ETV Bharat / business

ਅਗਲੇ ਕੁਝ ਦਿਨਾਂ ’ਚ ਘੱਟ ਸਕਦੇ ਨੇ ਆਲੂਆਂ ਦੇ ਭਾਅ - ਪੰਜਾਬ ਤੋਂ ਆਲੂ ਆਉਣਾ ਸ਼ੁਰੂ ਹੋ ਗਿਆ

ਕੋਲਡ ਸਟੋਰ ਗੇਟ ’ਤੇ ਆਲੂਆਂ ਦੀਆਂ ਵੱਖ-ਵੱਖ ਕਿਸਮਾਂ ਦੇ ਭਾਅ ’ਚ ਥੋਕ ਦਰਾਂ ’ਚ ਪੰਜ ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਆਈ ਹੈ। ਆਉਣ ਵਾਲੇ ਦਿਨਾਂ ’ਚ ਇਸਦੇ ਭਾਅ 28 ਰੁਪਏ ਪ੍ਰਤੀ ਕਿਲੋ ਤੱਕ ਘੱਟਣ ਦੀ ਸੰਭਾਵਨਾ ਹੈ।

ਤਸਵੀਰ
ਤਸਵੀਰ
author img

By

Published : Dec 2, 2020, 8:48 PM IST

ਕੋਲਕਾਤਾ: ਆਲੂਆਂ ਦੀਆਂ ਕੀਮਤਾਂ ਪਿਛਲੇ ਦਿਨਾਂ ’ਚ ਅਸਮਾਨ ਛੂਹ ਰਹੀਆਂ ਸਨ ਅਤੇ ਹੁਣ 50 ਰੁਪਏ ਪ੍ਰਤੀ ਕਿਲੋ ਦੇ ਨੇੜੇ ਹਨ ਅਤੇ ਕੁਝ ਹੀ ਦਿਨਾਂ ’ਚ ਪੱਛਮੀ ਬੰਗਾਲ ’ਚ ਇਸਦਾ ਭਾਅ 40 ਰੁਪਏ ਪ੍ਰਤੀ ਕਿਲੋ ਤੱਕ ਹੇਠਾਂ ਆਉਣਾ ਤੈਅ ਹੈ। ਪ੍ਰਦੇਸ਼ ਦੇ ਇੱਕ ਕੋਲਡ ਸਟੋਰੇਜ਼ ਐਸੋਸੀਏਸ਼ਨ ਦੇ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।

ਪੱਛਮੀ ਬੰਗਾਲ ਕੋਲਡ ਸਟੋਰੇਜ਼ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਨੇ ਪੀਟੀਆਈ-ਭਾਸ਼ਾ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਆਲੂ ਦੀਆਂ ਵਿਭਿੰਨ ਕਿਸਮਾਂ ਦੇ ਥੋਕ ਭਾਅ ’ਚ ਪਿਛਲੇ ਤਿੰਨ ਦਿਨਾਂ ਦੌਰਾਨ ਪੰਜ ਰੁਪਏ ਪ੍ਰਤੀ ਕਿਲੋ ਦੀ ਕਮੀ ਆਈ ਹੈ। ਆਉਣ ਵਾਲੇ ਦਿਨਾਂ ’ਚ ਇਸਦੇ ਭਾਅ ’ਚ 28 ਰੁਪਏ ਪ੍ਰਤੀ ਕਿਲੋ ਤੱਕ ਘੱਟਣ ਦੀ ਸੰਭਾਵਨਾ ਹੈ।

ਪੰਜਾਬ ਤੋਂ ਆਲੂ ਆਉਣਾ ਸ਼ੁਰੂ ਹੋ ਗਿਆ ਹੈ ਪਰ ਇਸਦੀ ਮਾਤਰਾ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਪੱਛਮੀ ਬੰਗਾਲ ’ਚ ਫ਼ਸਲ ਮਹੀਨੇ ਦੇ ਅੰਤ ਤੱਕ ਤਿਆਰ ਹੋਵੇਗੀ।

ਪੱਛਮੀ ਬੰਗਾਲ ਸਰਕਾਰ ਨੇ 27 ਨਵੰਬਰ ਨੂੰ ਜਾਰੀ ਇਕ ਨੋਟਿਸ ’ਚ 465 ਕੋਲਡ ਸਟੋਰੇਜ਼ ਮਾਲਕਾਂ ਨੂੰ 30 ਨਵੰਬਰ ਤੱਕ ਉਨ੍ਹਾਂ ਕੋਲ ਬਚਿਆ ਸਟਾਕ ਖ਼ਤਮ ਕਰਨ ਦੇ ਹੁਕਮ ਦਿੱਤੇ ਸਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕੋਲਡ ਸਟੋਰੇਜ਼ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਨੋਟਿਸ ਜਾਰੀ ਹੋਣ ਤੋਂ ਬਾਅਦ ਹੀ ਕੋਲਡ ਸਟੋਰੇਜ਼ ਮਾਲਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਆਲੂ ਦੀ ਕੀਮਤ ’ਚ ਕੋਲਡ ਸਟੋਰੇਜ਼ ਗੇਟ ’ਤੇ ਪੰਜ ਰੁਪਏ ਪ੍ਰਤੀ ਕਿਲੋ ਦੀ ਕਮੀ ਆਈ ਹੈ ਅਤੇ ਅੱਗੇ ਵੀ ਭਾਅ ਘੱਟਣ ਦੀ ਸੰਭਾਵਨਾ ਹੈ।

ਸੱਤ ਦਸੰਬਰ ਤੱਕ ਲਗਭਗ 50 ਫ਼ੀਸਦੀ ਕੋਲਡ ਸਟੋਰ ਆਪਣਾ ਸਟਾਕ ਖ਼ਤਮ ਨਹੀਂ ਕਰ ਸਕਣਗੇ, ਜਦਕਿ ਇਨ੍ਹਾਂ ਦੇ ਦਸੰਬਰ ਦੇ ਵਿਚਕਾਰ ਤੱਕ ਹੀ ਖ਼ਾਲੀ ਹੋਣ ਦੀ ਸੰਭਾਵਨਾ ਹੈ।

ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ 6-8 ਲੱਖ ਟਨ (10 ਪ੍ਰਤੀਸ਼ਤ) ਆਲੂ ਹਾਲੇ ਵੀ ਕੋਲਡ ਸਟੋਰਾਂ ’ਚ ਪਿਆ ਹੈ ਅਤੇ ਉਨ੍ਹਾਂ ਨੂੰ ਆਲੂ ਮਾਲਕਾਂ ਦੇ ਨਾਲ ਤਾਲਮੇਲ ਬਣਾਉਂਦਿਆ ਹੋਇਆ ਸਟਾਕ ਨੂੰ ਖ਼ਾਲੀ ਕਰਨ ’ਚ ਕੁਝ ਹੋਰ ਸਮਾਂ ਲੱਗ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.