ ਅਤੇ ਪੇਂਡੂ ਖੇਤਰ ਦੀ ਮਦਦ ਦੇ ਲਈ ਕੀਤੇ ਗਏ ਉਪਾਆਂ ਦੀ ਵੀ ਇਸ ਬੈਠਕ ਵਿੱਚ ਸਮੀਖਿਆ ਕੀਤੀ ਜਾਵੇਗੀ। ਇਸੇ ਦਰਮਿਆਨ, ਸਰਕਾਰ ਨੇ ਲੌਕਡਾਊਨ ਨੂੰ 4 ਮਈ ਤੋਂ 2 ਹੋਰ ਹਫ਼ਤਿਆਂ ਦੇ ਲਈ ਵਧਾਉਣ ਦਾ ਐਲਾਨ ਕੀਤਾ ਹੈ।

ਹਾਲਾਂਕਿ ਸੰਕਰਮਣ ਤੋਂ ਮੁਕਤ ਖੇਤਰਾਂ ਅਤੇ ਜ਼ਿਲ੍ਹਿਆਂ ਦੇ ਲਈ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਲਾਲ, ਸੰਤਰੀ ਅਤੇ ਹਰੇ ਰੰਗ ਦੇ ਖੇਤਰਾਂ ਵਿੱਚ ਜੋਖ਼ਿਮ ਦੇ ਆਧਾਰ ਉੱਤੇ ਵਿਸਥਾਰਤ ਲੌਕਡਾਊਨ ਦੌਰਾਨ ਗਤੀਵਿਧਿਆਂ ਨੂੰ ਨਿਯਮਿਤ ਕਰਨ ਦੇ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਰਿਜ਼ਰਵ ਬੈਂਕਾਂ ਕਰਜ਼ਦਾਰਾਂ, ਕਰਜ਼ ਦੇਣ ਵਾਲਿਆਂ ਅਤੇ ਮਿਊਚਲ ਫ਼ੰਡਾਂ ਸਮੇਤ ਹੋਰ ਸੰਸਥਾਵਾਂ ਦੇ ਦਬਾਅ ਨੂੰ ਘੱਟ ਕਰਨ ਦੇ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ ਅਤੇ ਜ਼ਰੂਰਤ ਪੈਣ ਉੱਤੇ ਜ਼ਿਆਦਾ ਪਹਿਲ ਦਾ ਵਾਅਦਾ ਕੀਤਾ ਹੈ।

ਆਰਬੀਆਈ ਨੇ ਨਕਦੀ ਦੀ ਸਥਿਤੀ ਨਾਲ ਨਿਪਟਣ ਦੇ ਲਈ ਫ਼ਰਵਰੀ 2020 ਦੀ ਮੌਦਰਿਕ ਨੀਤੀ ਦੀ ਬੈਠਕ ਤੋਂ ਬਾਅਦ ਜੀਡੀਪੀ ਦੇ 3.2 ਫ਼ੀਸਦ ਦੇ ਬਰਾਬਰ ਨਕਦੀ ਅਰਥ-ਵਿਵਸਥਾ ਵਿੱਚ ਪਾਈ ਹੈ।

ਪੀਟੀਆਈ

ETV Bharat Logo

Copyright © 2024 Ushodaya Enterprises Pvt. Ltd., All Rights Reserved.