ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ ਨੂੰ ਐੱਨਬੀਐੱਫ਼ਸੀ ਸੈਕਟਰ ਵਿੱਚ ਤਰਲਤਾ ਅਤੇ ਕ੍ਰੈਡਿਟ ਪ੍ਰਵਾਹ ਦੀ ਸਥਿਤੀ ਦੀ ਸਮੀਖਿਆ ਕੀਤੀ। ਕੋਵਿਡ-19 ਦੇ ਪ੍ਰਕੋਪ ਦੇ ਆਰਥਿਕ ਪ੍ਰਭਾਵ ਨਾਲ ਨਿਪਟਣ ਲਈ ਪਹਿਲਾਂ ਤੋਂ ਐਲਾਨੇ ਗਏ ਰਾਹਤ ਉਪਾਆਂ ਦੇ ਲਾਗੂ ਹੋਣ ਦੇ ਸੰਦਰਭ ਵਿੱਚ ਮਿਊਚਲ ਫ਼ੰਡ ਦੀ ਸਥਿਤੀ ਦਾ ਮੁਲਾਂਕਣ ਕੀਤਾ।
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਐੱਨਬੀਐੱਫ਼ਸੀ ਅਤੇ ਐੱਮਐੱਫ਼, ਦੋਵਾਂ ਦੇ ਨੁਮਾਇੰਦਿਆਂ ਦੇ ਨਾਲ 2 ਅਲੱਗ-ਅਲੱਗ ਸੈਸ਼ਨਾਂ ਵਿੱਚ ਵੀਡੀਓ ਕਾਨਫ਼ਰੰਸ ਦੇ ਰਾਹੀਂ ਬੈਠਕ ਕੀਤੀ।
ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ, ਗਵਰਨਰ ਨੇ ਕ੍ਰੈਡਿਟ ਪੂਰਤੀ ਵਿੱਚ ਐੱਨਬੀਐੱਫ਼ਸੀ ਦੀ ਮਹੱਤਵਪੂਰਨ ਭੂਮਿਕਾ ਕੀਤੀ ਅਤੇ ਵਿੱਤੀ ਵਿਚੋਲਗੀ ਵਿੱਚ ਮਿਊਚਲ ਫ਼ੰਡ ਦੇ ਮਹੱਤਵ ਨੂੰ ਸਵੀਕਾਰ ਕੀਤਾ।
ਬੈਠਕ ਦੌਰਾਨ ਆਰਬੀਆਈ ਨੇ ਐੱਮਐੱਸਐੱਮਈ, ਕਾਰੋਬਾਰੀਆਂ ਅਤੇ ਅਰਧ-ਸ਼ਹਿਰੀ, ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਗਾਹਕਾਂ ਨੂੰ ਕੰਮਕਾਜ਼ੀ ਪੂੰਜੀ ਸਮੇਤ ਕ੍ਰੈਡਿਟ ਪੂਰਤੀ ਦੀ ਲੌਕਡਾਊਨ ਬਾਅਦ ਦੀ ਰਣਨੀਤੀ ਉੱਤੇ ਐੱਨਬੀਐੱਫ਼ਸੀ ਅਤੇ ਐੱਮਐੱਫ਼ਆਈ ਦੇ ਨਾਲ ਚਰਚਾ ਕੀਤੀ।
ਆਰਬੀਆਈ ਵੱਲੋਂ ਐਲਾਨੇ ਕਰਜ਼ਿਆਂ ਦੀ ਮੁੜ ਅਦਾਇਗੀ ਉੱਤੇ 3 ਮਹੀਨਿਆਂ ਦੀ ਮੋਹਲਤ ਲਾਗੂ ਕਰਨ ਅਤੇ ਸ਼ਿਕਾਇਤ ਨਿਵਾਰਣ ਵਿਧੀ ਨੂੰ ਮਜ਼ਬੂਤ ਕਰਨ ਉੱਤੇ ਵੀ ਵਿਚਾਰ ਵਟਾਂਦਰੇ ਕੀਤੇ ਗਏ।
ਆਰਬੀਆਈ ਗਵਰਨਰ ਨੇ ਐੱਨਬੀਐੱਫ਼ਸੀ ਅਤੇ ਐੱਮਐੱਫ਼ ਦੇ ਨਾਲ ਉਨ੍ਹਾਂ ਤਰਲਤਾ ਦੀ ਸਥਿਤੀ, ਖ਼ਾਸ ਤੌਰ ਉੱਤੇ ਇੰਨ੍ਹਾਂ ਸੈਕਟਰਾਂ ਦੇ ਲਈ ਵੱਖ-ਵੱਖ ਯੋਜਨਾਵਾਂ ਦਾ ਐਲਾਨ ਤੋਂ ਬਾਅਦ ਉਸ ਦੀ ਤਰਲਤਾ ਦੀ ਕੀ ਸਥਿਤੀ ਹੈ, ਉਸ ਦੀ ਜਾਣਕਾਰੀ ਲਈ।