ETV Bharat / business

ਦਾਵੋਸ ਜਾਣ ਵਾਲੇ ਪ੍ਰਤੀਨਿਧੀ ਮੰਡਲ ਦੀ ਪੀਊਸ਼ ਗੋਇਲ ਕਰਨਗੇ ਅਗਵਾਈ

author img

By

Published : Jan 19, 2020, 10:46 AM IST

ਵਪਾਰਕ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਗੋਇਲ ਦਾਵੋਸ ਵਿੱਚ ਵਿਸ਼ਵ ਵਪਾਰ ਸੰਗਠਨ ਦੇ ਮੰਤਰੀਆਂ ਦੀ ਇੱਕ ਗ਼ੈਰ-ਰਸਮੀ ਬੈਠਕ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਗੋਇਲ ਉੱਥੇ ਆਸਟ੍ਰੇਲੀਆ, ਦੱਖਣੀ ਅਫ਼ਰੀਕਾ, ਰੂਸ, ਸਾਊਦੀ ਅਰਬ, ਸਵਿਟਜ਼ਰਲੈਂਡ, ਕੋਰੀਆ ਅਤੇ ਸਿੰਗਾਪੁਰ ਦੇ ਮੰਤਰੀਆਂ ਦੇ ਨਾਲ ਦੋ-ਪੱਖੀ ਬੈਠਕ ਕਰਨਗੇ।

piyush goyal to lead indian delegation to wef 2020 in davos
ਦਾਵੋਸ ਜਾਣ ਵਾਲੇ ਪ੍ਰਤੀਨਿਧੀ ਮੰਡਲ ਦੀ ਪੀਊਸ਼ ਗੋਇਲ ਕਰਨਗੇ ਅਗਵਾਈ

ਨਵੀਂ ਦਿੱਲੀ: ਵਪਾਰਕ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਦਾਵੋਸ ਵਿੱਚ ਹੋਣ ਜਾ ਰਹੇ 50ਵੇਂ ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ਼) ਸੰਮੇਲਨ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ। ਸੰਮੇਲਨ 20 ਤੋਂ 24 ਜਨਵਰੀ ਵਿਚਕਾਰ ਹੋਣਾ ਹੈ।

ਵਪਾਰਕ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੋਇਲ ਦਾਵੋਸ ਵਿੱਚ ਵਿਸ਼ਵ ਵਾਪਰ ਸੰਗਠਨ ਦੇ ਮੰਤਰੀਆਂ ਦੀ ਇੱਕ ਗ਼ੈਰ-ਰਸਮੀ ਬੈਠਕ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਗੋਇਲ ਉੱਥੇ ਆਸਟ੍ਰੇਲੀਆ, ਦੱਖਣੀ ਅਫ਼ਰੀਕਾ, ਰੂਸ, ਸਾਊਦੀ ਅਰਬ, ਸਵਿਟਜ਼ਰਲੈਂਡ, ਕੋਰੀਆ ਅਤੇ ਸਿੰਗਾਪੁਰ ਦੇ ਮੰਤਰੀਆਂ ਦੇ ਨਾਲ ਦੋ-ਪੱਖੀ ਬੈਠਕ ਕਰਨਗੇ।

ਗੋਇਲ ਦੀ ਇਸ ਦੌਰਾਨ ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ (ਓਈਸੀਡੀ) ਦੇ ਮਹਾਂ-ਸਕੱਤਰ ਅਤੇ ਵਿਸ਼ਵ ਵਪਾਰ ਸੰਗਠਨ ਦੇ ਮਹਾਂ-ਨਿਰਦੇਸ਼ਕ ਦੇ ਨਾਲ ਵੀ ਬੈਠਕ ਹੋਵੇਗੀ। ਗੋਇਲ ਦੀ ਇਸ ਯਾਤਰਾ ਦੌਰਾਨ ਕੰਪਨੀਆਂ ਮੁੱਖ ਕਾਰਜ਼ਕਾਰੀ ਅਧਿਕਾਰੀਆਂ ਦੇ ਨਾਲ ਵੀ ਦੋ-ਪੱਖੀ ਬੈਠਕ ਹੋਵੇਗੀ।

ਨਾਲ ਹੀ ਭਾਰਤੀ ਰੇਲਵੇ ਵਿੱਚ ਨਿਵੇਸ਼ ਨੂੰ ਵਧਾਉਣ ਦੇ ਵਿਸ਼ੇ ਉੱਤ ਗੋਲਮੇਜ਼ ਗੱਲਬਾਤ, ਗਲੋਬਲ ਇੰਸਟੀਟਿਊਸ਼ਨਲ ਇੰਵੈਸਮੈਂਟ ਨੂੰ ਭਾਰਤ ਵਿੱਚ ਨਿਵੇਸ਼ ਦੇ ਲਈ ਸੱਦਾ ਦੇਣ ਅਤੇ ਵਿਸ਼ਵ ਆਰਥਿਕ ਮੰਚ ਦੇ ਸੈਸ਼ਨਾਂ ਵਿੱਚ ਵੀ ਹਿੱਸਾ ਲੈਣਗੇ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੋਂ ਕਿਉਂ ਖ਼ੁਸ਼ ਨਹੀਂ ਹਨ ਵਪਾਰਕ ਮੰਤਰੀ?

ਗੋਇਲ ਨੇ ਨਾਲ ਵਿਸ਼ਵ ਆਰਥਿਕ ਮੰਚ ਸੰਮੇਲਨ ਵਿੱਚ ਕੇਂਦਰੀ ਪਰਿਵਹਨ ਅਤੇ ਰਸਾਇਣ ਅਤੇ ਖ਼ਾਦ ਰਾਜ ਮੰਤਰੀ ਮਨਸੁਖ ਲਾਲ ਮੰਡਾਵਿਆ, ਕਰਨਾਟਕ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਪੰਜਾਬ ਦੇ ਵਿੱਤ ਮੰਤਰੀ ਅਤੇ ਤੇਲੰਗਾਨਾ ਦੇ ਸੂਚਨਾ ਤਕਨੀਕੀ ਮੰਤਰੀ ਵੀ ਸ਼ਾਮਲ ਹੋਣਗੇ।

Intro:Body:

Keywords:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.