ਮੁੰਬਈ : ਫ਼ੇਸਬੁੱਕ ਦੀ ਮਿੱਤਰਤਾ ਵਾਲੀ ਸੰਦੇਸ਼ ਸੇਵਾ ਕੰਪਨੀ ਵਟਸਐੱਪ ਅਗਲੇ 2 ਮਹੀਨਿਆਂ ਵਿੱਚ ਅੰਕੜਿਆਂ ਦੇ ਸਥਾਨੰਤਰਣ ਨਿਯਮ ਦਾ ਪਾਲਨ ਪੂਰਾ ਕਰ ਲਵੇਗੀ ਇਸ ਤੋਂ ਬਾਅਦ ਉਹ ਦੇਸ਼ ਵਿੱਚ ਆਪਣੀ ਬਹੁਤ ਸਮੇਂ ਉਡੀਕਵਾਨ ਭੁਗਤਾਨ ਸੇਵਾਵਾਂ ਸ਼ੁਰੂ ਕਰ ਸਕਦੀ ਹੈ।
ਭਾਰਤੀ ਰਾਸ਼ਟਰੀ ਭੁਗਤਾਨ ਨਿਯਮ (ਐੱਨਪੀਸੀਆਈ) ਦੇ ਮੁੱਖ ਕਾਰਜ਼ਕਾਰੀ ਦਲਿਪ ਅਸਬੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ।
ਜਾਣਕਾਰੀ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਵਿੱਚ ਭੁਗਤਾਨ ਸੇਵਾਵਾਂ ਦੇਣ ਵਾਲੀ ਕੰਪਨੀਆਂ ਲਈ ਅੰਕੜਿਆਂ ਦੇ ਸਥਾਨਕ ਪੱਧਰ ਉੱਤੇ ਹੀ ਰੱਖੇ ਜਾਣ ਦਾ ਨਿਯਮ ਬਣਾਇਆ ਹੈ। ਗੂਗਲ, ਐਮਾਜ਼ੋਨ, ਮਾਸਟਰ ਕਾਰਡ, ਵੀਜ਼ਾ, ਪੇ-ਪਲ ਸਮੇਤ ਹੋਰ ਵਿਦੇਸ਼ੀ ਭੁਗਤਾਨ ਸੇਵਾ ਕੰਪਨੀਆਂ ਨੂੰ ਇਸ ਦਾ ਪਾਲਣ ਕਰਨਾ ਹੈ।
ਇੰਨ੍ਹਾਂ ਨਿਯਮਾਂ ਦੇ ਆਧਾਰ ਉੱਤੇ ਇੰਨ੍ਹਾਂ ਕੰਪਨੀਆਂ ਨੂੰ ਲੈਣ-ਦੇਣ ਦੇ ਅੰਕੜੇ ਦੇਸ਼ ਵਿੱਚ ਹੀ ਸੁਰੱਖਿਅਤ ਕਰਨਾ ਹੈ ਅਤੇ ਅਜਿਹੇ ਅੰਕੜਿਆਂ ਨੂੰ ਆਪਣੇ ਵਿਦੇਸ਼ੀ ਸਰਵਰਾਂ ਤੋਂ 24 ਘੰਟਿਆਂ ਦੇ ਅੰਦਰ ਮਿਟਾਉਣਾ ਹੈ।
ਅਸਬੇ ਨੇ ਕਿਹਾ ਕਿ ਵਟਸਐੱਪ ਦੀ ਭੁਗਤਾਨ ਸੇਵਾ ਸ਼ੁਰੂ ਹੋਣ ਤੋਂ ਬਾਅਦ ਘਰੇਲੂ ਅਰਥ-ਵਿਵਸਥਾ ਵਿੱਚ ਨਕਦੀ ਦੀ ਵਾਧੂ ਮਾਤਰਾ ਨੂੰ ਘੱਟ ਕਰਨ ਵਿੱਚ 2 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਅਰਥ-ਵਿਵਸਥਾ ਵਿੱਚ ਨਕਦੀ ਦਾ ਦਬਦਬੇ ਨੂੰ ਘੱਟ ਕਰਨ ਲਈ ਡਿਜ਼ਿਟਲ ਮਾਧਿਅਮ ਰਾਹੀਂ ਲੈਣ ਦੇਣ ਕਰਨ ਵਾਲਿਆਂ ਦੀ ਗਿਣਤੀ ਘੱਟ ਤੋਂ ਘੱਟਚ 30 ਕਰੋੜ ਹੋਣੀ ਚਾਹੀਦੀ ਹੈ।
ਵਟਸਐਪ ਪਿਛਲੇ ਸਾਲ ਦੇਸ਼ ਵਿੱਚ ਆਪਣੀ ਭੁਗਤਾਨ ਸੇਵਾ ਦਾ ਪ੍ਰੀਖਣ ਸ਼ੁਰੂ ਕੀਤਾ ਸੀ। ਹੋਰ ਸਾਰੇ ਹਿੱਤਧਾਰਕ ਇਸ ਦੀ ਸ਼ੁਰੂਆਤ ਨੂੰ ਲੈ ਕੇ ਨਜ਼ਰ ਰੱਖੀ ਬੈਠੇ ਹਨ। ਇਸ ਦਾ ਇੱਕੋ ਕਾਰਨ ਹੈ ਵਟਸਐਪ ਦੇ ਨਾਲ 30 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਜੁੜਿਆ ਹੋਇਆ ਹੋਣਾ ਹੈ।
ਅਸਬੇ ਨੇ ਕਿਹਾ ਕਿ ਹਾਲੇ ਵੀ ਕੁੱਝ ਮੌਜੂਦ ਕੰਪਨੀਆਂ ਹਨ ਜਿਹੜੀਆਂ ਇਸ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ। ਪਹਿਲੀ ਕੰਪਨੀ ਗੂਗਲ ਅਤੇ ਦੂਸਰੀ ਵਟਸਐਪ ਹੈ। ਸਾਡਾ ਮੰਨਣਾ ਹੈ ਕਿ ਵਟਸਐੱਪ ਅਗਲੇ 2ਮਹੀਨਿਆਂ ਵਿੱਚ ਖ਼ੁਦ ਨੂੰ ਨਿਯਮਾਂ ਦੇ ਅਨੂਰੂਪ ਤਿਆਰ ਕਰ ਲਵੇਗੀ।
ਇਹ ਵੀ ਪੜ੍ਹੋ : ਵੱਟਸਐੱਪ ਤੇ ਇੰਸਟਾਗ੍ਰਾਮ ਦੀ ਵਿਕਰੀ ਨਹੀਂ ਹੋਵੇਗੀ : ਜ਼ੁਕਰਬਰਗ