ਮੁੰਬਈ : ਰਿਜ਼ਰਵ ਬੈਂਕ ਨੇ ਡਿਜ਼ਿਟਲ ਲੈਣ-ਦੇਣ ਨੂੰ ਵਧਾਉਣ ਲਈ ਰਾਸ਼ਟਰੀ ਇਲੈਕਟ੍ਰਾਨਿਕ ਫ਼ੰਡ ਟ੍ਰਾਂਸਫਰ ਪ੍ਰਣਾਲੀ (ਐੱਨਈਐੱਫ਼ਟੀ) ਦੇ ਜਰੀਏ ਘੰਟੇ ਲੈਣ-ਦੇਣ ਦੀ ਸੁਵਿਧਾ 16 ਦਸੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਰਿਜ਼ਰਵ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਹੁਣ ਐੱਨਈਐੱਫ਼ਟੀ ਦੇ ਤਹਿਤ ਲੈਣ-ਦੇਣ ਦੀ ਸੁਵਿਧਾ ਛੁੱਟੀ ਵਾਲੇ ਦਿਨ ਸਮੇਤ ਹਫ਼ਤੇ ਦੇ 7 ਦਿਨ ਉਪਲੱਭਧ ਹੋਵੇਗੀ।
ਐੱਨਈਐੱਫ਼ਟੀ ਰਾਹੀਂ ਲੈਣ-ਦੇਣ ਆਮ ਦਿਨਾਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਦੇ ਦੌਰਾਨ ਅਤੇ ਤੀਸਰੇ ਤੇ ਸ਼ਨਿਚਰਵਾਰ ਨੂੰ ਸਵੇਰੇ 8 ਵਜੇਂ ਤੋਂ ਦੁਪਹਿਰ 1 ਵਜੇ ਤੱਕ ਘੰਟਿਆਂ ਦੇ ਆਧਾਰ ਉੱਤੇ ਕੀਤਾ ਜਾਂਦਾ ਹੈ।
ਰਿਜ਼ਰਵ ਬੈਂਕ ਨੇ ਇੱਕ ਸੂਚਨਾ ਵਿੱਚ ਕਿਹਾ ਕਿ ਐੱਨਈਐੱਫ਼ਟੀ ਲੈਣ-ਦੇਣ ਨੂੰ 24 ਘੰਟੇ, 7 ਦਿਨ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਰਿਜ਼ਰਵ ਬੈਂਕ ਨੇ ਸਾਰੇ ਮੈਂਬਰ ਬੈਂਕਾਂ ਨੂੰ ਰੈਗੂਲੇਟਰੀ ਦੇ ਕੋਲ ਚਾਲੂ ਖ਼ਾਤੇ ਵਿੱਚ ਹਰ ਸਮੇਂ ਜ਼ਰੂਰੀ ਰਾਸ਼ੀ ਰੱਖਣ ਨੂੰ ਕਿਹਾ ਹੈ ਤਾਂਕਿ ਐੱਨਈਐੱਫ਼ਟੀ ਲੈਣ-ਦੇਣ ਵਿੱਚ ਕੋਈ ਮੁਸ਼ਕਿਲ ਨਾ ਹੋਵੇ।
ਕੇਂਦਰੀ ਬੈਂਕ ਨੇ ਕਿਹਾ ਹੈ ਕਿ ਸਾਰੇ ਬੈਂਕਾਂ ਨੂੰ ਸੁਚਾਰੂ ਢੰਗ ਨਾਲ ਐੱਨਈਐੱਫ਼ਟੀ ਲੈਣ-ਦੇਣ ਨਿਸ਼ਚਿਤ ਕਰਨ ਲਈ ਸਾਰੇ ਜ਼ਰੂਰੀ ਬੁਨਿਆਦੀ ਢਾਂਚੇ ਦਰੁੱਸਤ ਰੱਖਣ ਦੇ ਹੁਕਮ ਵੀ ਦਿੱਤੇ ਗਏ ਹਨ। ਬੈਂਕ ਐੱਨਈਐੱਫ਼ਟੀ ਵਿੱਚ ਕੀਤੇ ਗੇ ਬਦਲਾਅ ਬਾਰੇ ਉਪਭੋਗਤਾਵਾਂ ਨੂੰ ਸੂਚਿਤ ਕਰ ਸਕਦੇ ਹਨ।
ਜਾਣਕਾਰੀ ਮੁਤਬਾਕ ਰਿਜ਼ਰਵ ਬੈਂਕ ਪਹਿਲਾਂ ਹੀ ਐੱਨਈਐੱਫ਼ਟੀ ਅਤੇ ਆਰਟੀਜੀਐੱਸ ਲੈਣ-ਦੇਣ ਉੱਤੇ ਲੱਗਣ ਵਾਲੀ ਫ਼ੀਸ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰ ਚੁੱਕਾ ਹੈ।