ETV Bharat / business

ਓਬੀਸੀ, ਯੂਨਾਈਟਡ ਬੈਂਕ ਹੋ ਸਕਦੇ ਹਨ ਪੀਐੱਨਬੀ 'ਚ ਸ਼ਾਮਲ

ਪੀਐੱਨਬੀ ਨੇ ਸ਼ੇਅਰ ਬਾਜ਼ਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਵਿੱਤ ਮੰਤਰਾਲੇ ਤੋਂ ਮਿਲੀ ਸੂਚਨਾ ਮੁਤਾਬਕ ਸਰਕਾਰ ਦੀ ਵਿਕਲਪਿਕ ਵਿਵਸਥਾ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਡ ਬੈਂਕ ਆਫ਼ ਇੰਡੀਆ ਰਿਜ਼ਰਵ ਬੈਂਕ ਤੋਂ ਸਲਾਹ-ਮਸ਼ਵਰੇ ਦੇ ਬਾਅਦ ਮਿਲਾਪ ਉੱਤੇ ਵਿਚਾਰ ਕਰ ਸਕਦੇ ਹਨ।

ਓਬੀਸੀ, ਯੂਨਾਈਟਡ ਬੈਂਕ ਹੋ ਸਕਦੇ ਹਨ ਪੀਐੱਨਬੀ 'ਚ ਸ਼ਾਮਲ
author img

By

Published : Aug 31, 2019, 8:07 PM IST

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਓਰੀਐਂਟਲ ਬੈਂਕ ਆਫ਼ ਕਾਮਰਚ ਅਤੇ ਯੂਨਾਈਟਡ ਬੈਂਕ ਆਫ਼ ਇੰਡੀਆ ਦੇ ਬੈਂਕ ਵਿੱਚ ਮਿਲਾਪ ਉੱਤੇ ਚਰਚਾ ਲਈ ਜਲਦ ਹੀ ਉਸਦੇ ਨਿਰਦੇਸ਼ਕ ਮੰਡਲ ਦੀ ਮੀਟਿੰਗ ਹੋਵੇਗੀ।

ਪੀਐੱਨਬੀ ਨੇ ਸ਼ੇਅਰ ਬਾਜ਼ਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਵਿੱਤ ਮੰਤਰਾਲੇ ਤੋਂ ਮਿਲੀ ਸੂਚਨਾ ਮੁਤਾਬਕ ਸਰਕਾਰ ਦੀ ਵਿਕਲਪਿਕ ਵਿਵਸਥਾ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਡ ਬੈਂਕ ਆਫ਼ ਇੰਡੀਆ ਰਿਜ਼ਰਵ ਬੈਂਕ ਤੋਂ ਸਲਾਹ-ਮਸ਼ਵਰਾ ਤੋਂ ਬਾਅਦ ਮਿਲਾਪ ਉੱਤੇ ਵਿਚਾਰ ਕਰ ਸਕਦੇ ਹਨ।

ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਕਿ ਬੈਂਕ ਵੱਲੋਂ ਮਿਲਾਪ ਉੱਤੇ ਵਿਚਾਰ ਕਰਨ ਲਈ ਜਲਦ ਹੀ ਨਿਰਦੇਸ਼ਕ ਮੰਡਲ ਦੀ ਮੀਟਿੰਗ ਬੁਲਾਈ ਜਾਵੇਗੀ। ਇਸ ਦੌਰਾਨ ਕਾਰਪੋਰੇਸ਼ਨ ਬੈਂਕ ਨੇ ਵੀ ਕਿਹਾ ਕਿ ਮਿਲਾਪ ਉੱਤੇ ਚਰਚਾ ਲਈ ਨਿਰਦੇਸ਼ਕ ਮੰਡਲ ਦੀ ਮੀਟਿੰਗ ਬੁਲਾਈ ਜਾਵੇਗੀ।

ਕਾਰਪੋਰੇਸ਼ਨ ਬੈਂਕ ਅਤੇ ਆਂਧਰਾ ਬੈਂਕ ਦਾ ਮਿਲਾਪ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਕੀਤਾ ਜਾਣਾ ਹੈ। ਕਾਰਪੋਰੇਸ਼ਨ ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੱਤੀ ਕਿ ਨਿਸ਼ਚਿਤ ਸਮੇਂ ਦੇ ਅੰਦਰ ਮਿਲਾਪ ਉੱਤੇ ਚਰਚਾ ਲਈ ਨਿਰਦੇਸ਼ਕ ਮੰਡਲ ਦੀ ਮੀਟਿੰਗ ਬੁਲਾਈ ਜਾਵੇਗੀ। ਸਰਕਾਰ ਨੇ ਸ਼ੁੱਕਰਵਾਰ ਨੂੰ ਜਨਤਕ ਖੇਤਰ ਦੇ 10 ਵੱਡੇ ਬੈਂਕਾਂ ਦਾ ਮਿਲਾਪ ਕਰ ਕੇ 4 ਬੈਂਕ ਬਣਾਉਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਵੱਡਾ ਐਲਾਨ, ਕਈ ਵੱਡੇ ਬੈਂਕਾਂ ਦਾ ਹੋਵੇਗਾ ਰਲੇਵਾਂ

ਇਸ ਮੁਤਾਬਕ ਪੀਐੱਨਬੀ ਵਿੱਚ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਡ ਬੈਂਕ ਆਫ਼ ਇੰਡੀਆ ਦਾ, ਕੇਨਰਾ ਬੈਂਕ ਵਿੱਚ ਸਿੰਡੀਕੇਟ ਬੈਂਕ ਦਾ, ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਅਤੇ ਇੰਡੀਅਨ ਬੈਂਕ ਵਿੱਚ ਇਲਾਹਾਬਾਦ ਬੈਂਕ ਦਾ ਮਿਲਾਪ ਕੀਤਾ ਜਾਣਾ ਹੈ। ਜਾਣਕਾਰੀ ਮੁਤਾਬਕ ਮਿਲਾਪ ਤੋਂ ਬਾਅਦ ਕੁੱਲ ਸਰਕਾਰੀ ਬੈਂਕਾਂ ਦੀ ਗਿਣਤੀ 12 ਰਹਿ ਜਾਵੇਗੀ।

Intro:Body:

gp thuhi

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.